ਬਹਾਰ ਰੁੱਤ ਦੀ ਮੱਕੀ ’ਚ ਪਾਣੀ ਦੀ ਬੱਚਤ ਤੇ ਸਫ਼ਲ ਕਾਸ਼ਤ ਲਈ ਅਹਿਮ ਨੁਕਤੇ

Spring Maize

ਬਹਾਰ ਰੁੱਤ ਦੀ ਸਫਲ ਕਾਸ਼ਤ ਅਤੇ ਪਾਣੀ ਦੀ ਬੱਚਤ ਲਈ ਹੇਠ ਲਿਖੇ ਸੁਝਾਵਾਂ ਨੂੰ ਅਪਣਾਉਣ ਦੀ ਲੋੜ ਹੈ | Spring Maize

ਬਹਾਰ ਰੁੱਤ ਦੀ ਫਸਲ ਤੋਂ ਜ਼ਿਆਦਾ ਝਾੜ ਲੈਣ ਲਈ ਇਸ ਦੀ ਬਿਜਾਈ 20 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਕਰ ਲੈਣੀ ਚਾਹੀਦੀ ਹੈ ਮੱਕੀ ਦੀ ਬਿਜਾਈ ਪੂਰਬ-ਪੱਛਮ ਵਚ 60 ਸੈਂਟੀਮੀਟਰ ਦੀ ਵਿੱਥ ’ਤੇ ਵੱਟਾਂ ਬਣਾ ਕੇ, ਉਨ੍ਹਾਂ ਦੇ ਦੱਖਣ ਵਾਲੇ ਪਾਸੇ, 6 ਤੋਂ 7 ਸੈਂਟੀਮੀਟਰ ਦੀ ਉਚਾਈ ’ਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖ ਕੇ ਕਰੋ। ਇਸੇ ਤਰ੍ਹਾਂ ਪੂਰਬ-ਪੱਛਮ ਵੱਲ 675 ਸੈਂਟੀਮੀਟਰ ਦੀ ਵਿੱਥ ’ਤੇ ਬੈੱਡ ਬਣਾ ਕੇ, ਉਹਨਾਂ ਦੇ ਦੱਖਣ ਵਾਲੇ ਪਾਸੇ ਬੂਟੇ ਤੋਂ ਬੂਟੇ ਦਾ ਫਾਸਲਾ 18 ਸੈਂਟੀਮੀਟਰ ਰੱਖ ਕੇ ਵੀ ਕੀਤੀ ਜਾ ਸਕਦੀ ਹੈ। ਬੈਂਡਾਂ ’ਤੇ ਬਿਜਾਈ ਕਰਨ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ। (Spring Maize)

ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘਟ ਜਾਂਦਾ ਹੈ

15 ਫਰਵਰੀ ਤੋਂ ਬਾਅਦ ਬਿਜਾਈ ਕਰਨ ਨਾਲ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਕਿਉਂਕਿ ਪਿਛੇਤੀ ਫ਼ਸਲ ’ਤੇ ਸ਼ਾਖ ਦੀ ਮੱਖੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਜਦੋਂ ਮੱਕੀ ਬੂਰ ਅਤੇ ਸੂਤ ਕੱਤਦੀ ਹੈ ਤਾਂ ਤਪਮਾਨ ਵੱਧ ਹੋਣ ਕਾਰਨ ਸੂਤ ਸੁੱਕ ਜਾਂਦਾ ਹੈ। ਇਸ ਨਾਲ ਪਰ-ਪਰਾਗਣ ਕਿਰਿਆ ਵਿੱਚ ਰੁਕਾਵਟ ਪੈ ਜਾਂਦੀ ਹੈ। ਜਿਸ ਕਾਰਨ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘਟ ਜਾਂਦਾ ਹੈ। ਜਨਵਰੀ ਦੇ ਸ਼ੁਰੂ ਵਿੱਚ ਤਾਪਮਾਨ ਘੱਟ ਹੋਣ ਕਰਕੇ ਜਿਆਦਾ ਅਗੇਤੀ ਬਿਜਾਈ ਕਰਨ ਨਾਲ ਫਸਲ ਦੇ ਪੁੰਗਾਰ ਦਾ ਸਮਾਂ ਵਧ ਜਾਂਦਾ ਹੈ ਅਤੇ ਜੰਮ ਘਟ ਸਕਦਾ ਹੈ। (Spring Maize)

ਫ਼ਸਲ ਤੋਂ ਬਿਹਤਰ ਆਰਥਿਕ ਲਾਭ ਪ੍ਰਾਪਤ ਕਰਨ ਲਈ ਢੁੱਕਵੀਆਂ ਕਿਸਮਾਂ ਦੀ ਚੋਣ ਬਹੁਤ ਮਹੱਤਵਪੂਰਨ ਹੈ। ਬਹਾਰ ਰੁੱਤ ਵਿੱਚ ਵਧੇਰੇ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਪੀ ਐਮ ਐਚ 10, ਡੀ ਕੇ ਸੀ 9108 ਅਤੇ ਪੀ 1844 ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਵਧੇਰੇ ਝਾੜ ਲੈਣ ਲਈ 10 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਸਫਲ ਕਾਸ਼ਤ ਵਿੱਚ ਬੀਜ ਦੀ ਸੋਧ ਦਾ ਅਹਿਮ ਯੋਗਦਾਨ ਹੈ, ਕਿਉਂਕਿ ਇਸ ਨਾਲ ਮੁੱਖ ਕੀੜੇ ਸ਼ਾਖ ਦੀ ਮੱਖੀ ਦੀ ਕਾਰਗਰ ਰੋਕਥਾਮ ਹੋ ਜਾਂਦੀ ਹੈ।

ਸੋਧੋ ਕੇ ਹਰ ਇੱਕ ਬੀਜ ਉੱਤੇ ਕੀਟਨਾਸ਼ਕ ਦਵਾਈ ਦੀ ਪਰਤ

ਬੀਜ ਨੂੰ ਕੀੜੇਮਾਰ ਦਵਾਈ ਗਾਂਚੋ (ਇਮਿਡਾਕਲੋਪਰਿਡ 600 ਐਫ.ਐਸ. 6. ਮਿਲੀਲਿਟਰ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸੋਧੋ। ਕੀਟਨਾਸ਼ਕ ਨੂੰ ਪਾਣੀ ਵਿਚ ਮਿਲਾ ਕੇ ਲੇਟੀ ਬਣਾਓ ਅਤੇ ਚੰਗੀ ਤਰ੍ਹਾਂ ਬੀਜ ਵਿੱਚ ਰਲ਼ਾ ਦਿਉ, ਬੀਜ ਨੂੰ ਇਸ ਤਰ੍ਹਾਂ ਸੋਧੋ ਕੇ ਹਰ ਇੱਕ ਬੀਜ ਉੱਤੇ ਕੀਟਨਾਸ਼ਕ ਦਵਾਈ ਦੀ ਪਰਤ ਬਣ ਜਾਵੇ। ਸੋਧੇ ਹੋਏ ਬੀਜ ਨੂੰ 14 ਦਿਨਾਂ ਦੇ ਅੰਦਰ ਅੰਦਰ ਹੀ ਵਰਤਣਾ ਚਾਹੀਦਾ ਹੈ।

ਪਾਣੀ ਦੀ ਸੁਚੱਜੀ ਵਰਤੋਂ ਬਹਾਰ ਰੁੱਤ ਦੀ ਕਾਸ਼ਤ ਦਾ ਮੁੱਖ ਮੁੱਦਾ ਹੈ। ਫਸਲ ਦੀ ਅਵਸਥਾ ਅਤੇ ਮੌਸਮ ਦੇ ਹਿਸਾਬ ਨਾਲ ਹੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੀ ਮੱਕੀ ਵਿੱਚ ਤੁਪਕਾ ਸਿੰਚਾਈ ਵਿਧੀ ਨੂੰ ਅਪਣਾ ਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਤੁਪਕਾ ਸਿੰਚਾਈ ਵਿਧੀ ਲਈ 120 ਸੈਂਟੀਮੀਟਰ ਹੇਠਲੇ ਪਾਸੇ ਅਤੇ 80 ਸੈਂਟੀਮੀਟਰ ਉੱਪਰੋਂ ਚੌੜੇ ਬੈੱਡ ਬਣਾਓ। ਇਹਨਾਂ ਤੋਂ 60 ਸੈਂਟੀਮੀਟਰ ਦੀ ਦੂਰੀ ’ਤੇ ਮੱਕੀ ਦੀਆਂ ਦੋ ਲਾਈਨਾਂ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖ ਕੇ ਬੀਜੇ।

ਮੱਛੀ ਦੀਆਂ ਇਹਨਾਂ ਦੋ ਲਾਈਨਾਂ ਵਿੱਚ ਇੱਕ ਡਰਿੱਪ ਲਾਈਨ ਦੀ ਵਰਤੋਂ ਕਰੋ, ਇਸ ਵਿੱਚ ਡਰਿੱਪਰ ਤੋਂ ਡਰਿੱਪਰ ਦਾ ਫ਼ਾਸਲਾ 30 ਸੈਂਟੀਮੀਟਰ ਹੋਵੇ ਜੇ ਡਿਸਚਾਰਜ਼ 2.2 ਲੀਟਰ ਪ੍ਰਤੀ ਘੰਟਾ ਪ੍ਰਤੀ ਡਰਿੱਪਰ ਹੋਵੇ ਤਾਂ ਸਿੰਚਾਈ ਦਾ ਸਮਾਂ ਫਰਵਰੀ, ਮਾਰਚ, ਅਪਰੈਲ ਅਤੇ ਮਈ ਵਿੱਚ ਕ੍ਰਮਬਾਰ 22, 64, 120 ਤੇ 130 ਮਿੰਟ ਰੱਖੋ। ਕਿਉਂਕਿ ਤਾਪਮਾਨ ਵਧਣ ਦੇ ਨਾਲ-ਨਾਲ ਫ਼ਸਲ ਨੂੰ ਅਪਰੈਲ ਅਤੇ ਮਈ ਮਹੀਨੇ ਵਿਚ ਪਾਣੀ ਦੀ ਲੋੜ ਵੱਧ ਹੁੰਦੀ ਹੈ ਪਾਣੀ ਦੀ ਬੱਚਤ ਲਈ ਬਿਜਾਈ ਸਮੇਂ 30 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਇੱਕਸਾਰ ਵਿਛਾਓ

ਫਸਲ ਨੂੰ ਪਾਣੀ ਦੀ ਘਾਟ

ਪਹਿਲਾ ਪਾਣੀ ਬਿਜਾਈ ਦੇ 25-30 ਦਿਨਾਂ ਬਾਅਦ ਲਾਉ। ਇਸ ਤੋਂ ਬਾਅਦ 10 ਅਪਰੈਲ ਤੱਕ 2 ਹਫਤੇ ਦੇ ਵਕਫੇ ’ਤੇ ਅਤੇ ਫਸਲ ਪੱਕਣ ਤੱਕ ਇੱਕ ਹਫਤੇ ਦੇ ਵਕਫੇ ’ਤੇ ਪਾਣੀ ਲਾਉਂਦੇ ਰਹੋ। ਸੂਤ ਕੱਤਣ ਅਤੇ ਦਾਣੇ ਪੈਣ ਦੇ ਸਮੇਂ ਦੌਰਾਨ ਫਸਲ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ। ਕਿਉਂ ਮੱਕੀ ਨੂੰ ਬੂਰ ਪੈਣ ਅਤੇ ਸੂਤ ਕੱਤਣ ਸਮੇਂ ਜੇ ਤਾਪਮਾਨ ਵਧ ਜਾਵੇ ਤਾਂ ਬੁਰ ਸੁੱਕਣ ਕਾਰਨ ਪਰ-ਪਰਾਗਣ ਕਿਰਿਆ ਵਿੱਚ ਰੁਕਾਵਟ ਪੈ ਜਾਂਦੀ ਹੈ। ਇਸ ਕਰਕੇ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘਟ ਜਾਂਦਾ ਹੈ।

ਮੱਕੀ ਦੀ ਫਸਲ ਖੁਰਾਕੀ ਤੱਤਾਂ ਨੂੰ ਬਹੁਤ ਮੰਨਦੀ ਹੈ। ਮੱਕੀ ਦੀ ਫਸਲ ਵਿੱਚ ਰੂੜੀ ਦੀ ਗਲੀ-ਸੜੀ ਖਾਦ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਮੱਕੀ ਲਈ 110 ਕਿੱਲੋ ਯੂਰੀਆ, 150 ਕਿਲੋ ਸੁਪਰਫਾਸਫੇਟ ਜਾਂ 55 ਕਿਲੋ ਡੀ.ਏ.ਪੀ. ਖਾਦ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਲੋੜ ਪੈਣ ’ਤੇ ਜਿੰਕ ਦੀ ਘਾਟ ਨੂੰ ਪੂਰਾ ਕਰਨ ਲਈ 10 ਕਿੱਲੋ ਜਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ।

ਜੇਕਰ ਡੀ. ਏ.ਪੀ. 55 ਕਿਲੋ ਪਾਈ ਹੋਵੇ ਤਾਂ ਯੂਰੀਆ 20 ਕਿੱਲੋ ਘਟਾ ਦਿਉ। ਇਹਨਾਂ ਖਾਦਾਂ ਦਾ ਪੂਰਾ ਫਾਇਦਾ ਲੈਣ ਲਈ ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਵਾਲੀ ਖਾਦ ਬਿਜਾਈ ਸਮੇਂ ਪਾਉ। ਬਾਕੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ ਦੋ ਹਿੱਸਿਆਂ ਵਿੱਚ ਪਾਉ। ਇੱਕ ਹਿੱਸਾ ਉਸ ਵੇਲੇ ਪਾਉ ਜਦ ਫਸਲ ਗੋਡੇ-ਗੋਡੇ ਹੋ ਜਾਵੇ ਅਤੇ ਦੁਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਉ।

ਘਾਹ ਜਾਤੀ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ

ਨਦੀਨ ਫਸਲ ਵਿੱਚ ਪਾਣੀ, ਖੁਰਾਕੀ ਤੱਤਾਂ, ਰੌਸ਼ਨੀ ਆਦਿ ਲਈ ਮੁਕਾਬਲਾ ਕਰਦੇ ਹਨ। ਪੂਰਾ ਝਾੜ ਲੈਣ ਲਈ ਸ਼ੁਰੂਆਤੀ 4-6 ਹਫਤੇ ਤੱਕ ਮੱਕੀ ਨੂੰ ਨਦੀਨਾਂ ਤੋਂ ਬਚਾਉਣਾ ਜਿਆਦਾ ਜ਼ਰੂਰੀ ਹੈ। ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਲਈ ਫਸਲ ਉੱਗਣ ਤੋਂ ਪਹਿਲਾਂ 800 ਗ੍ਰਾਮ ਐਟਰਾਟਫ਼ 50 ਡਬਲਯੂ.ਪੀ. (ਐਟਰਾਜੀਨ) ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਵਿੱਚ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 10 ਦਿਨਾਂ ਦੇ ਅੰਦਰ-ਅੰਦਰ 200 ਲੀਟਰ ਪਾਣੀ ਘੋਲ ਕੇ ਛਿੜਕਾਅ ਕਰਨ ਨਾਲ ਘਾਹ ਜਾਤੀ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸ਼ਾਖ ਦੀ ਮੱਖੀ ਬਹਾਰ ਰੁੱਤ ਦੀ ਫਸਲ ਦਾ ਬਹੁਤ ਨੁਕਸਾਨ ਕਰਦੀ ਹੈ। ਇਹ ਆਮ ਤੌਰ ’ਤੇ ਛੋਟੀ ਫਸਲ (3-7 ਦਿਨ) ’ਤੇ ਹਮਲਾ ਕਰਕੇ ਬੂਟਿਆਂ ਨੂੰ ਸੁੱਕਾ ਦਿੰਦੀ ਹੈ ਅਤੇ ਵੱਡੀ ਫਸਲ ਉੱਪਰ ਹਮਲੇ ਕਾਰਨ ਬੂਟੇ ਬੇਢਬੇ ਅਤੇ ਝੁਰੜ-ਮੁਰੜ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ਗਾਚੋ ਨਾਲ ਬੀਜ ਦੀ ਸੋਧ ਆਸਾਨ ਅਤੇ ਕਾਰਗਾਰ ਢੰਗ ਹੈ।

ਫਾਲ ਅਰਮੀਵਰਮ ਕੀੜੇ ਦੇ ਵਾਧੇ ਅਤੇ ਫੈਲਾਅ ਨੂੰ ਸੀਮਿਤ ਕਰਨ ਲਈ

ਇਸ ਤੋਂ ਇਲਾਵਾ ਫ਼ਾਲ ਅਰਮੀਵਰਮ ਦੀ ਸੁੰਡੀ ਵੀ ਫਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ। ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਵਿੱਚ ਗੋਲ ਤੋਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਜੇਕਰ ਸਹੀ ਸਮੇਂ ’ਤੇ ਰੋਕਬਾਮ ਨਾ ਕੀਤੀ ਜਾਵੇ ਤਾਂ ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਇਸ ਵਿੱਚ ਭਾਰੀ ਮਾਤਰਾ ਵਿੱਚ ਵਿੱਠਾਂ ਕਰਦੀਆਂ ਹਨ। ਇਸ ਸੁੰਡੀ ਦੀ ਪਛਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜੀ ਦੇ ਅੱਖਰ ‘ਵਾਈ’ ਦੇ ਉਲਟੇ ਨਿਸ਼ਾਨ ਅਤੇ ਪਿਛਲੇ ਹਿੱਸੇ ਦੇ ਲਾਗੇ ਚੌਰਸਾਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ। ਫਾਲ ਅਰਮੀਵਰਮ ਕੀੜੇ ਦੇ ਵਾਧੇ ਅਤੇ ਫੈਲਾਅ ਨੂੰ ਸੀਮਿਤ ਕਰਨ ਲਈ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਸਿਫਾਰਸ਼ ਸਮੇਂ 20 ਜਨਵਰੀ ਤੋਂ 15 ਫਰਵਰੀ ਤੱਕ ਹੀ ਕਰੋ। ਨਾਲ ਲੱਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੇੜ੍ਹੇ ਵਕਫ਼ੇ ’ਤੇ ਨਾ ਕਰੋ ਤਾਂ ਜੋ ਕੀੜੇ ਦਾ ਫੈਲਾਅ ਘਟਾਇਆ ਜਾ ਸਕੇ

ਕੀੜੇ ਦੀ ਅਸਰਦਾਰ ਰੋਕਥਾਮ ਲਹੀ ਸਹੀ ਮਿਕਦਾਰ ਅਤੇ ਸਹੀ ਢੰਗ ਨਾਲ ਕੀਟਨਾਸ਼ਕ ਦਾ ਛਿੜਕਾਅ ਬਹੁਤ ਜ਼ਰੂਰੀ ਹੈ 0.4 ਮਿਲੀਲੀਟਰ ਕੋਰਾਜ਼ਨ 18.5 ਐੱਸ ਸੀ (ਕਲੋਰਮੇਂਟਰਾਨਿਲੀਪਰੋਲ) ਜਾਂ 0.5 ਮਿਲੀਲੀਟਰ ਡੈਲੀਗੇਟ 11.7 ਐੱਸ ਸੀ (ਸਪਾਈਨਫੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜੇਏਟ) ਨੂੰ ਪ੍ਰਤੀ ਲੀਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫਸਲ ਲਈ 120 ਲੀਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ ਫਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲੀਟਰ ਪ੍ਰਤੀ ਏਕੜ ਤੱਕ ਵਧਾਉ ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉ।

Also Read : World Watershed Day : ਸਿਹਤਮੰਦ ਰਾਸ਼ਟਰ ਲਈ ਜਲਗਾਹਾਂ ਦੀ ਸੁਰੱਖਿਆ ਤੇ ਗੁਣਵੱਤਾ ਜ਼ਰੂਰੀ

ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰੋ। ਜਦ ਛੱਲੀਆਂ ਦੇ ਪਰਦੇ ਸੁੱਕ ਜਾਣ ਅਤੇ ਦਾਣੇ ਪੱਕ ਕੇ ਸਖਤ ਹੋ ਜਾਣ ਤਾਂ ਫਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ। ਛੱਲੀਆਂ ਦੇ ਚੰਗੀ ਤਰ੍ਹਾਂ ਸੁੱਕ ਜਾਣ ’ਤੇ ਹੀ ਦਾਣੇ ਕੱਢੋ। ਦਾਣੇ ਕੱਢਣ ਲਈ ਹੱਥ ਨਾਲ ਚੱਲਣ ਵਾਲੇ ਅਤੇ ਬਿਜਲੀ ਜਾਂ ਮੋਟਰ ਨਾਲ ਚੱਲਣ ਵਾਲੇ ਸੈਲਰ ਜਾਂ ਸੈਲਰ ਕਮ ਡੀਹਸਕਰ ਬਜਾਰ ਵਿੱਚ ਮਿਲਦੇ ਹਨ। ਮੰਡੀਕਰਨ ਤੋਂ ਪਹਿਲਾਂ ਵੱਧ ਮੁੱਲ ਲੈਣ ਲਈ ਦਾਣਿਆਂ ਨੂੰ ਸੁਕਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅੱਜ-ਕੱਲ੍ਹ ਕੰਬਾਇਨ ਨਾਲ ਵਾਢੀ ਦਾ ਰੁਝਾਨ ਵੀ ਵਧ ਰਿਹਾ ਹੈ।

LEAVE A REPLY

Please enter your comment!
Please enter your name here