ਆਟੋ-ਰਿਕਸ਼ਾ/ਈ-ਰਿਕਸ਼ਾ ਡਰਾਈਵਰਾਂ ਲਈ ਅਹਿਮ ਖ਼ਬਰ, ਨਵੇਂ ਆਦੇਸ਼ ਜਾਰੀ

Auto Rickshaw Driver
Auto Rickshaw Driver

ਅਪਰਾਧਾਂ ਨੂੰ ਰੋਕਣ ਲਈ ਆਟੋ ਰਿਕਸ਼ਾ ਜਾਂ ਇਲੈਕਟ੍ਰੋਨਿਕ ਰਿਕਸ਼ਾ ਡਰਾਈਵਰਾਂ ਲਈ ‘ਗ੍ਰੇਅ ਰੰਗ’ ਦੀ ਵਰਦੀ ਪਾਉਣਾ ਲਾਜ਼ਮੀ (Auto Rickshaw Driver)

ਮੁਹਾਲੀ (ਐੱਮ ਕੇ ਸ਼ਾਇਨਾ)। ਆਟੋ ਰਿਕਸ਼ਿਆਂ ਵਿੱਚ ਦਿਨ-ਬ-ਦਿਨ ਵੱਧਦੇ ਅਪਰਾਧਾਂ ’ਤੇ ਠੱਲ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਠੋਸ ਕਦਮ ਚੁੱਕ ਕੇ ਜਾ ਰਹੇ ਹਨ। ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਟਰੈਫਿਕ), ਪੰਜਾਬ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬ ਵਿਚ ਆਟੋ ਰਿਕਸ਼ਾ/ ਇਲੈਕਟਰੋਨਿਕ (ਈ) ਰਿਕਸ਼ਾ ਚ ਸਫ਼ਰ ਕਰਦੇ ਯਾਤਰੀਆਂ ਦੀ ਸੁੱਰਖਿਆ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਰਿਕਸ਼ਿਆਂ ਦੇ ਚਾਲਕਾਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਗ੍ਰੇ ਰੰਗ ਦੀ ਵਰਦੀ ਪਾ ਕੇ ਹੀ ਗੱਡੀ ਚਲਾਉਣ ਅਤੇ ਵਰਦੀ ਉਪਰ ਉਸ ਦੇ ਨਾਂਅ ਦੀ ਪਲੇਟ ਅਤੇ ਉਨ੍ਹਾਂ ਦੇ ਡਰਾਇੰਵਿੰਗ ਲਾਇੰਸਸ ਦਾ ਨੰਬਰ ਲਿਖਿਆ ਹੋਵੇ। (Auto Rickshaw Driver)

ਇਹ ਵੀ ਪੜ੍ਹੋ: 40 ਜ਼ਰੂਰਤਮੰਦ ਬੱਚਿਆਂ ਨੂੰ ਵੰਡਿਆ ਸਟੇਸ਼ਨਰੀ ਦਾ ਸਮਾਨ

ਉਨ੍ਹਾਂ ਕਿਹਾ ਕਿ ਇਸ ਕਰਾਇਮ ਦਰ ਨੂੰ ਰੋਕਣ ਲਈ ਟਰੈਫਿਕ ਐਜੂਕੇਸ਼ਨ ਸੈਲ ਵਿਚ ਤੈਨਾਤ ਕਰਮਚਾਰੀਆਂ ਰਾਹੀਂ ਆਟੋ ਰਿਕਸ਼ਾ ਅਤੇ ਹੋਰ ਵਹੀਕਲਾਂ ਦੇ ਡਰਾਇਵਰਾਂ ਜੋ ਸਵਾਰੀਆਂ ਢੋਹਦੇ ਹਨ, ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਗ੍ਰੇਅ ਰੰਗ ਦੀ ਵਰਦੀ ਪਾ ਕੇ ਹੀ ਗੱਡੀ ਚਲਾਉਣ ਅਤੇ ਵਰਦੀ ਉਪਰ ਉਸ ਦੇ ਨਾਂਅ ਦੀ ਪਲੇਟ ਅਤੇ ਉਨ੍ਹਾਂ ਦੇ ਡਰਾਇੰਵਿੰਗ ਲਾਇੰਸਸ ਦਾ ਨੰਬਰ ਲਿਖਿਆ ਹੋਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਖਿਲਾਫ ਮੋਟਰ ਵਹੀਕਲ ਐਕਟ 1988 ਤਹਿਤ ਬਣਾਏ ਗਏ ਰੂਲਜ ਮੁਤਾਬਿਕ ਬਣਦੀ ਕਰਵਾਈ ਕੀਤੀ ਜਾਵੇਗੀ।