Punjab Pensioners News: ਪੰਜਾਬ ਦੇ ਪੈਨਸ਼ਨਰਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਆਦੇਸ਼

Punjab Pensioners News
Punjab Pensioners News: ਪੰਜਾਬ ਦੇ ਪੈਨਸ਼ਨਰਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਆਦੇਸ਼

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Pensioners News: ਪਟਿਆਲਾ ’ਚ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਨਿਪਟਾਉਣ ਲਈ ਇੱਕ ਵਿਸ਼ੇਸ਼ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਅਦਾਲਤ ਦੇ ਕੰਮ ਲਈ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪੈਨਸ਼ਨ ਅਦਾਲਤ 11 ਅਗਸਤ, 2025 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਕਮੇਟੀ ਹਾਲ, ਬਲਾਕ, ਗਰਾਊਂਡ ਫਲੋਰ, ਮਿੰਨੀ ਸਕੱਤਰੇਤ ਵਿਖੇ ਹੋਵੇਗੀ।

ਇਹ ਖਬਰ ਵੀ ਪੜ੍ਹੋ : Punjab Free Ration News: ਪੰਜਾਬ ’ਚ ਮੁਫ਼ਤ ਰਾਸ਼ਨ ਬੰਦ! ਲੱਖਾਂ ਰਾਸ਼ਨ ਕਾਰਡ ਧਾਰਕਾਂ ਨੂੰ ਪਰੇਸ਼ਾਨੀ

ਨਵਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਪੈਨਸ਼ਨਰਾਂ ਦੀਆਂ ਸਾਰੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਅਤੇ ਜਲਦੀ ਤੋਂ ਜਲਦੀ ਹੱਲ ਕੀਤੀਆਂ ਜਾਣਗੀਆਂ। ਜ਼ਿਲ੍ਹਾ ਮਾਲ ਅਫ਼ਸਰ ਨੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਬੰਧਤ ਪ੍ਰਤੀਨਿਧੀਆਂ ਨੂੰ ਨਿਰਧਾਰਤ ਮਿਤੀ ’ਤੇ ਪੈਨਸ਼ਨ ਅਦਾਲਤ ’ਚ ਭੇਜਣ, ਤਾਂ ਜੋ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਹਾਇਤਾ ਜਾਂ ਜਾਣਕਾਰੀ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। Punjab Pensioners News