ਹਲਕਾ ਦਾਖਾ ਅੰਦਰ ਹੁਣ ਕਾਗਰਸੀ ਹਲਕਾ ਇੰਚਾਰਜ ਬੀਬੀਆ ’ਤੇ ਵੀ ਕਰਵਾਉਣ ਲੱਗਿਆ ਝੂਠੇ ਪਰਚੇ : ਇਯਾਲੀ

ਹਲਕਾ ਦਾਖਾ ਦੀਆਂ ਬੀਬੀਆ ਇਕੱਠੀਆਂ ਹੋਕੇ 2022 ਵਿੱਚ ਦੇਣਗੀਆ ਜੁਆਬ

ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਪਿੰਡ ਢੋਲਣ ਦੀ ਸਾਬਕਾ ਸਰਪੰਚ ਬੀਬੀ ਪਰਮਜੀਤ ਕੌਰ ਅਤੇ 3 ਮਹਿਲਾ ਪੰਚਾ ਸਮੇਤ ਕੁੱਲ 7 ਪੰਚਾ ਖਿਲਾਫ ਕਾਂਗਰਸ ਦੇ ਪਿੰਡ ਢੋਲਣ ਦੇ ਮੋਜੂਦਾ ਸਰਪੰਚ ਰਵਿੰਦਰ ਸਿੰਘ ਜੋਗਾ ਦੇ ਬੀ.ਡੀ.ਪੀ.ਓ ਨੂੰ ਦਿੱਤੇ ਬਿਆਨਾਂ ’ਤੇ ਝੂਠਾ ਮੁਕੱਦਮਾ ਦਰਜ ਕਰਨ ਦੇ ਰੋਸ ਵਿੱਚ ਅੱਜ ਢੋਲਣ ਵਿਖੇ ਬੀਬੀਆ ਦਾ ਇਤਿਹਾਸਕ ਇਕੱਠ ਹੋਇਆ ਪਰ ਪਰਚੇ ਦੇ ਰੋਸ ਵਿੱਚ ਬੀਬੀਆ ਦਾ ਇੰਨਾ ਇਕੱਠ ਹਲਕਾ ਦਾਖਾ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ।

ਇਸ ਮੌਕੇ ਸਾਬਕਾ ਸਰਪੰਚ ਬੀਬੀ ਪਰਮਜੀਤ ਕੌਰ ਨੇ ਇੱਕਠ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ
ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਦੀ ਜਿਮਨੀ ਚੋਣਾਂ ਵਿੱਚ ਹੋਈ ਹਾਰ ਦੀ ਬੁਖਲਾਹਟ ਇੰਨੀ ਵੱਧ ਗਈ ਹੈ ਕਿ ਹੁਣ ਸਾਨੂੰ ਬੀਬੀਆ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ, ਉਨਾਂ ਕਿਹਾ ਕਿ ਮੇਰੇ ਸਮੇਤ 3 ਮਹਿਲਾ ਪੰਚਾ ਸਮੇਤ 7 ਪੰਚਾ ਦੇ ਖਿਲਾਫ ਇਹ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ। ਬੀਬੀ ਢੋਲਣ ਨੇ ਕਿਹਾ ਕਿ ਪਰਚਾ ਦਰਜ ਕਰਵਾਉਣ ਤੋਂ ਬਾਅਦ ਹੁਣ ਸਾਨੂੰ ਹਲਕਾ ਇੰਚਾਰਜ ਵੱਲੋਂ ਇਹ ਸੁਨੇਹੇ ਦਿੱਤੇ ਜਾ ਰਹੇ ਹਨ ਕਿ ਜੇਕਰ ਤੁਸੀਂ ਕਾਗਰਸ ਵਿੱਚ ਸ਼ਾਮਿਲ ਹੋ ਜਾਵੋ ਤਾਂ ਇਹ ਪਰਚੇ ਰੱਦ ਕਰ ਦਿੱਤੇ ਜਾਣਗੇ ਪਰ ਅਸੀਂ ਕੈਪਟਨ ਸੰਧੂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਕਾਲੀ ਹਾਂ ਤੇ ਅਕਾਲੀ ਰਹਾਂਗੇ ਅਤੇ ਹਲਕਾ ਦਾਖਾ ਦੇ ਲੋਕ ਪਰਚਿਆ ਤੋਂ ਡਰਨ ਵਾਲੇ ਨਹੀਂ।

ਇਸ ਮੌਕੇ ਬੀਬੀਆ ਦੇ ਇਕੱਠ ਵਿੱਚ ਵਿਸ਼ੇਸ਼ ਤੋਰ ’ਤੇ ਪੁਹੰਚੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਇਸ ਤਰਾਂ ਦਾ ਕਦੇ ਦੇਖਣ ਨੂੰ ਨਹੀਂ ਮਿਲਿਆ ਕਿ ਰਾਜਨੀਤੀ ਵਿੱਚ ਕਦੇ ਵੀ ਸਿਆਸੀ ਬਦਲਾਖੋਰੀ ਤਹਿਤ ਬੀਬੀਆ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਪਰ ਹੁਣ ਬੀਬੀ ਢੋਲਣ ’ਤੇ ਹੋਏ ਪਰਚੇ ਦਰਜ ਤੋਂ ਬਾਅਦ ਸਿਰਫ ਰਾਜਸੀ ਲੋਕ ਹੀ ਨਹੀਂ ਸਮਾਜਿਕ ਲੋਕ ਵੀ ਇਸ ਦੀ ਨਿੰਦਾ ਕਰ ਰਹੇ ਹਨ ਅਤੇ ਹਲਕੇ ਦੇ ਲੋਕ ਇਸ ਤਰਾਂ ਦੀ ਘਟੀਆ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰਨਗੇ।

ਇਸ ਮੌਕੇ ਵਿਧਾਇਕ ਇਯਾਲੀ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤ ਸ਼ਬਦਾ ’ਚ ਤਾੜਨਾ ਕਰਦੇ ਹੋਏ ਕਿਹਾ ਕਿ ਜਿਮਨੀ ਚੋਣ ਤੋਂ ਲੈਕੇ ਹੁਣ ਤੱਕ ਹਲਕਾ ਦਾਖਾ ਦੇ ਲੋਕਾਂ ਖਿਲਾਫ ਝੂਠੇ ਪਰਚੇ ਦਰਜ ਕਰਕੇ ਤੁਸੀਂ ਬਹੁਤ ਪ੍ਰੇਸ਼ਾਨ ਕਰ ਲਿਆ ਪਰ ਹੁਣ ਹਲਕਾ ਦਾਖਾ ਦੇ ਲੋਕਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਜੇਕਰ ਪੁਲਿਸ ਨੇ ਹੁਣ ਕਿਸੇ ਵੀ ਪਿੰਡ ਦੇ ਲੋਕਾਂ ਖਿਲਾਫ ਝੂਠੇ ਕੇਸ ਦਰਜ ਕੀਤੇ ਤਾਂ ਲੋਕ ਪੁਲਿਸ ਦਾ ਘੇਰਾਓ ਕਰਨਗੇ।

ਵਿਧਾਇਕ ਇਯਾਲੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਦਿਆ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਸਾਹਿਬ ਮਹਿਲਾਵਾਂ ਨੂੰ ਬੱਸ ਸਫਰ ਫਰੀ ਦੀ ਸਹੂਲਤ ਦੇ ਰਹੇ ਹਨ। ਦੂਜੇ ਪਾਸੇ ਉਨਾਂ ਦਾ ਓ.ਅੇੈਸ.ਡੀ ਮਹਿਲਾਵਾਂ ਖਿਲਾਫ ਝੂਠੇ ਪਰਚੇ ਦਰਜ ਕਰਵਾ ਰਿਹਾ ਹੈ ਕਿ ਮਹਿਲਾਵਾਂ ਝੂਠੇ ਪਰਚਿਆ ਦੀ ਤਾਰੀਕ ਭੁਗਤਣ ਲਈ ਬੱਸਾਂ ਵਿੱਚ ਹਾਈ ਕੋਰਟ ਜਾਣਗੀਆ ਅਤੇ ਤਾਰੀਕਾਂ ਭੁਗਤ ਕੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.