ਅਮਰੀਕੀ ਸਰਵੇ ਦਾ ਦਾਅਵਾ : ਭਾਰਤ ’ਚ ਅਗਲੇ ਮਹੀਨੇ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਲਵੇਗਾ 5600 ਜਾਨਾਂ
ਏਜੰਸੀ, ਨਵੀਂ ਦਿੱਲੀ। ਭਾਰਤ ’ਚ ਕੋਰੋਨਾ ਅਜੇ ਰੁਕਣ ਵਾਲਾ ਨਹੀਂ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇਹ ਦਾਅਵਾ ਕੀਤਾ ਹੈ ਕਿ ਅਮਰੀਕਾ ਯੂਨੀਵਰਸਿਟੀ ਦੇ ਸਰਵੇ ’ਚ ਹੋਇਆ ਹੈ। ਸਰਵੇ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਕੋਰੋਨਾ ਮਈ ਮਹੀਨੇ ਦੇ ਮੱਧ ’ਚ ਪੀਕ ’ਤੇ ਹੋਵੇਗਾ ਤੇ ਉਸ ਵੇਲੇ ਰੋਜ਼ਾਨਾ 5600 ਦੇ ਲਗਭਗ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਟਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲਯੂਏਸ਼ਨ (ਆਈਐੱਚਐੱਮਈ) ਨੇ ਕੋਵਿਡ-19 ਪ੍ਰੋਜੇਕਸ਼ਨ ’ਤੇ ਕੀਤਾ ਹੈ, ਜੋ ਇਸ ਮਹੀਨੇ 15 ਅਪਰੈਲ ਨੂੰ ਪ੍ਰਕਾਸ਼ਿਤ ਹੋ ਚੁੱਕਾ ਹੈ।
ਸਰਵੇ ’ਚ ਜੋ ਡਰਾਵਨਾ ਦਾਅਵਾ ਕੀਤਾ ਹੈ, ਉਹ ਆਉਣ ਵਾਲੇ ਦਿਨਾਂ ’ਚ ਭਿਆਨਕ ਰੂਪ ਧਾਰਨ ਕਰੇਗਾ। ਸਰਵੇ ’ਚ ਆਈਐੱਚਐੱਮਈ ਦੇ ਮਾਹਿਰਾਂ ਨੇ ਕਿਹਾ ਕਿ ਕੋਰੋਨਾ ਅਗਲੇ ਮਹੀਨੇ ਮਈ ’ਚ ਪੀਕ ’ਤੇ ਹੋਵੇਗਾ। ਸਰਵੇ ਅਨੁਸਾਰ 10 ਮਈ ਨੂੰ ਰੋਜਾਨਾ ਹੋਣ ਵਾਲੀਆਂ ਮੌਤਾਂ ਦਾ ਅੰਕੜਾ 5600 ਦੇ ਕਰੀਬ ਪਹੁੰਚ ਜਾਵੇਗਾ। ਮੌਤਾਂ ਦਾ ਕੁੱਲ ਅੰਕੜਾ 3 ਲੱਖ 29 ਹਜ਼ਾਰ ਦੇ ਕਰੀਬ ਪਹੁੰਚਣ ਦੀ ਆਸੰਕਾ ਹੈ।
ਮਾਸਕ ਪਹਿਨਣ ਨਾਲ ਟਲ ਸਕਦੀਆਂ ਹਨ ਮੌਤਾਂ
ਸਰਵੇ ’ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਸਾਰੇ ਲੋਕ ਮਾਸਕ ਪਹਿਨਣ ਦੀ ਆਦਤ ਬਣਾ ਲੈਣ ਤਾਂ ਮੌਤਾਂ ਦਾ ਅੰਕੜਾ 70 ਹਜ਼ਾਰ ਤੱਕ ਘੰਟ ਹੋ ਸਕਦਾ ਹੈ।
ਲਾਪਰਵਾਹੀ ਪੈ ਰਹੀ ਭਾਰੀ
ਸਰਵੇ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ 2020 ’ਚ ਜਿੱਥੇ ਸਤੰਬਰ ’ਚ ਕੋਰੋਨਾ ਪੀਕ ’ਤੇ ਸੀ, ਪਰ ਇਸ ਸਾਲ ਅਪਰੈਲ ’ਚ ਇਸ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ। ਇਸ ਮਹੀਨੇ ਦੇ ਪਹਿਲੇ ਤੇ ਦੂਜੇ ਹਫ਼ਤੇ ’ਚ ਰੋਜਾਨਾ ਦਰਜ ਕੀਤਾ ਜਾ ਰਹੇ ਸੰਕਰਮਣ ਦੇ ਮਾਮਲਿਆਂ ’ਚ 71 ਫੀਸਦੀ ਵਾਧਾ ਹੋ ਰਿਹਾ ਹੈ। ਮੌਤਾਂ ਦਾ ਅੰਕੜਾ ਵੀ 55 ਫੀਸਦੀ ਤੱਕ ਵਧ ਗਿਆ ਹੈ। ਇਸ ਪਿੱਛੇ ਮੁੱਖ ਕਾਰਨ ਲੋਕਾਂ ਦਾ ਮਾਸਕ ਨਾ ਪਹਿਨਣਾ ਤੇ ਸੋਸ਼ਲ ਡਿਸਟੈਸਿੰਗ ਦਾ ਪਾਲਣ ਨਾ ਕਰਨਾ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ ’ਚ ਰੋਜਾਨਾ 3 ਲੱਖ ਤੋਂ ਜ਼ਿਆਦਾ ਸੰਕਮਣ ਦੇ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਮੌਤਾਂ ਦਾ ਅੰਕੜਾ ਵੀ ਦੋ ਹਜ਼ਾਰ ਤੋਂ ਪਾਰ ਚਲ ਰਿਹਾ ਹੈ। ਇਨ੍ਹਾਂ ਗੰਭੀਰ ਹਾਲਾਤਾਂ ਨਾਲ ਆਮ ਜਨਤਾ ਸਖਤੀ ’ਚ ਆ ਗਿਆ ਹੈ। ਹਸਪਤਾਲ ਮਰੀਜ਼ਾ ਨਾਲ ਭਰੇ ਹੋਏ ਹਨ ਤੇ ਆਕਸੀਜਨ ਦੀ ਭਾਰੀ ਕਮੀ ਝੱਲਣੀ ਪੈ ਰਹੀ ਹੈ।