ਇਮਰਾਨ ਖਾਨ ਨੂੰ ਮਿਲੀਆਂ ਆਪਣੇ ਹੀ ਮੁਲਕ ‘ਚ ਧਮਕੀਆਂ

Imran Khan, Receives, Threats, Country

ਲਾਹੌਰ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਹੀ ਮੁਲਕ ਵਿਚ ਬੁਰੀ ਤਰ੍ਹਾਂ ਘਿਰ ਗਏ ਹਨ। ਪਾਕਿਸਤਾਨ ਵਿਚ ਉਨ੍ਹਾਂ ਖਿਲਾਫ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਜਮੀਅਤ ਉਲੇਮਾ-ਏ-ਇਸਲਾਮ ਦੇ ਨੇਤਾ ਮੌਲਾਨਾ ਫਜ਼ਲੁਰਹਿਮਾਨ ਨੇ ਇਮਰਾਨ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇਸਲਾਮਾਬਾਦ ਤੱਕ ‘ਆਜ਼ਾਦੀ ਮਾਰਚ’ ਦਾ ਐਲਾਨ ਕੀਤਾ ਹੈ। Imran Khan

ਇਸ ਦੇ ਨਾਲ ਹੀ ਮੌਲਾਨਾ ਫਜ਼ਲੁਰਹਿਮਾਨ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਮਾਰਚ ਨੂੰ ਰੋਕਿਆ ਗਿਆ, ਤਾਂ ਉਹ ਪੂਰੇ ਪਾਕਿਸਤਾਨ ਨੂੰ ਜਾਮ ਕਰ ਦੇਣਗੇ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਮੌਲਾਨਾ ਫਜ਼ਲੁਰਹਿਮਾਨ ਨੇ ਕਿਹਾ ਸੀ ਕਿ ਜਦੋਂ ਤੱਕ ਇਮਰਾਨ ਸਰਕਾਰ ਨੂੰ ਸੱਤਾ ਤੋਂ ਲਾਂਭੇ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਮੇਰੀ ਜੰਗ ਜਾਰੀ ਰਹੇਗੀ। ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਮੌਲਾਨਾ ਫਜ਼ਲੁਰਹਿਮਾਨ ਦੀ ਗੁੰਡਾਗਰਦੀ ਉਨ੍ਹਾਂ ਦੇ ਹੀ ਗਲੇ ਪਏਗੀ। ਮੌਲਾਨਾ ਦੇ ਅੱਗੇ ਖੂਹ ਅਤੇ ਪਿੱਛੇ ਖਾਈ ਹੋਵੇਗੀ। Imran Khan

ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਮੌਲਾਨਾ ਫਜ਼ਲੁਰਹਿਮਾਨ ਦੀ ਪੂਰੀ ਕੋਸ਼ਿਸ਼ ਮਦਰਸਾ ਸੁਧਾਰ ਦੀ ਕੋਸ਼ਿਸ਼ ਨੂੰ ਰੋਕਣਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਸੂਚਨਾ ਅਤੇ ਪ੍ਰਸਾਰਣ ਮਾਮਲਿਆਂ ਦੀ ਸਲਾਹਕਾਰ ਫਿਰਦੌਸ ਆਸ਼ਿਕ ਅਵਾਨ ਨੇ ਜੇਲ ਵਿਚ ਬੰਦ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਮੁਸਲਿਮ ਲੀਗ ਨਵਾਜ਼ ਦੇ ਨੇਤਾਵਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਨੇ ਨਾਂ ਲਏ ਬਿਨਾਂ ਕਿਹਾ ਕਿ ਜੇਲ ਵਿਚ ਬੰਦ ਸਿਆਸੀ ਬੌਨੇ ਮੌਲਾਨਾ ਨੂੰ ਢਾਲ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here