ਅੱਗ ਦੀਆਂ ਇਨ੍ਹਾਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ
ਲਖਨਊ| ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚ ਸੋਮਵਾਰ ਨੂੰ ਗਊ ਹੱਤਿਆ ਦੀ ਖਬਰ ਫੈਲਾਉਣ ਤੋਂ ਬਾਅਦ ਹੋਈ ਗੋਲੀਬਾਰੀ, ਪੱਥਰਬਾਜ਼ੀ ਤੇ ਅੱਗ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਸਥਿਤੀ ਸ਼ਾਂਤੀਪੂਰਨ ਹੈ ਇਸ ਮਾਮਲੇ ‘ਚ 27 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ 87 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ਸੂਬੇ ਦੇ ਆਡੀਸ਼ਨਲ ਪੁਲਿਸ ਜਨਰਲ ਡਾਇਰੈਕਟਰ (ਕਾਨੂੰਨ ਤੇ ਵਿਵਸਥਾ) ਆਨੰਦ ਕੁਮਾਰ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਬੁਲੰਦਸ਼ਹਿਰ ਦੇ ਸਿਆਨਾ ਖੇਤਰ ਦੇ ਚਿੰਗਰਾਵਟੀ ਪੁਲਿਸ ਚੌਂਕੀ ਦੀ ਘਟਨਾ ਦੇ ਸਿਲਸਿਲੇ ‘ਚ 27 ਨਾਮਜ਼ਦ ਤੇ 60 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਘਟਨਾ ‘ਚ ਹਾਲੇ ਤੱਕ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਗ੍ਰਿਫ਼ਤਾਰ ਵਿਅਕਤੀਆਂ ‘ਚ ਚਮਨ, ਦੇਵੇਂਦਰ, ਸਤੀਸ਼ ਤੇ ਅਰਵਿੰਦਰ ਚੌਹਾਨ ਸ਼ਾਮਲ ਹੈ ਪੁਲਿਸ ਕੁਝ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਬੁਲੰਦਸ਼ਹਿਰ ‘ਚ ਹਾਲਾਤ ਆਮ ਹਨ ਤੇ ਧਾਰਾ 144 ਲਾਗੂ ਹੈ ਦੋਸ਼ੀਆਂ ਨੂੰ ਫੜਨ ਲਈ ਛੇ ਟੀਮਾਂ ਗਠਿਤ ਕੀਤੀਆਂ ਗਈਆਂ ਤੇ ਹਾਲੇ ਤੱਕ 25 ਤੋਂ ਜ਼ਿਆਦਾ ਸਥਾਨਾਂ ‘ਤੇ ਛਾਪੇਮਾਰੀ ਕੀਤੀ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ