ਕਾ. ਗੁਰਮੀਤ ਸਿੰਘ ਦੀ ਅਗਵਾਈ ਵਾਲੇ 13 ’ਚੋਂ 12 ਉਮਦੀਵਾਰ ਜਿੱਤੇ
ਜੋਗਾ (ਸੁਖਜੀਤ ਮਾਨ)। ਨਗਰ ਪੰਚਾਇਤ ਜੋਗਾ ਦੀ ਚੋਣ ’ਚ ਕਾਮਰੇਡਾਂ ਦੀ ਝੰਡੀ ਰਹੀ ਹੈ। ਇਸ ਨਗਰ ਪੰਚਾਇਤ ’ਤੇ ਇਸ ਤੋਂ ਪਹਿਲਾਂ ਵੀ ਕਾਮਰੇਡਾਂ ਦਾ ਹੀ ਦਬਦਬਾ ਰਿਹਾ ਹੈ। ਅੱਜ ਜਦੋਂ ਹੀ ਚੋਣ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਕਾ. ਗੁਰਮੀਤ ਸਿੰਘ ਦੀ ਅਗਵਾਈ ਵਾਲੇ 13 ’ਚੋਂ 12 ਉਮੀਦਵਾਰਾਂ ਦੇ ਚੋਣ ਨਿਸ਼ਾਨ ਬਾਲਟੀ ’ਚ ਜਿੱਤ ਪੈਣ ਲੱਗੀ। ਥੋੜੇ ਹੀ ਸਮੇਂ ’ਚ 13 ’ਚੋਂ 12 ਉਮੀਦਵਾਰਾਂ ਨੇ ਜਿੱਤ ਹਾਸਿਲ ਕਰ ਲਈ। ਇਸ ਨਗਰ ਪੰਚਾਇਤ ਦੇ ਉਮੀਦਵਾਰਾਂ ਨੇ ਜੋ ਖਾਸ ਤਸਵੀਰ ਪੇਸ਼ ਕੀਤੀ ਕਿ ਜਿੱਤ ਤੋਂ ਬਾਅਦ ਇਕੱਠਿਆਂ ਫੋਟੋ ਕਰਵਾਈ ਤੇ ਸੰਦੇਸ਼ ਦਿੱਤਾ ਕਿ ਚੋਣ ਮੈਦਾਨ ’ਚ ਸਿਆਸੀ ਵਿਖਰੇਵੇਂ ਹੋ ਸਕਦੇ ਹਨ ਪਰ ਭਾਈਚਾਰਕ ਸਾਂਝ ਨੂੰ ਕਦੇ ਵੀ ਨਹੀਂ ਤੋੜਨਾ ਚਾਹੀਦਾ।
ਜੋਗਾ ਦੇ ਵਾਰਡ ਨੰਬਰ 1 ਤੋਂ 13 ਤੱਕ ਸਿਰਫ ਵਾਰਡ ਨੰਬਰ 9 ਨੂੰ ਛੱਡਕੇ ਸਾਰੇ ਕਾ. ਗੁਰਮੀਤ ਸਿੰਘ ਦੀ ਅਗਵਾਈ ਵਾਲੇ ਹੀ ਉਮੀਦਵਾਰ ਜਿੱਤੇ ਹਨ। ਜੇਤੂ ਉਮੀਦਵਾਰਾਂ ਸਬੰਧੀ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਵਾਰਡ ਨੰਬਰ 1 ਤੋਂ ਅੰਗਰੇਜ ਕੌਰ, 2 ਤੋਂ ਗੁਰਜੰਟ ਸਿੰਘ, 3 ਤੋਂ ਗੁਰਚਰਨ ਸਿੰਘ, 4 ਤੋਂ ਗੁਰਮੇਲ ਕੌਰ (ਸੇਵਾਮੁਕਤ ਸੀਐਚਟੀ), 5 ਤੋਂ ਗੁਰਤੇਜ ਸਿੰਘ, ਵਾਰਡ ਨੰਬਰ 6 ਤੋਂ ਨਿੰਦਰਪਾਲ ਸਿੰਘ, 7 ਤੋਂ ਰਾਜਦੀਪ ਕੌਰ, 8 ਤੋਂ ਮਲਕੀਤ ਸਿੰਘ ਫੌਜੀ, 9 ਤੋਂ ਪਰਮਜੀਤ ਕੌਰ, 10 ਤੋਂ ਕਾ. ਗੁਰਮੀਤ ਸਿੰਘ, 11 ਤੋਂ ਰਾਜਵੰਤ ਕੌਰ, 12 ਤੋਂ ਮਹਿੰਦਰ ਸਿੰਘ ਅਤੇ ਵਾਰਡ ਨੰਬਰ 13 ਤੋਂ ਸ੍ਰੀਮਤੀ ਗੁਰਜੀਤ ਕੌਰ ਝੱਲੀ ਨੇ ਜਿੱਤ ਹਾਸਿਲ ਕਰਕੇ ਨਗਰ ਪੰਚਾਇਤ ਜੋਗਾ ਦੇ ਐਮਸੀ ਬਣਨ ਦਾ ਮਾਣ ਹਾਸਿਲ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.