ਦਿੱਲੀ ’ਚ ਕੇਜਰੀਵਾਲ ਸਰਕਾਰ ਨੇ 700 ਕਰਮਚਾਰੀ ਕੀਤੇ ਪੱਕੇ

Arvind Kejriwal Sachkahoon

ਦਿੱਲੀ ਜਲ ਬੋਰਡ ’ਚ ਠੇਕੇ ’ਤੇ ਕੰਮ ਕਰ ਰਹੇ ਸਨ ਇਹ ਕਰਮਚਾਰੀ (Delhi Employees)

(ਸੱਚ ਕਹੂੰ ਨਿਊਜ਼) ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 700 ਕੱਚੇ ਕਰਮਚਾਰੀ ਪੱਕੇ ਕਰਨ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਸਾਲ 2015 ਤੋਂ ਸਰਕਾਰ ਬਣਨ ਤੋਂ ਬਾਅਦ ਸਿੱਖਿਆ, ਸਿਹਤ, ਬਿਜਲੀ ਤੇ ਪਾਣੀ ਦੇ ਖੇਤਰ ’ਚ ਬਹੁਤ ਕੰਮ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਦਿੱਲੀ ਬੋਰਡ ਦੇ ਇਨਾਂ ਸੈਂਕੜੇ ਕਰਮਚਾਰੀਆਂ ਨੂੰ ਇੱਕ ਤਰੀਕੇ ਨਾਲ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਹੈ। ਦਿੱਲੀ ਜਲ ਬੋਰਡ ’ਚ ਤਾਇਨਾਤ ਅਸਥਾਈ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਗਿਆ ਹੈ। ਇਨਾਂ ਕਰਮਚਾਰੀਆਂ ਨੂੰ ਦਿੱਲੀ ਸਕੱਤਰੇਤ ’ਚ ਪਰਮਾਨੈਂਟ ਨੌਕਰੀ ਦਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਕੇਜਰੀਵਾਲ ਸਰਕਾਰ ਨੇ ਜਲ ਬੋਰਡ ’ਚ ਕੰਮ ਕਰ ਰਹੇ 700 ਕਰਮਚਾਰੀਆਂ ਨੂੰ ਪੱਕਾ ਕੀਤੇ ਜਾਣ ਦਾ ਫੈਸਲਾ ਲਿਆ ਹੈ, ਜਿਸ ਤੋਂ ਬਾਅਦ ਸਰਕਾਲ ਵੱਲੋਂ ਦਿੱਤੇ ਜਾ ਰਹੇ ਸਾਰੇ ਲਾਭ ਇਨਾਂ ਕਰਮਚਾਰੀਆਂ ਨੂੰ ਮਿਲ ਸਕਣਗੇ। (Delhi Employees)

ਦਿੱਲੀ ਸਰਕਾਰ ਨੇ ਅੱਜ ਤੱਕ ਇੰਨੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਹੈ। ਉਨਾਂ ਕਿਹਾ ਕਿ ਦੇਸ਼ ਅੰਦਰ ਪੱਕੇ ਕਰਮਚਾਰੀਆਂ ਨੂੰ ਕੱਚਾ ਕੀਤਾ ਜਾ ਰਿਹਾ ਹੈ। ਕੱਚੇ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਇਮਾਨਦਾਰ ਸਰਕਾਰ ਹੋਵੇ ਤਾਂ ਉਹ ਕੁਝ ਵੀ ਕਰ ਸਕਦੀ ਹੈ। ਸਰਕਾਰ ਇਮਾਨਦਾਰ ਹੋਵੇ ਤਾਂ ਸਕੂਲ, ਹਸਪਤਾਲ ਚਲਾ ਸਕਦੀ ਹੈ। ਅਸੀਂ ਦਿੱਲੀ ਦੇ ਸਕੂਲ ਅੱਛੇ ਕੀਤੇ ਹਨ, ਸਿੱਖਿਆ ਕ੍ਰਾਂਤੀ ਹੋਈ। ਅਧਿਆਪਕਾਂ ਨੇ ਹੀ ਚੰਗਾ ਕੀਤਾ ਹੈ। ਇਹ ਕਹਿਣਾ ਕੀ ਸਰਕਾਰੀ ਕਰਮਚਾਰੀ ਕੰਮ ਨਹੀਂ ਕਰਦੇ ਇਹ ਸਭ ਤੋਂ ਵੱਡਾ ਝੂਠ ਹੈ।

ਦਿੱਲੀ ’ਚ ਸਰਕਾਰੀ ਕਰਮਚਾਰੀ ਬਹੁਤ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਅੱਜ 700 ਕਰਮਚਾਰੀ ਪੱਕੇ ਹੋ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦਿੱਲੀ ਦੇ ਸਾਰੇ ਵਿਭਾਗਾਂ ’ਚ ਕਰਮਚਾਰੀ ਪੱਕੇ ਹੋਣ ਪਰ ਸਾਡੇ ਕੋਲ ਜਿਆਦਾ ਪਾਵਰ ਨਹੀਂ ਹੈ ਪਰ ਇਸ ਸਬੰਧੀ ਅਸੀਂ ਕੇਂਦਰ ਨਾਲ ਗੱਲ ਕਰਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ