ਇਸਲਾਮਾਬਾਦ ਹਾਈਕੋਰਟ ਤੋਂ ਇਮਰਾਨ ਖਾਨ ਗ੍ਰਿਫਤਾਰ

Imran Khan
ਇਮਰਾਨ ਖਾਨ ਨੂੰ ਗ੍ਰਿਫਤਾਰ।

ਇਸਲਾਮਾਬਾਦ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan ) ਨੂੰ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਅਰਧ ਸੈਨਿਕ ਬਲ ਨੇ ਗ੍ਰਿਫਤਾਰ ਕੀਤਾ ਸੀ। ਇਮਰਾਨ ਖਾਨ 2 ਮਾਮਲਿਆਂ ‘ਚ ਜ਼ਮਾਨਤ ਲਈ ਹਾਈਕੋਰਟ ਪਹੁੰਚੇ ਸਨ।ਇਸ ਦੌਰਾਨ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ :ਪੰਜਾਬ ਭਰ ‘ਚ ਪੁਲਿਸ ਵੱਲੋਂ ਸਰਚ ਮੁਹਿੰਮ, ਦੇਖੋ ਤਸਵੀਰਾਂ…

ਪਾਕਿਸਤਾਨ ਦੇ ਅਖਬਾਰ ‘ਦ ਡਾਨ’ ਨੂੰ ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਜਿਵੇਂ ਹੀ ਇਮਰਾਨ ਖਾਨ ਹਾਈ ਕੋਰਟ ‘ਚ ਦਾਖਲ ਹੋਏ, ਨੀਮ ਫੌਜੀ ਬਲ ਅਤੇ ਹਥਿਆਰਬੰਦ ਦਸਤੇ ਵੀ ਹਾਈ ਕੋਰਟ ‘ਚ ਦਾਖਲ ਹੋਏ। ਇਸ ਦੌਰਾਨ ਇਮਰਾਨ ਨੂੰ ਗ੍ਰਿਫਤਾਰ ਕਰ ਲਿਆ।

LEAVE A REPLY

Please enter your comment!
Please enter your name here