GT vs RCB: ਵਿਰਾਟ ਕੋਹਲੀ ਤੇ ਵਿਲ ਜੈਕਸ ਦੀ ਹਨ੍ਹੇਰੀ ’ਚ ਉੱਡਿਆ ਗੁਜਰਾਤ ਟਾਈਟਨਜ਼

GT vs RCB

ਸੁਦਰਸ਼ਨ ਦੀ ਤੂਫਾਨੀ ਪਾਰੀ | GT vs RCB

ਜੈਕਸ ਨੇ ਜੜਿਆ ਸੈਂਕੜਾ ਤੇ ਕੋਹਲੀ ਨੇ 70 ਦੌੜਾਂ ਬਣਾਈਆਂ

ਅਹਿਮਦਾਬਾਦ (ਏਜੰਸੀ)। ਰਾਇਲ ਚੈਲੰਜਰਜ਼ ਬੈਂਗਲੁਰੂ ਨੇ IPL 2024 ਵਿੱਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ। ਵਿਰਾਟ ਕੋਹਲੀ ਤੇ ਵਿਲ ਜੈਕਸ ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ ਗੁਜਰਾਤ ਟਾਈਟਨਜ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਵਿਰਾਟ ਤੇ ਜੈਕਸ ਨੇ ਗੁਜਰਾਤੇ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਦਿਆਂ 201ਦੌੜਾਂ ਦਾ ਵਿਸ਼ਾਲ ਟੀਚਾ ਵੀ ਛੋਟਾ ਪੈ ਗਿਆ। ਇਸ ਜਿੱਤ ਨਾਲ ਬੈਂਗਲੁਰੂ ਨੇ ਪਲੇਆਫ ਲਈ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਬੈਂਗਲੁਰੂ ਨੇ 201 ਦੌੜਾਂ ਦਾ ਟੀਚਾ 16 ਓਵਰਾਂ ‘ਚ ਇਕ ਵਿਕਟ ਗੁਆ ਕੇ ਹਾਸਲ ਕਰ ਲਿਆ। ਇਹ ਆਈਪੀਐਲ ਵਿੱਚ ਸਭ ਤੋਂ ਘੱਟ ਓਵਰਾਂ ਵਿੱਚ 200 ਤੋਂ ਵੱਧ ਟੀਚੇ ਦਾ ਪਿੱਛਾ ਕਰਨ ਦਾ ਰਿਕਾਰਡ ਹੈ। ਵਿਲ ਜੈਕਸ ਨੇ 41 ਗੇਂਦਾਂ ‘ਤੇ ਅਜੇਤੂ 100 ਦੌੜਾਂ ਬਣਾਈਆਂ, ਜਦੋੰਕਿ ਵਿਰਾਟ ਕੋਹਲੀ ਨੇ 44 ਗੇਂਦਾਂ ‘ਤੇ 70 ਦੌੜਾਂ ਦਾ ਅਜੇਤੂ ਅਰਧ ਸੈਂਕੜਾ ਲਗਾਇਆ। ਦੋਵਾਂ ਨੇ 74 ਗੇਂਦਾਂ ‘ਤੇ 166 ਦੌੜਾਂ ਦੀ ਸਾਂਝੇਦਾਰੀ ਕੀਤੀ।

GT vs RCB

ਗੁਜਰਾਤ ਟਾਈਟਨਜ ਨੇ ਦਿੱਤਾ ਸੀ 201 ਦੌੜਾਂ ਦਾ ਟੀਚਾ

ਗੁਜਰਾਤ ਟਾਈਟਨਜ ਨੇ ਰਾਇਲ ਚੈਲੰਜਰਜ ਬੈਂਗਲੁਰੂ ਨੂੰ 201 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜੀ ਕਰਨ ਉਤਰੀ ਗੁਜਰਾਤ ਟਾਈਟਨਜ ਨੇ 20 ਓਵਰਾਂ ’ਚ 3 ਵਿਕਟਾਂ ’ਤੇ 200 ਦੌੜਾਂ ਬਣਾਈਆਂ। ਗੁਜਰਾਤ ਟਾਈਟਨਸ ਲਈ ਸਾਈ ਸੁਦਰਸ਼ਨ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਸਾਈ ਸੁਦਰਸ਼ਨ 49 ਗੇਂਦਾਂ ’ਤੇ 84 ਦੌੜਾਂ ਬਣਾ ਕੇ ਨਾਬਾਦ ਪਰਤੇ। ਉਸ ਨੇ ਆਪਣੀ ਪਾਰੀ ’ਚ 8 ਚੌਕੇ ਅਤੇ 4 ਛੱਕੇ ਲਾਏ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਨੇ 30 ਗੇਂਦਾਂ ’ਤੇ 58 ਦੌੜਾਂ ਦਾ ਯੋਗਦਾਨ ਦਿੱਤਾ। ਇਸ ਬੱਲੇਬਾਜ ਨੇ ਆਪਣੀ ਪਾਰੀ ’ਚ 3 ਚੌਕੇ ਤੇ 5 ਛੱਕੇ ਲਾਏ। ਡੇਵਿਡ ਮਿਲਰ ਨੇ ਆਖਰੀ ਓਵਰਾਂ ’ਚ 19 ਗੇਂਦਾਂ ’ਚ 26 ਦੌੜਾਂ ਬਣਾ ਕੇ ਗੁਜਰਾਤ ਟਾਈਟਨਜ ਦੇ ਸਕੋਰ ਨੂੰ 200 ਦੌੜਾਂ ਤੱਕ ਪਹੁੰਚਾਇਆ। (GT vs RCB)

ਸਾਈ ਸੁਦਰਸ਼ਨ ਤੇ ਸ਼ਾਹਰੁਖ ਖਾਨ ਨੇ ਪਾਰੀ ਨੂੰ ਸੰਭਾਲਿਆ | GT vs RCB

ਇਸ ਤੋਂ ਪਹਿਲਾਂ ਰਾਇਲ ਚੈਲੰਜਰਜ ਬੰਗਲੌਰ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਨ ਆਈ ਗੁਜਰਾਤ ਟਾਈਟਨਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਰਿਧੀਮਾਨ ਸਾਹਾ 4 ਗੇਂਦਾਂ ’ਤੇ 5 ਦੌੜਾਂ ਬਣਾ ਕੇ ਵਾਕਆਊਟ ਹੋ ਗਏ। ਕਪਤਾਨ ਸ਼ੁਭਮਨ ਗਿੱਲ 19 ਗੇਂਦਾਂ ’ਤੇ 16 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਪਰ ਇਸ ਤੋਂ ਬਾਅਦ ਸਾਈ ਸੁਦਰਸ਼ਨ ਤੇ ਸ਼ਾਹਰੁਖ ਖਾਨ ਵਿਚਕਾਰ 86 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ। ਜਿਸ ਕਾਰਨ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ ਨੇ 200 ਦੌੜਾਂ ਦੇ ਅੰਕੜੇ ਨੂੰ ਛੂਹ ਲਿਆ। (GT vs RCB)

GT vs RCB

ਰਾਇਲ ਚੈਲੰਜਰਸ ਬੈਂਗਲੁਰੂ ਦੇ ਇਹ ਗੇਂਦਬਾਜ਼ਾਂ ਨੂੰ ਮਿਲੀ ਸਫਲਤਾ | GT vs RCB

ਰਾਇਲ ਚੈਲੰਜਰਜ ਬੈਂਗਲੁਰੂ ਦੇ ਗੇਂਦਬਾਜਾਂ ਦੀ ਗੱਲ ਕਰੀਏ ਤਾਂ ਸਵਪਨਿਲ ਸਿੰਘ, ਗਲੇਨ ਮੈਕਸਵੈੱਲ ਤੇ ਮੁਹੰਮਦ ਸਿਰਾਜ ਨੂੰ ਹੀ ਸਫਲਤਾ ਮਿਲੀ। ਜਦਕਿ ਯਸ਼ ਦਿਆਲ ਤੋਂ ਇਲਾਵਾ ਕਰਨ ਸ਼ਰਮਾ ਤੇ ਕੈਮਰਨ ਗ੍ਰੀਨ ਵਿਕਟਾਂ ਲੈਣ ’ਚ ਨਾਕਾਮ ਰਹੇ। ਹਾਲਾਂਕਿ ਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ ਬੰਗਲੌਰ ਦੇ ਸਾਹਮਣੇ 201 ਦੌੜਾਂ ਦਾ ਟੀਚਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਇਲ ਚੈਲੰਜਰਜ ਬੈਂਗਲੁਰੂ ਦੌੜਾਂ ਦਾ ਪਿੱਛਾ ਕਿਵੇਂ ਕਰਦਾ ਹੈ? ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਰਾਇਲ ਚੈਲੇਂਜਰਸ ਬੈਂਗਲੁਰੂ 9 ਮੈਚਾਂ ’ਚ 4 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਹੈ। ਉਥੇ ਹੀ ਗੁਜਰਾਤ ਟਾਈਟਨਸ 9 ਮੈਚਾਂ ’ਚ 8 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ।

ਟੀਚੇ ਦੀ ਜਵਾਬ ’ਚ ਬੈਂਗਲੁਰੂ ਦੀ ਸ਼ੁਰੂਆਤ

ਗੁਜਰਾਤ ਵੱਲੋਂ ਮਿਲੇ 201 ਦੌੜਾਂ ਦੇ ਟੀਚੇ ਲਈ ਬੈਂਗਲੁਰੂ ਨੇ ਵੀ ਤੇਜ਼ ਸ਼ੁਰੂਆਤ ਕੀਤੀ ਹੈ, ਇਸ ਸਮੇਂ ਚਾਰ ਓਵਰਾਂ ਦੀ ਸਮਾਪਤੀ ਹੋਣ ਤੱਕ ਬੈਂਗਲੁਰੂ ਨੇ 1 ਵਿਕਟ ਦੇ ਨੁਕਸਾਨ ‘ਤੇ 41 ਦੌੜਾਂ ਬਣਾ ਲਈਆਂ ਹਨ। ਬੈਂਗਲੁਰੂ ਦਾ ਇੱਕ ਵਿਕਟ ਕਪਤਾਨ ਪਲੇਸਿਸ ਦੇ ਰੂਪ ‘ਚ ਡਿੱਗਿਆ ਹੈ। ਉਨ੍ਹਾਂ 12 ਗੇਂਦਾਂ ਦਾ ਸਾਹਮਣਾ ਕਰਦੇ ਹੋਏ 23 ਦੌੜਾਂ ਬਣਾਈਆਂ। ਹੁਣ ਸਾਬਕਾ ਕਪਤਾਨ ਵਿਰਾਟ ਕੋਹਲੀ ਤੇ ਵਿਲ ਜੈਕਸ ਕ੍ਰੀਜ ‘ਤੇ ਨਾਬਾਦ ਹਨ।