ਬਠਿੰਡਾ ‘ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ 1000 ਰਾਸ਼ਨ ਕਿੱਟਾਂ

ਖਜਾਨਾ ਮੰਤਰੀ ਮਨਪ੍ਰੀਤ ਸਿੰਘ ਦੀ ਅਪੀਲ ‘ਤੇ ਸਾਧ-ਸੰਗਤ ਨੇ ਵੰਡਿਆ ਰਾਸ਼ਨ

ਬਠਿੰਡਾ, (ਸੱਚ ਕਹੂੰ ਨਿਊਜ਼) ਕਰੋਨਾ ਕੋਵਿਡ-19 ਮਹਾਂਮਾਰੀ ਦੌਰਾਨ ਵਿਸ਼ਵ ਪੱਧਰ ‘ਤੇ ਸਰਕਾਰਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਉਨ੍ਹਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਵੀ ਵਿਸ਼ਵ ਪੱਧਰ ‘ਤੇ ਜ਼ਰੂਰਤਮੰਦ ਲੋਕਾਂ ਦੀ ਵੱਡੀ ਪੱਧਰ ‘ਤੇ ਮੱਦਦ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੋਰ ਵੀ ਮਾਨਵਤਾ ਭਲਾਈ  ਦੇ ਕਾਰਜ ਕੀਤੇ ਜਾ ਰਹੇ ਹਨ।

ਪੰਜਾਬ ਸਟੇਟ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱÎਸਿਆ ਕਿ ਪਿਛਲੇ ਦਿਨੀਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਕਿਹਾ ਕਿ ਸ਼ਹਿਰ ਦੇ ਕੁਝ ਮਿਡਲ ਕਲਾਸ ਲੋਕ, ਜਿਨ੍ਹਾਂ ਦੇ ਕੰਮ ਧੰਦੇ ਲਾਕਡਾਊਨ ਕਾਰਨ ਠੱਪ ਹਨ ਰਾਸ਼ਨ ਦੀ ਤੰਗੀ ਮਹਿਸੂਸ ਕਰ ਰਹੇ ਹਨ, ਪ੍ਰੰਤੂ ਲੋਕ ਲਾਜ ਕਾਰਨ ਲਾਈਨ ਵਿਚ ਲੱਗ ਕੇ ਰਾਸ਼ਨ ਨਹੀਂ ਲੈਣਾ ਚਾਹੁੰਦੇ, ਤੁਸੀਂ ਸਰਵੇ ਕਰਕੇ ਅਜਿਹੇ ਪਰਿਵਾਰਾਂ ਦੀ ਲਿਸਟ ਬਣਾਓ ਅਤੇ ਰਾਸ਼ਨ ਵੀ ਤੁਸੀਂ ਹੀ ਦੇਵੋ।

ਸੇਵਾਦਾਰਾਂ ਨੇ ਸਰਵੇ ਕਰਕੇ ਅਜਿਹੇ ਜ਼ਰੂਰਤਮੰਦ ਪਰਿਵਾਰਾਂ ਦੀ ਲਿਸਟ ਤਿਆਰ ਕੀਤੀ। ਬਲਾਕ ਕਮੇਟੀ ਅਤੇ ਸਟੇਟ ਕਮੇਟੀ ਨੇ ਮਿਲ ਕੇ ਰਾਸ਼ਨ ਦੀਆਂ ਕਿੱਟਾਂ ਤਿਆਰ ਕਰਵਾਈਆਂ ਇਸ ਤੋਂ ਬਾਅਦ ਪ੍ਰਸ਼ਾਸਨ ਨਾਲ ਮਿਲ ਕੇ ਪ੍ਰਮਿਸ਼ਨ ਤੋਂ ਬਾਅਦ ਇਹ ਸਾਮਾਨ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਭੇਜੇ ਗਏ

ਸੀਨੀਅਰ ਕਾਂਗਰਸੀ ਆਗੂ ਸ੍ਰੀ ਜੈਜੀਤ ਸਿੰਘ ਜੌਹਲ, ਕਮਿਸ਼ਨਰ ਨਗਰ ਨਿਗਮ ਬਠਿੰਡਾ ਵੱਲੋਂ  ਭੇਜੇ ਨੁਮਾਇੰਦੇ ਸ੍ਰੀ ਸੰਦੀਪ ਗੁਪਤਾ ਨਿਗਰਾਨ ਇੰਜੀਨੀਅਰ, ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਣ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਪ੍ਰਧਾਨ,  ਡੀਐਸਪੀ ਗੁਰਜੀਤ ਸਿੰਘ ਰੋਮਾਣਾ, ਸੁਨੀਲ ਕੁਮਾਰ ਸ਼ਰਮਾ ਐਸਐਚਓ ਕੈਨਾਲ ਕਲੋਨੀ, ਗੁਰਪ੍ਰੀਤ ਸਿੰਘ ਐਸਡੀਓ ਨਗਰ ਨਿਗਮ, ਐਡਵੋਕੇਟ ਗੁਰਵਿੰਦਰ ਸਿੰਘ ਮਾਨ ਕਨੂੰਨੀ ਸਲਾਹਕਾਰ ਨਗਰ ਨਿਗਮ ਵੱਲੋਂ ਵੰਡਣਾ ਸ਼ੁਰੂ ਕੀਤਾ ਗਿਆ।

Needy Families | ਇਸ ਮੌਕੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਕੜੀ ਵਿੱਚ, ਜੋ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਰਾਸ਼ਨ ਦਿੱਤਾ ਗਿਆ ਹੈ, ਮੈਂ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ ਜੋ ਮਨੁੱਖਤਾ ਦਾ ਕੰਮ ਕਰਦੇ ਹਨ।

ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਦੇ ਸੀਨੀਆਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਕਿਹਾ ਕਿ ਸਿਰਫ ਬਠਿੰਡਾ ਸ਼ਹਿਰ ਵਿਚ ਹੀ ਨਹੀਂ ਪੂਰੇ ਦੇਸ਼ ਭਰ ਵਿਚ ਡੇਰਾ ਸੱਚਾ ਸੌਦਾ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਵਿਸ਼ਵ ਪੱਧਰ ‘ਤੇ ਜੋ ਕੋਰੋਨਾ ਕੋਵਿਡ-19 ਭਿਆਨਕ ਬਿਮਾਰੀ ਫੈਲੀ ਹੋਈ ਹੈ, ਤਹਿਤ ਜ਼ਰੂਰਤਮੰਦਾਂ ਦੀ ਸੇਵਾ ਲਈ ਸਾਧ-ਸੰਗਤ ਦੇਸ਼ ਵਿੱਚ ਕਿਤੇ ਵੀ ਹਰ ਸੇਵਾ ਅਤੇ ਹਰੇਕ ਕੁਰਬਾਨੀ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਜਦੋਂ ਵੀ ਕਿਤੇ ਕੋਈ ਕੁਦਰਤੀ ਆਫ਼ਤ ਆਈ ਹੈ ਤਾਂ ਡੇਰਾ ਸੱਚਾ ਸੌਦਾ ਨੇ ਪਹਿਲਾਂ ਜਾ ਕੇ ਉਨ੍ਹਾਂ ਦੀ ਬਾਂਹ ਫੜੀ ਹੈ। ਚਾਹੇ ਉਹ ਰਾਜਸਥਾਨ ਦਾ ਸੋਕਾ ਹੋਵੇ, ਜੰਮੂ-ਕਸ਼ਮੀਰ ਦੀ ਬਰਫਬਾਰੀ ਹੋਵੇ, ਗੁਜਰਾਤ ਦਾ ਭੂਚਾਲ ਹੋਵੇ, ਬਿਹਾਰ ਦੇ ਹੜ੍ਹ ਹੋਣ ਜਾਂ ਉੜੀਸਾ ‘ਚ ਸੁਨਾਮੀ ਹੋਵੇ ਆਦਿ।

Needy Families | ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਚੇਅਰਪਸਨ ਮੈਡਮ ਵਿਪਸਨਾ ਇੰਸਾਂ ਵੱਲੋਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਮੁੱਖ ਮੰਤਰੀ ਪੰਜਾਬ ਅਤੇ ਹਰਿਆਣਾ ਨੂੰ ਵੀ ਪੱਤਰ ਲਿਖਿਆ ਗਿਆ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਦੇਸ਼ ਭਰ ਵਿਚ ਜਿੱਥੇ ਵੀ ਕਿਤੇ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦੀ ਜ਼ਰੂਰਤ ਹੈ ਉਹ ਹਰ ਵੇਲੇ ਤਿਆਰ-ਬਰ-ਤਿਆਰ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਧ-ਸੰਗਤ ਵਿੱਚ ਮਾਨਵਤਾ ਦੀ ਸੇਵਾ ਦਾ ਜੋ ਜਜ਼ਬਾ ਭਰਿਆ ਹੈ ਉਹ ਕਦੇ ਵੀ ਧੋਤਾ ਨਹੀਂ ਜਾ ਸਕਦਾ।

ਇਸ ਮੌਕੇ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਪੂਰੇ ਸ਼ਹਿਰ ਵਿਚ ਸਰਵੇ ਕਰਕੇ 50 ਵਾਰਡਾਂ ਵਿਚ ਨਗਰ ਨਿਗਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਸ਼ਨ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਕੁ ਮਿਡਲ ਕਲਾਸ ਲੋਕ ਜੋ ਲਾਈਨ ਵਿੱਚ ਲੱਗ ਕੇ ਰਾਸ਼ਨ ਲੈਣਾ ਨਹੀਂ ਚਾਹੁੰਦੇ ਸਨ, ਨੂੰ ਘਰ-ਘਰ ਜਾ ਕੇ ਵੀ ਰਾਸ਼ਨ ਦਿੱਤਾ ਗਿਆ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 1000 ਤੋਂ ਉੱਪਰ ਕਿੱਟਾਂ ਵੰਡੀਆਂ ਗਈਆਂ ਹਨ।

Needy Families | ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਅਤੇ ਸ਼ਿੰਦਰਪਾਲ ਇੰਸਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰਖਦੇ ਹੋਏ ਅਸੀਂ ਬਠਿੰਡਾ ਸ਼ਹਿਰ ਦਾ ਸਰਵੇ ਕੀਤਾ ਹੈ। 25 ਵਾਰਡਾਂ ਵਿਚ ਅਸੀਂ ਕੱਲ੍ਹ ਰਾਸ਼ਨ ਦਿੱਤਾ ਹੈ ਅਤੇ 25 ਵਾਰਡਾਂ ਵਿਚ ਅਸੀਂ ਅੱਜ ਰਾਸ਼ਨ ਦਿੱਤਾ ਹੈ।

ਇਸ ਤੋਂ ਇਲਾਵਾ ਸਾਡੇ ਭੰਗੀਦਾਸ ਆਪਣੇ-ਆਪਣੇ ਇਲਾਕਿਆਂ ਵਿਚ ਸਰਵੇ ਕਰ ਰਹੇ ਹਨ ਜਿੱਥੇ ਵੀ ਹੋਰ ਲੋੜ ਹੋਵੇਗੀ ਰਾਸ਼ਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸਾਡੀ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅੱਜ ਇਸ ਦੁੱਖ ਦੀ ਘੜੀ ਵਿਚ ਖ਼ੂਨਦਾਨ ਕਰ ਰਹੀ ਹੈ,  ਰਾਸ਼ਨ ਵੰਡ ਰਹੀ ਹੈ ਅਤੇ ਪ੍ਰਸਾਸ਼ਨ ਨੂੰ ਵੀ ਵਿਸਵਾਸ਼ ਦਿਵਾਉਂਦੇ ਹਾਂ ਕਿ ਜਿੱਥੇ ਵੀ ਕੋਈ ਹੋਰ ਜਰੂਰਤ ਹੈ, ਸਾਧ-ਸੰਗਤ ਹਮੇਸ਼ਾਂ ਤਿਆਰ ਬਰ ਤਿਆਰ ਹੈ।

ਇਸ ਮੌਕੇ 45 ਮੈਂਬਰ ਪੰਜਾਬ ਬਲਜਿੰਦਰ ਸਿੰਘ ਬਾਂਡੀ ਇੰਸਾਂ, ਜਸਵੰਤ ਸਿੰਘ ਗਰੇਵਾਲ ਇੰਸਾਂ, 45 ਮੈਂਬਰ ਯੂਥ ਭੈਣ ਸੁਖਵਿੰਦਰ ਇੰਸਾਂ, 45 ਮੈਂਬਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਭੈਣ ਵਿਨੋਦ ਇੰਸਾਂ, 15 ਮੈਂਬਰ ਅਸ਼ਵਨੀ ਇੰਸਾਂ, ਐਡਵੋਕੇਟ ਗੁਰਪ੍ਰੀਤ ਇੰਸਾਂ, ਮਨੋਜ ਇੰਸਾਂ, ਸੱਤ ਨਰੈਣ ਇੰਸਾਂ, ਜਿੰਮੇਵਾਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਜਗਦੀਸ਼ ਇੰਸਾਂ, ਭੰਗੀਦਾਸ ਜੋਗਿੰਦਰ ਇੰਸਾਂ, ਭੰਗੀਦਾਸ ਭੈਣ ਜਸਵੀਰ ਕੌਰ ਇੰਸਾਂ ਅਤੇ ਵੱਖ-ਵੱਖ ਸੰਮਤੀਆਂ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਰ ਸੀ।

ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਉਪਰੰਤ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਡੇਰਾ ਸੱਚਾ ਸੌਦਾ ਵੱਲੋਂ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਉਹ ਤਹਿਦਿਲੋਂ ਧੰਨਵਾਦੀ ਹਨ ਕਿ ਉਹ ਇਸ ਮੁਸੀਬਤ ਦੀ ਘੜੀ ਵਿਚ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰ ਰਹੇ ਹਨ।

ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਣ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਜੋ ਕੋਰੋਨਾ ਮਹਾਂਮਾਰੀ ਦੌਰਾਨ ਜ਼ਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ ਸ਼ਲਾਘਾਯੋਗ ਹੈ। ਉਨ੍ਹਾਂ ਸਾਧ-ਸੰਗਤ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ।

ਪੀਪੀਸੀਸੀ ਜਨਰਲ ਸਕੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਅੱਜ ਸਮੂਹ ਡੇਰਾ ਸ਼ਰਧਾਲੂ ਆਪਣੇ ਪੱਲਿਓਂ ਪੈਸੇ ਖ਼ਰਚ ਕੇ ਗਰੀਬ ਲੋਕਾਂ ਨੂੰ ਜੋ ਰਾਸ਼ਨ ਵੰਡ ਰਹੇ ਹਨ ਮੈਂ ਇਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾਂ। ਪਹਿਲਾਂ ਵੀ ਇਹ ਲੋਕ ਸਮਾਜਿਕ ਕੰਮਾਂ ‘ਚ, ਦੁੱਖ ਦਰਦ ‘ਚ  ਲੋਕਾਂ ਦੀ ਮੱਦਦ ਕਰਦੇ ਰਹੇ ਹਨ, ਅਸੀਂ ਹਮੇਸ਼ਾਂ ਹੀ ਇਨ੍ਹਾਂ ਦੇ ਰਿਣੀਂ ਰਹਾਂਗੇ। ਇਹ ਸਮਾਜ ਵਿਚ ਇਸੇ ਤਰ੍ਹਾਂ ਵਧ ਚੜ੍ਹ ਕੇ ਸੇਵਾ ਕਰਦੇ ਰਹਿਣ।

ਰਾਸ਼ਨ ਕਿੱਟ ‘ਚ ਇਹ ਹੈ ਸਮਾਨ

ਜਿਸ ਵਿਚ ਇੱਕ ਕਿੱਟ ਵਿਚ ਲਗਭਗ 20 ਕਿੱਲੋ ਰਾਸ਼ਨ ਹੈ ਜਿਸ ਵਿਚ 10 ਕਿੱਲੋ ਆਟਾ, 2 ਕਿੱਲੋ ਖੰਡ, 2 ਕਿੱਲੋ ਚੌਲ, 2 ਕਿੱਲੋ ਦਾਲਾਂ, 1 ਕਿੱਲੋ ਘਿਓ, ਲੂਣ, ਚਾਹ ਪੱਤੀ, ਹਲਦੀ, ਮਿਰਚ, ਸਾਬਣਾਂ ਆਦਿ ਸ਼ਾਮਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।