ਵਰਤਮਾਨ ਦੌਰ ’ਚ ਗਰਜ਼ ਨਾਲ ਬੰਨ੍ਹੇ ਹਨ ਜ਼ਿਆਦਾਤਰ ਰਿਸ਼ਤੇ-ਨਾਤੇ: ਪੂਜਨੀਕ ਗੁਰੂ ਜੀ

ਵਰਤਮਾਨ ਦੌਰ ’ਚ ਗਰਜ਼ ਨਾਲ ਬੰਨ੍ਹੇ ਹਨ ਜ਼ਿਆਦਾਤਰ ਰਿਸ਼ਤੇ-ਨਾਤੇ: ਪੂਜਨੀਕ ਗੁਰੂ ਜੀ

ਬਰਨਾਵਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਯੂਪੀ) ਤੋਂ ਆਨਲਾਈਨ ਗੁਰੂਕੁਲ ਰੂਹਾਨੀ ਸਤਿਸੰਗ ’ਚ ਫ਼ਰਮਾਇਆ ਕਿ ਅਸੀਂ ਇੱਕ ਉਦਾਹਰਨ ਦਿੰਦੇ ਹੁੰਦੇ ਸੀ, ਅੱਜ ਉਹ ਯਾਦ ਆ ਗਈ ਸਾਨੂੰ ਅਸੀਂ ਜਦੋਂ ਪੜਿ੍ਹਆ ਕਰਦੇ ਸੀ ਤਾਂ ਇੱਕ ਲੜਕਾ ਸੀ, ਜੋ ਆਪਣੇ ਆਪ ਨੂੰ ਥੋੜ੍ਹਾ ਹਾਈ ਸਟੈਂਡਰਡ ਮੰਨਦਾ ਸੀ ਪਰ ਉਸ ਦੇ ਫਾਦਰ ਸਾਹਿਬ (ਪਿਤਾ ਜੀ) ਧੋਤੀ-ਕੁੜਤਾ ਪਹਿਨਣ ਵਾਲੇ ਸੀ ਤਾਂ ਇੱਕ ਦਿਨ ਉਹ ਆ ਗਏ

ਅਸੀਂ ਉਨ੍ਹਾ ਨੂੰ ਜਾਣਦੇ ਸੀ ਚੰਗੀ ਤਰ੍ਹਾਂ ਉਸ ਲੜਕੇ ਨੇ ਦੇਖਿਆ ਕਿ ਯਾਰ ਦੋਸਤਾਂ ਦੀ ਜੁੰਡਲੀ ਬੈਠੀ ਹੋਈ ਹੈ, ਉਹ ਜਲਦੀ ਨਾਲ ਉੱਠਕੇ ਚਲਾ ਗਿਆ, ਉਨ੍ਹਾਂ ਨੂੰ ਦੂਰ ਜਾ ਕੇ ਮਿਲਿਆ ਉਨ੍ਹਾਂ ਤੋਂ ਪੈਸੇ ਲਏ, ਸਾਮਾਨ ਲਿਆ, ਜੋ ਵੀ ਉਹ ਲੈ ਕੇ ਆਏ ਸਨ ਉਨ੍ਹਾਂ ਨਾਲ ਗੱਲਾਂ ਕੀਤੀਆਂ, ਚਰਚਾ ਕੀਤੀ ਤੇ ਉੱਥੋਂ ਹੀ ਕੇ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਹੁਣ ਅਸੀਂ ਲੋਕ ਪਿੱਛੇ ਖੜ੍ਹੇ ਸੀ

ਉਹ ਵਾਪਸ ਕੋਲ ਆਇਆ ਤਾਂ ਦੋਸਤਾਂ ਨੇ ਪੁੱਛਿਆ ਇਹ ਕੋਣ?ਸੀ? ਕਹਿਣ?ਲੱਗਿਆ ਯਾਰ ਇਹ ਸਾਡੇ ਘਰੋਂ ਨੌਕਰ ਆਇਆ ਸੀ, ਮੇਰੇ ਫਾਦਰ ਸਾਹਿਬ ਨੇ ਮੇਰੇ ਲਈ ਸਾਮਾਨ ਭੇਜਿਆ ਹੈ ਬਹੁਤ ਦੁੱਖ ਹੋਇਆ ਸੁਣ ਕੇ, ਬਹੁਤ ਦਰਦ ਹੋਇਆ ਜਦੋਂ ਉਹ ਇਕੱਲਾ ਹੋ ਗਿਆ, ਤਾਂ ਅਸੀਂ ਕਿਹਾ ਕਿ ਯਾਰ ਤੇਰੇ ਫਾਦਰ ਸਾਹਿਬ ਸੀ, ਤੂੰ ਉਨ੍ਹਾਂ ਨੂੰ ਨੌਕਰ ਬਣਾ ਦਿੱਤਾ ਕਹਿੰਦਾ ਯਾਰ ਨਾ ਤਾਂ ਫਾਦਰ ਨੂੰ ਪਤਾ ਹੈ, ਨਾ ਯਾਰ ਦੋਸਤਾਂ ਨੂੰ ਪਤਾ ਹੈ, ਤਾਂ ਯਾਰ ਮੇਰਾ ਸਟੈਂਡਰਡ ਡਾਊਨ ਹੋ ਜਾਂਦਾ, ਜੇਕਰ ਮੈਂ ਦੱਸ ਦਿੰਦਾ ਕਿ ਫਟੇ ਜਿਹੇ ਕੱਪੜੇ ਪਾਏ ਹੋਏ ਇਹ ਮੇਰਾ ਫਾਦਰ ਹੈ ਅਸੀਂ ਕਿਹਾ ਕਿ ਯਾਰ ਜਦੋਂ ਤੂੰ ਸਾਮਾਨ ਲੈ ਰਿਹਾ ਸੀ ਤਾਂ ਉਦੋਂ ਤਾਂ ਤੈਨੂੰ ਸ਼ਰਮ ਨਹੀਂ ਆਈ ਕਹਿੰਦਾ ਤਾਂ ਹੀ ਤਾਂ ਨੌਕਰ ਬਣਾਇਆ ਨਾ ਉਨ੍ਹਾਂ ਨੂੰ ਹੁਣ ਥੋੜ੍ਹਾ ਸੋਚ ਲਓ, ਉਦੋਂ ਤੋਂ ਹਰ ਪਲ ਬਦਲਦਾ ਜਾ ਰਿਹਾ ਹੈ,

ਬਹੁਤ ਪਹਿਲਾਂ ਦੀ ਗੱਲ ਹੈ ਇਹ ਤਾਂ ਅੱਜ ਕਿੱਥੇ ਪਹੁੰਚ ਗਈ ਹੋਵੇਗੀ ਸੂਈ? ਕੀ-ਕੀ ਸਵਾਰਥ ਦੇ ਰਿਸ਼ਤੇ-ਨਾਤੇ ਬਣ ਗਏ ਹੋਣਗੇ? ਅਸੀਂ ਇੱਕ ਭਜਨ ’ਚ ਲਿਖਿਆ ਹੈ, ਹੁਣੇ ਅੱਠ ਸੌ, ਜੋ ਭਜਨ ਬਣਾ ਰੱਖੇ ਹਨ, ਉਨ੍ਹਾਂ ਵਿੱਚ ਇੱਕ ਥਾਂ ’ਤੇ ਲਿਖਿਆ ਹੈ ਕਿ ਰਿਸ਼ਤੇ ਜਲ ਰਹੇ ਬਿਨ ਸ਼ਮਸ਼ਾਨ ਸ਼ਮਸ਼ਾਨਾਂ ਵਿੱਚ ਮੁਰਦੇ ਸੜਦੇ ਹਨ, ਪਰ ਅੱਜ ਸਾਡੇ ਕਲਚਰ ਦੇ ਸਾਡੀ ਸੱਭਿਅਤਾ ਦੇ ਸਾਡੀ ਸੰਸਕ੍ਰਿਤੀ ਦੇ ਜੋ ਰਿਸ਼ਤੇ ਬਣੇ ਹੋਏ ਸੀ ਉਹ ਬਿਨਾ ਸ਼ਮਸ਼ਾਨ ਦੇ ਸੜ ਦੇ ਜਾ ਰਹੇ ਹਨ, ਬੁਰਾ ਹਾਲ ਹੁੰਦਾ ਜਾ ਰਿਹਾ ਹੈ

ਬੁਰਾ ਨਾ ਮੰਨਾਉਣਾ ਬੇਟਿਓ, ਤੁਸੀਂ ਚਾਹੁੰਦੇ ਹੋ ਸਾਡੇ ਲਈ ਕਲਚਰ ਹੋਣਾ ਚਾਹੀਦਾ ਫੌਰਨ ਦਾ , ਕੋਈ ਛੱਡੇ, ਖੁੱਲੀ ਖੇਡ ਹੋਣੀ ਚਾਹੀਦੀ, ਟੋਕ ਨਾ ਹੋਵੇ ਪਰ ਜਦੋਂ ਆਪਣੀ ਗੱਲ ਆਉਂਦੀ ਹੈ ਮਾਂ, ਭੈਣ, ਬੇਟੀ ’ਤੇ ਤਾਂ ਤੁਸੀਂ ਕਹਿੰਦੇ ਹੋ ਕਿ ਸਾਡੇ ਵਾਲਾ ਕਲਚਰ ਹੁਣਾ ਚਾਹੀਦਾ ਸਾਡਾ ਇੰਡੀਆ ਵਾਲਾ ਇੰਡੀਅਨ ਕਲਚਰ ਚੰਗਾ ਹੈ ਤੁਸੀਂ ਚਾਹੁੰਦੇ ਹੋ ਮੈਂ ਖੁਲਾ, ਰਹਾ, ਖੁਲਾ ਚਰਾਂ ਪਰ ਇਧਰ ਤੁਸੀਂ ਚਾਹੁੰਦੇ ਹੋ ਬੇਟੀਆਂ ਵੱਲ, ਇੱਥੇ ਆਪਣੀ ਪਤਨੀ, ਬੇਟੀ , ਮਾਂ, ਭੈਣ, ਕਿ ਉਹ ਤਾਂ ਸਤੀ ਸਾਵਿੱਤਰੀ ਹੋਣੀ ਚਾਹੀਦੀ ਹੈ ਇਹ ਦੋਗਲੀ ਨੀਤੀ ਕਿਉਂ ਹੈ? ਜਦੋਂ ਤੁਸੀਂ ਦੂਸਰਿਆਂ ਦਾ ਬੁਰਾ ਤੱਕਦੇ ਹੋ, ਜਦੋਂ ਤੁਸੀਂ ਦੂਸਰਿਆਂ ਦੇ ਨਾਲ ਬੁਰਾਈ ਦਾ ਸੋਚਦੇ ਹੋ, ਇਹ ਕਿਵੇਂ ਭੁੱਲ ਜਾਂਦੇ ਹੋ ਕਿ ਤੁਹਾਨੂੰ ਜਨਮ ਦੇਣ ਵਾਲੀ ਮਾਂ ਵੀ ਇੱਕ ਔਰਤ ਹੈ ਕਿਉਂ ਭੁੱਲ ਜਾਂਦੇ ਹੋ ਕਿ ਤੇਰੇ ਘਰ ’ਚ ਇੱਕ ਭੈਣ ਹੈ, ਉਸ ਨੂੰ ਕੋਈ ਤੱਕੇ ਤਾਂ ਤੁਹਾਨੂੰ ਅੱਗ ਲੱਗ ਜਾਂਦੀ ਹੈ ਤੁਸੀਂ ਦੂਸਰਿਆਂ ਨੂੰ ਤੱਕਦੇ ਹੋ ਤਾਂ ਉਨ੍ਹਾਂ ਨੂੰ ਅੱਗ ਨਹੀਂ ਲੱਗਦੀ, ਇਹ ਕਿਹੜਾ ਕਲਚਰ ਹੈ

ਇੰਡੀਅਨ ਕਲਚਰ , ਸਾਡੀ ਸੰਸਕ੍ਰਿਤੀ ਨੂੰ ਤੁਸੀਂ ਅਪਨਾਉਣਾਂ ਨਹੀਂ ਚਾਹੁੰਦੇ ਤੇ ਵਿਦੇਸ਼ੀ ਸੰਸਕ੍ਰਿਤੀ ਇੱਥੇ ਫਿੱਟ ਨਹੀਂ ਬੈਠ ਰਹੀ ਕਿਉਕਿ ਆਪਣੇ ਲਈ ਵਿਦੇਸ਼ੀ ਸੰਸਕ੍ਰਿਤ ਹੈ, ਇੱਧਰ ਔਰਤਾਂ ਦੇ ਲਈ ਤੁਸੀਂ ਚਾਹੁਦੇ ਹੋ ਕਿ ਇੰਡੀਅਨ ਕਰਲਚ ਹੋਵੇ, ਹੁਣ ਵਿੱਚ ’ਚ ਲਟਕੇ ਹੋਏ ਹੋ ਇਸ ਕਾਰਨ ਤੁਸੀਂ ਸਾਡੀ ਸੰਸਕ੍ਰਿਤੀ ਸਾਡੇ ਕਲਚਰ ਦਾ ਸੱਤਿਅਨਾਸ਼ ਕਰਨ ’ਤੇ ਤੁਲ ਗਏ ਹੋ ਇਹੋ ਜਿਹੇ ਬੱਚੇ ਬੁਰਾ ਨਾ ਮਨਾਉਣਾਂ ਬੱਚੋ ਸਾਡੇ ਮੂੰਹ ਵਿੱਚੋਂ ਹਮੇਸ਼ਾ ਸੱਚ ਹੀ ਨਿੱਕਲੇਗਾ, ਅਸੀਂ ਝੂਠ ਕਦੇ ਨਹੀਂ ਬੋਲਦੇ ਇਹ ਹਕੀਕਤ ਹੈ, ਠੀਕ ਹੈ ਵਿਦੇਸ਼ੀ ਕਲਚਰ ਹੈ, ਉਨ੍ਹਾਂ ਦਾ ਆਪਣਾਂ ਇੱਕ ਕਲਚਰ ਹੈ, ਉਹ ਕਿਹੋ ਜਿਹਾ ਹੈ ਅਸੀਂ ਉਸ ਨੂੰ ਬੁਰਾ ਨਹੀਂ ਕਹਿੰਦੇ ਕੁਝ ਗਲਤ ਨਹੀਂ ਕਹਿੰਦੇ ਪਰ ਅਸੀਂ ਤਾਂ ਆਪਣੀ ਸੱਭਿਅਤਾ ਦਾ ਪਹਿਰਾ ਦੇਣ ਵਾਲੇ ਇੱਕ ਪਹਿਰੇਦਾਰ ਹਾਂ

ਗਜ਼ਬ ਹੈ ਸਾਡਾ ਸੱਭਿਆਚਾਰ, ਸਾਡੀ ਸੱਭਿਅਤਾ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਸਾਡੇ ਹਿੰਦੂ ਧਰਮ ’ਚ, ਕਈ ਲੋਕ ਇਹ ਸੋਚ ਲੈਂਦੇ ਹਨ ਕਿ ਅਸੀਂ ਹਿੰਦੂ ਧਰਮ ਦਾਂ ਨਾਂਅ ਸਭ ਤੋਂ ਪਹਿਲਾਂ ਕਿਉਂ ਲੈਂਦੇ ਹਾਂ? ਸਭ ਤੋਂ ਪਹਿਲਾਂ ਪਾਕ-ਪਵਿੱਤਰ ਗ੍ਰੰਥ ਇਸ ਧਰਤੀ ’ਤੇ ਲਿਖੇ ਗਏ ਉਹ ਸੀ ਪਵਿੱਤਰ ਵੇਦ ਸਭ ਤੋਂ ਪਹਿਲਾਂ ਉਹਨਾਂ ਨੂੰ ਜਦੋਂ ਅਸੀਂ ਪੜਿ੍ਹਆ ਅਤੇ ਬਾਕੀ ਜਿੰਨੇ ਵੀ ਧਰਮ ਹਨ ਉਨ੍ਹਾਂ ਨੂੰ ਪੜਿ੍ਹਆ ਤਾਂ ਉਹ ਮਿਲਦੇ-ਜੁਲਦੇ ਹਨ ਇਸ ਲਈ ਉਨ੍ਹਾਂ ਦਾ ਜ਼ਿਕਰ ਕਰਦੇ ਹਾਂ ਉਸ ਵਿੱਚ ਸਾਡੀ ਜੋ ਸੰਸਕ੍ਰਿਤੀ, ਸੱਭਿਅਤਾ ਹੈ ਗਜ਼ਬ ਹੈ ਪਹਿਲਾਂ 100 ਸਾਲ ਦੀ ਉਮਰ ਦਾ ਉਸ ਟਾਈਮ ’ਚ ਹਰ ਕੋਈ ਹੁੰਦਾ ਸੀ, ਜੋ ਅਸੀਂ ਗ੍ਰੰਥਾਂ ਵਿੱਚੋਂ ਪੜਿ੍ਹਆ, ਕਿਉਂਕਿ ਅਸੀਂ ਸਾਇੰਸ ਦੇ ਨਜ਼ੀਏ ਨਾਲ ਪੜਿ੍ਹਆ ਇੱਕ ਦੋ ਨੂੰ ਛੱਡ ਕੇ, ਯੁੱਧ ’ਚ ਸ਼ਹੀਦ ਹੋ ਗਿਆ ਉਨ੍ਹਾਂ ਨੂੰ ਛੱਡ ਦਿਓ ਜਾਂ ਲਿਖਤ ’ਚ ਕੋਈ ਇਹੋ ਜਿਹੀ ਚੀਜ਼ ਸੀ, ਪਰ ਅਦਰਵਾਇਜ 100 ਸਾਲ ਸੀ ਤੇ ਉਨ੍ਹਾਂ ਚਾਰ ਵਰਗ ਵੰਡ ਦਿੱਤੇ ਸਨ 25 ਸਾਲ ਜੋ ਸਨ

ਉਹ ਬ੍ਰਹਮਚਰਜ ਆਸ਼ਰਮ, 25 ਤੋਂ 50 ਗ੍ਰਹਸਥ ਆਸ਼ਰਮ, ਫਿਰ ਸ਼ਾਇਦ ਵਾਨਪ੍ਰਸਥ ਤੇ ਫਿਰ ਸੰਨਿਆਸ ਆਸ਼ਰਮ ਇਹ ਚਾਰ ਆਸ਼ਰਮ ਉਨ੍ਹਾਂ ਨੂੰ ਛੋਟੀ ਜਿਹੀ ਗੱਲ ਲੱਗਦੀ ਹੈ ਜੀ ਨਹੀਂ, ਸਾਇੰਟਿਫਿਕ ਪਰੂਫ ਕੀਤਾ ਅਸੀਂ ਇਸ ਨੂੰ ਵੇਖਿਆ ਜਦੋਂ ਉਹ ਬੱਚਿਆਂ ਨੂੰ ਇਹੋ ਜਿਹੇ ਵਾਤਾਵਰਨ ’ਚ ਭੇਜਿਆ ਗਿਆ, ਜਿਸ ਨੂੰ ਗੁਰੂਕੁਲ ਕਿਹਾ ਜਾਂਦਾ ਸੀ ਭਾਵ ਜੋ ਕੁਝ ਸਿਖਾਇਆ ਜਾਂਦਾ ਸੀ, ਕੁਲ ਹਰ ਚੀਜ਼ ਕੁਲ ਦਾ ਮਤਲਬ ਸਭ ਕੁਝ, ਸਭ ਕੁਝ ਉਨ੍ਹਾਂ ਨੂੰ ਸਿਖਾਇਆ ਜਾਂਦਾ ਸੀ ਉੱਥੇ ਕੋਈ ਵੀ ਹੋਰ ਗੱਲ ਨਹੀਂ ਹੁੰਦੀ ਸੀ

ਸਵੱਛ ਵਾਤਾਵਰਨ ਜਿਵੇਂ ਤੁਸੀਂ ਮੈਦਾਨੀ ਇਲਾਕੇ ਵਾਲੇ ਜਦੋਂ ਪਹਾੜੀ ਇਲਾਕੇ ’ਚ ਜਾਂਦੇ ਹੋ ਤਾਂ ਚੰਗਾ ਲੱਗਦਾ ਹੈ ਚੰਗਾ ਫੀਲ ਹੁੰਦਾ ਹੈ ਕਿਉਂਕਿ ਉਹ ਵਾਤਾਵਰਨ ਹੋ ਸ਼ੁੱਧ?ਲੱਗਦਾ ਹੈ ਅਸਮਾਨ ਥੋੜ੍ਹਾ ਜਿਹਾ ਹੋਰ ਨਜ਼ਦੀਕ ਲੱਗਦਾ ਹੈ, ਉਥੋਂ ਦੇ ਦਰੱਖਤ-ਪੌਦੇ, ਉੱਥੇ ਦਾ ਮੌਸਮ ਬਹੁਤ ਹੀ ਵੱਖਰਾ ਹੁੰਦਾ ਹੈ ਤੇ ਉਹ (ਪੜਾਹੀ ਖੇਤਰ ਵਾਲੇ) ਮੈਦਾਨੀ ਇਲਾਕੇ ’ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਮੈਦਾਨੀ ਇਲਾਕਾ ਚੰਗਾ ਲੱਗਦਾ ਹੈ ਕਿੳਂੁਕਿ ਸਾਰਾ ਹੀ ਦਿਨ ਉਹ ਉੱਤਰ ਗਏ, ਚੜ੍ਹ ਗਏ, ਇੱਧਰ ਢਲਾਣ ’ਤੇ ਉੱਤਰੇ, ਉੱਧਰ ਫਿਰ ਚੜ੍ਹਾਈ ਆ ਗਈ ਤੇ ਜਦੋਂ ਵੇਖਦੇ ਹਾਂ ਮੈਦਾਨ ਵਿੱਚ ਥੋੜ੍ਹਾ ਜਿਹਾ ਵੱਖ ਫੀਲ ਹੁੰਦਾ ਹੈ ਨੇਚਰ ਹੈ ਆਦਮੀ ਦੀ, ਤਾਂ ਇਸ ਤਰ੍ਹਾਂ ਆਦਮੀ ਦੀ ਇਹ ਨੇਚਰ ਹੈ, ਆਦਮੀ ਦੀ ਇਹ ਆਦਤ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ