ਆਈਪੀਐਲ : ਰੋਮਾਂਚਕ ਮੈਚ ’ਚ ਰਸਲ ਨੇ ਦਿੱਤਾ ਪੰਜਾਬ ਨੂੰ ਮਸਲ

2023 KKR Vs PBKS
ਪੰਜਾਬ ਖਿਲਾਫ ਮੈਚ ਦੌਰਾਨ ਛੱਕਾ ਜੜਦਾ ਹੋਇਆ ਕੋਲਕਾਤਾ ਦਾ ਬੱਲੇਬਾਜ਼ ਰਸਲ।

ਰਿੰਕੂ ਨੇ ਆਖਰੀ ਗੇਂਦ ’ਤੇ ਚੌਕਾ ਲਾ ਕੇ ਮੈਚ ਕੋਲਕਾਤਾ ਦੀ ਝੋਲੀ ਪਾਇਆ

  • ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
  • ਰੋਮਾਂਚਕ ਜਿੱਤ ਨਾਲ ਕੇਕੇਆਰ ਟਾਪ-4 ਦੇ ਨੇੜੇ
  • ਰਸੇਲ ਨੇ 19ਵੇਂ ਓਵਰ ਵਿੱਚ 20 ਦੌੜਾਂ ਬਣਾਈਆਂ IPL KKR Vs PBKS

ਕੋਲਕਾਤਾ। ਕੋਲਕਾਤਾ ਨਾਈਟ ਰਾਈਡਰਜ਼ ਦੇ ਪੰਜਾਬ ਦਰਮਿਆਨ ਖੇਡੇ ਗਏ ਸਾਹ ਰੋਕ ਦੇਣ ਵਾਲੇ ਮੈਚ ਕੋਲੋਕਾਤਾ ਨੇ ਆਖਰੀ ਗੇਂਦ ’ਤੇ ਜਿੱਤ ਪ੍ਰਾਪਤ ਕੀਤੀ। ਕੋਲਕਾਤਾ ਨੇ ਰੋਮਾਂਚਕ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਖਰੀ 2 ਓਵਰਾਂ ਵਿੱਚ 26 ਦੌੜਾਂ ਦੀ ਲੋੜ ਸੀ। (IPL KKR Vs PBKS) ਇੱਥੇ ਆਂਦਰੇ ਰਸਲ ਨੇ ਸੈਮ ਕਰਨ ਦੀ ਦੂਜੀ, ਤੀਜੀ ਅਤੇ ਪੰਜਵੀਂ ਗੇਂਦ ‘ਤੇ ਲਗਾਤਾਰ 3 ਛੱਕੇ ਜੜੇ। ਇਸ ਓਵਰ ‘ਚ 20 ਦੌੜਾਂ ਆਈਆਂ ਅਤੇ ਟੀਮ ਨੂੰ ਆਖਰੀ ਓਵਰ ‘ਚ ਸਿਰਫ 6 ਦੌੜਾਂ ਦੀ ਲੋੜ ਸੀ। ਕ੍ਰੀਜ ’ਤੇ ਆਂਦਰੇ ਰਸਲ ਤੇ ਰਿੰਕੂ ਮੌਜ਼ੂਦ ਸਨ। ਰਸਲ  ਨੇ 19ਵੇਂ ਓਵਰ ‘ਚ 20 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ।

ਆਂਦਰੇ ਰਸਲ ਨੇ ਸੈਮ ਕਰਨ ਦੀ ਦੂਜੀ, ਤੀਜੀ ਅਤੇ ਪੰਜਵੀਂ ਗੇਂਦ ‘ਤੇ ਲਗਾਤਾਰ 3 ਛੱਕੇ ਜੜੇ 

IPL 2023 KKR Vs PBKS
ਜਿੱਤ ਤੋਂ ਬਾਅਦ ਖੁਸੀ ਮਨਾਉਂਦੇ ਕੋਲਕਾਤਾ ਦੇ ਖਿਡਾਰੀ।

ਇਹ ਵੀ ਪੜ੍ਹੋ : ਪੰਜਾਬ ਭਰ ‘ਚ ਪੁਲਿਸ ਵੱਲੋਂ ਸਰਚ ਮੁਹਿੰਮ, ਦੇਖੋ ਤਸਵੀਰਾਂ…

ਕੋਲਕਾਤਾ ਨੂੰ 20ਵੇਂ ਓਵਰ ਦੀਆਂ ਆਖਰੀ 2 ਗੇਂਦਾਂ ‘ਤੇ 2 ਦੌੜਾਂ ਦੀ ਲੋੜ ਸੀ। ਰਸੇਲ ਪੰਜਵੀਂ ਗੇਂਦ ‘ਤੇ ਰਨ ਆਊਟ ਹੋ ਗਿਆ ਪਰ ਰਿੰਕੂ ਸਿੰਘ ਨੇ ਆਖਰੀ ਗੇਂਦ ‘ਤੇ ਚੌਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 179 ਦੌੜਾਂ ਬਣਾਈਆਂ। ਜਵਾਬ ‘ਚ ਕੋਲਕਾਤਾ ਨੇ 5 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ।

ਕੋਲਕਾਤਾ ਦੀ ਸ਼ੁਰੂਆਤ ਰਹੀ ਬੇਹੱਦ ਖਰਾਬ (IPL KKR Vs PBKS)

ਕੋਲਕਾਤਾ ਨੇ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 8ਵੇਂ ਓਵਰ ਤੱਕ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਕਪਤਾਨ ਨਿਤੀਸ਼ ਰਾਣਾ ਨੇ 51 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ।  ਉਸ ਤੋਂ ਬਾਅਦ ਆਂਦਰੇ ਰਸਲ ਨੇ ਸਿਰਫ 23 ਗੇਂਦਾਂ ‘ਤੇ 42 ਅਤੇ ਰਿੰਕੂ ਸਿੰਘ ਦੀਆਂ 10 ਗੇਂਦਾਂ ‘ਤੇ 21 ਦੌੜਾਂ ਦੀ ਮਦਦ ਨਾਲ ਟੀਮ ਨੂੰ 5 ਵਿਕਟਾਂ ਨਾਲ ਜਿੱਤ ਦਿਵਾਈ। ਪੰਜਾਬ ਵੱਲੋਂ ਰਾਹੁਲ ਚਾਹਰ ਨੇ 2 ਵਿਕਟਾਂ ਲਈਆਂ।

IPL 2023 KKR Vs PBKS
ਕੋਲਕਾਤਾ ਦੇ ਬੱਲੇਬਾਜ਼ ਰਸਲ ਤੇ ਰਿੰਕੂ ਮੈਚ ਦੌਰਾਨ ਇੱਕ ਦੂਜਾ ਨੂੰ ਵਧਾਈ ਦਿੰਦੇ।

ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ

ਪੰਜਾਬ ਨੂੰ ਆਖਰੀ ਓਵਰਾਂ ਵਿੱਚ 6 ਦੌੜਾਂ ਦਾ ਬਚਾਅ ਕਰਨਾ ਸੀ। ਇਕ ਵਾਰ ਫਿਰ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਗੇਂਦਾਂ ‘ਤੇ ਸਿਰਫ 4 ਦੌੜਾਂ ਦਿੱਤੀਆਂ। ਉਸ ਨੇ ਪੰਜਵੀਂ ਗੇਂਦ ਖਾਲੀ ਕੀਤੀ ਅਤੇ ਆਂਦਰੇ ਰਸੇਲ ਨੂੰ ਵੀ ਰਨ ਆਊਟ ਕੀਤਾ। ਪਰ ਆਖ਼ਰੀ ਗੇਂਦ ਉਸ ਨੇ ਫੁਲ ਟਾਸ ਸੁੱਟ ਦਿੱਤੀ , ਜਿਸ ‘ਤੇ ਰਿੰਕੂ ਸਿੰਘ ਨੇ ਲੈੱਗ ‘ਤੇ ਚੌਕਾ ਲਗਾ ਕੇ ਕੋਲਕਾਤਾ ਨੂੰ ਜਿੱਤ ਦਿਵਾਈ।

16 ਅੰਕਾਂ ਨਾਲ ਗੁਜਰਾਤ ਸਿਖਰ ‘ਤੇ

ਗੁਜਰਾਤ ਟਾਈਟਨਸ ਇਸ ਸਮੇਂ 11 ਮੈਚਾਂ ਵਿੱਚ 8 ਜਿੱਤਾਂ ਨਾਲ 16 ਅੰਕਾਂ ਨਾਲ ਪਹਿਲੇ ਨੰਬਰ ‘ਤੇ ਹੈ। ਉਨ੍ਹਾਂ ਨੂੰ ਪਲੇਆਫ ‘ਚ ਜਗ੍ਹਾ ਬਣਾਉਣ ਲਈ ਬਾਕੀ 3 ਮੈਚਾਂ ‘ਚੋਂ ਸਿਰਫ ਇਕ ਜਿੱਤਣਾ ਹੋਵੇਗਾ। ਪਰ ਸਾਰੇ ਮੈਚ ਵੱਡੇ ਫਰਕ ਨਾਲ ਹਾਰਨ ਦੀ ਸਥਿਤੀ ‘ਚ ਟੀਮ ਅਜੇ ਵੀ ਟਾਪ-4 ਦੀ ਦੌੜ ‘ਚੋਂ ਬਾਹਰ ਹੋ ਸਕਦੀ ਹੈ।