ਭਾਰਤ-ਬਰਤਾਨੀਆਂ ਦੇ ਸਬੰਧ ਸੁਧਰਨ

ਭਾਰਤ-ਬਰਤਾਨੀਆਂ ਦੇ ਸਬੰਧ ਸੁਧਰਨ

ਯੂਰਪੀ ਸੰਘ ਤੋਂ ਬਰਤਾਨੀਆਂ ਦੇ ਬਾਹਰ ਨਿਕਲਣ ਤੋਂ ਬਾਅਦ ਰਿਸ਼ੀ ਸੁੂਨਕ ਕੰਜਰਵੇਟਿਵ ਪਾਰਟੀ ਦੇ ਚੌਥੇ ਆਗੂ ਹਨ, ਜਿਨ੍ਹਾਂ ਨੂੰ ਦੇਸ਼ ਦੀ ਕਮਾਨ ਮਿਲੀ ਹੈ ਬ੍ਰੇਗਿਜਟ ਨੇ ਬਰਤਾਨੀਆ ਦੇ ਅਰਥਚਾਰੇ ਨੂੰ ਬਹੁਤ ਸੱਟ ਮਾਰੀ ਹੈ ਰਹਿੰਦੀ ਕਸਰ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰੱਸ ਦੀਆਂ ਆਰਥਿਕ ਨੀਤੀਆਂ ਨੇ ਪੂਰੀ ਕਰ ਦਿੱਤੀ, ਜਿਨ੍ਹਾਂ ਕਾਰਨ ਉਨ੍ਹਾਂ ਨੂੰ ਆਪਣਾ ਅਹੁਦਾ ਤੱਕ ਛੱਡਣਾ ਪਿਆ ਅਜਿਹੇ ਹਾਲਾਤਾਂ ’ਚ ਸੁਭਾਵਿਕ ਹੀ ਸੂਨਕ ਦੀ ਪਹਿਲੀ ਤਰਜ਼ੀਹ ਬਰਤਾਨੀਆਂ ਦੇ ਡੁੱਬਦੇ ਅਰਥਚਾਰੇ ਨੂੰ ਉਭਾਰਨਾ ਹੋਵੇਗੀ ਹਾਲੇ ਸਥਿਤੀ ਇਹ ਹੈ ਕਿ ਬ੍ਰਿਟੇਨ ਦਾ ਆਯਾਤ ਬਿੱਲ ਵਧ ਰਿਹਾ ਹੈ ਅਤੇ ਨਿਰਯਾਤ ਨਾਲ ਉਸ ਨੂੰ ਪਹਿਲਾਂ ਵਾਂਗ ਫਾਇਦਾ ਨਹੀਂ ਮਿਲ ਰਿਹਾ

ਬ੍ਰਿਟਿਸ਼ ਪੌਂਡ ਵੀ ਤੇਜ਼ੀ ਨਾਲ ਡਿੱਗ ਰਿਹਾ ਹੈ ਪਰ ਸੂਨਕ ਦੀ ਚੁਣੌਤੀ ਮਹਿਜ਼ ਬ੍ਰਿਟੇਨ ਦੀ ਆਰਥਿਕਤਾ ਨੂੰ ਸੰਭਾਲਣਾ ਹੀ ਨਹੀਂ ਹੈ ਦਰਅਸਲ, ਉਹ ਜਿਸ ਕੰਜਰਵੇਟਿਵ ਪਾਰਟੀ ਦੇ ਆਗੂ ਬਣੇ ਹਨ, ਉਸ ’ਚ ਫੁੱਟ ਵੀ ਇਨ੍ਹੀਂ ਦਿਨੀਂ ਜੱਗ ਜਾਹਿਰ ਹੈ ਇਸ ਅਣਬਣ ਦਾ ਨਤੀਜਾ ਹੈ ਕਿ ਪਿਛਲੇ ਤਿੰਨ ਸਾਲਾ ’ਚ ਟਰੇਸਾ ਮੇਅ, ਬੋਰਿਸ ਜਾਨਸਨ, ਲਿਜ਼ ਟਰੱਸ ਅਤੇ ਹੁਣ ਰਿਸ਼ੀ ਸੂਨਕ ‘ਟੋਰੀ ਪਾਰਟੀ’ ਦੇ ਮੁਖੀ ਚੁਣੇ ਗਏ ਹਨ ਕਿਉਂਕਿ ਪਾਰਟੀ ਅੰਦਰ ਸਿਆਸੀ ਤੌਰ ’ਤੇ ਏਕਤਾ ਨਹੀਂ ਹੈ, ਇਸ ਲਈ ਦੇਸ਼ ਦੀ ਸਿਆਸਤ ’ਚ ਵੀ ਉਥਲ-ਪੁਥਲ ਕਾਇਮ ਹੈ ਇਹੀ ਵਜ੍ਹਾ ਹੈ ਕਿ ਸੂਨਕ ਨੇ ਜਦੋਂ ਪ੍ਰਧਾਨ ਮੰਤਰੀ ਅਹੁਦੇ ਲਈ ਆਪਣਾ ਭਾਸ਼ਣ ਦਿੱਤਾ, ਤਾਂ ਉਨ੍ਹਾਂ ਨੇ ਏਕਤਾ ਅਤੇ ਸਥਾਈ ਹੋਣ ’ਤੇ ਜ਼ੋਰ ਦਿੱਤਾ

ਸਿਆਸੀ ਮਾਹਿਰ ਹੁਣੇ ਤੋਂ ਇਸ ਗੱਲ ਲਈ ਗੁਣਾ-ਭਾਗ ਕਰਨ ’ਚ ਲੱਗੇ ਹਨ ਕਿ ਆਖ਼ਰਕਾਰ ਉਹ ਕਿਸ ਤਰ੍ਹਾਂ ਪਾਰਟੀ ’ਚ ਨਰਾਜ਼ਗੀ ਨੂੰ ਖਤਮ ਕਰਕੇ ਸਾਰੇ ਟੋਰੀਆਂ ’ਚ ਇੱਕ ਰਾਇ ਬਣਾ ਸਕਣਗੇ ਸੁੂਨਕ ਦੇ ਸੱਤਾ ’ਤੇ ਕਾਬਜ਼ ਹੋਣ ਦਾ ਖਾਸ ਅਸਰ ਭਾਰਤ ਅਤੇ ਬਰਤਾਨੀਆਂ ਦੇ ਆਪਸੀ ਰਿਸ਼ਤਿਆਂ ’ਤੇ ਪੈ ਸਕਦਾ ਹੈ ਭਾਰਤ ਬਰਤਾਨੀਆਂ ਦੀ ਵੀਜ਼ਾ ਨੀਤੀ ਅਜਿਹਾ ਹੀ ਇੱਕ ਅੜਿੱਕਾ ਹੈ, ਜਿਸ ’ਤੇ ਸੂਨਕ ਨੂੰ ਖਾਸ ਧਿਆਨ ਦੇਣਾ ਹੋਵੇਗਾ ਇਸ ਦੇ ਦੋ ਪਹਿਲੂ ਹਨ ਇੱਕ, ਉਨ੍ਹਾਂ ਭਾਰਤੀਆਂ ਨਾਲ ਜੁੜਿਆ ਹੈ,

ਜੋ ਬਰਤਾਨੀਆਂ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਦੂਜਾ, ਉਨ੍ਹਾਂ ਵਿਦਿਆਰਥੀਆਂ ਨਾਲ, ਜੋ ਬਰਤਾਨੀਆਂ ਪੜ੍ਹਨ ਲਈ ਜਾਂਦੇ ਹਨ ਲਿਹਾਜ਼ਾ, ਸਾਡੀ ਉਮੀਦ ਭਾਰਤੀਆਂ ਦੇ ਸੁਖਾਲੇ ਆਉਣ ਜਾਣ ਦੇ ਨਾਲ-ਨਾਲ ਭਾਰਤ ਦੇ ਵਿਦਿਆਰਥੀਆਂ ਲਈ ਬ੍ਰਿਟੇਨ ਦੇ ਵੀਜਾ ਨਿਯਮਾਂ ’ਚ ਉਦਾਰਤਾ ਦੀ ਹੈ ਬ੍ਰਿਟੇਨ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਵੀ ਅੱਗੇ ਵਧਾਏਗੀ ਭਾਰਤ ਨੇ ਬਰਤਾਨੀਆਂ ’ਚ ਕਾਫ਼ੀ ਜਿਆਦਾ ਨਿਵੇਸ਼ ਕਰ ਰੱਖਿਆ ਹੈ ਬ੍ਰਿਟੇਨ ਦੀ ਮੌਜੂਦਾ ਖਸਤਾ ਅਰਥਵਿਵਸਥਾ ਨੂੰ ਦੇਖ ਕੇ ਸੂਨਕ ਇਹੀ ਚਾਹੁਣਗੇ ਕਿ ਭਾਰਤ ਉਥੇ ਆਪਣਾ ਨਿਵੇਸ਼ ਵਧਾਵੇ ਉਮੀਦ ਹੈ ਕਿ ਭਾਰਤ ਅਤੇ ਬਰਤਾਨੀਆਂ ਦੇ ਪਰੰਪਰਿਕ ਸਬੰਧਾਂ ’ਚ ਪਿਛਲੇ ਕੁਝ ਸਾਲਾਂ ’ਚ ਜੋ ਕੁਝ ਰੁਕਾਵਟਾਂ ਆਈਆਂ ਹਨ, ਸੂਨਕ ਉਨ੍ਹਾਂ ਨੂੰ ਦੂਰ ਕਰਨਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ