21 ਅਗਸਤ ਨੂੰ BCCI ਦੀ ਅਹਿਮ ਮੀਂਟਿੰਗ

ਏਸ਼ੀਆ ਕੱਪ ’ਤੇ ਹੋਵੇਗੀ ਚਰਚਾ | BCCI

  • ਦਿੱਲੀ ’ਚ ਹੋਵੇਗੀ ਇਹ ਮੀਟਿੰਗ | BCCI
  • ਕਪਤਾਨ ਰੋਹਿਤ ਸ਼ਰਮਾ ਵੀ ਹੋਣਗੇ ਸ਼ਾਮਲ | BCCI

ਨਵੀਂ ਦਿੱਲੀ, (ਏਜੰਸੀ)। ਅਜੀਤ ਅਗਰਕਰ ਦੀ ਅਗਵਾਈ ’ਚ ਏਸ਼ੀਆ ਕੱਪ ਟੀਮ ’ਤੇ ਚਰਚਾ ਕਰਨ ਲਈ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਬੀਸੀਸੀਆਈ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਮੀਟਿੰਗ ਕਰੇਗਾ। ਇਸ ਬੈਠਕ ’ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਸ਼ਾਮਲ ਹੋਣਗੇ। ਇਸ ਬੈਠਕ ਦਾ ਸਭ ਤੋਂ ਮੁੱਖ ਮੁੱਦਾ ਲੋਕੇਸ਼ ਰਾਹੁਲ ਅਤੇ ਸ਼੍ਰੇਅਸ ਅਈਅਰ ਦੀ ਚੋਣ ਹੋਵੇਗੀ, ਜਿਸ ’ਤੇ ਕਈਆਂ ਦੀਆਂ ਨਜਰਾਂ ਹਨ। ਅਜੇ ਤੱਕ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਜਦਕਿ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਵਰਗੇ ਦੇਸ਼ ਪਹਿਲਾਂ ਹੀ ਏਸ਼ੀਆ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਇੰਗਲੈਂਡ ਅਤੇ ਅਸਟਰੇਲੀਆ ਨੇ ਵਿਸ਼ਵ ਕੱਪ 2023 ਲਈ ਆਰਜੀ ਟੀਮ ਦਾ ਐਲਾਨ ਕਰ ਦਿੱਤਾ ਹੈ।

ਟੀਮ ਦੇ ਤਿੰਨ ਮੁੱਖ ਖਿਡਾਰੀ ਚੱਲ ਰਹੇ ਹਨ ਜ਼ਖਮੀ

ਭਾਰਤ ਦੇ ਤਿੰਨ ਅਹਿਮ ਖਿਡਾਰੀ ਜਸਪ੍ਰੀਤ ਬੁਮਰਾਹ, ਲੋਕੇਸ਼ ਰਾਹੁਲ ਅਤੇ ਸ਼੍ਰੇਅਸ ਅਈਅਰ ਸੱਟ ਕਾਰਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਸਨ। ਹਾਲਾਂਕਿ ਬੁਮਰਾਹ ਆਇਰਲੈਂਡ ਦੇ ਖਿਲਾਫ ਤਿੰਨ ਟੀ-20 ਲੜੀ ਤੋਂ ਵਾਪਸੀ ਕਰ ਚੁੱਕੇ ਹਨ ਅਤੇ ਟੀਮ ਦੀ ਕਮਾਨ ਸੰਭਾਲ ਰਹੇ ਹਨ। ਚੋਣਕਰਤਾ ਮੌਜੂਦਾ ਲੜੀ ’ਚ ਬੁਮਰਾਹ ਦੀ ਫਿਟਨੈੱਸ ’ਤੇ ਨਜਰ ਰੱਖਣਗੇ।

30 ਅਗਸਤ ਤੋਂ ਸ਼ੁਰੂ ਹੋਵੇਗਾ ਏਸ਼ੀਆ ਕੱਪ

ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਕਾਰ 30 ਅਗਸਤ ਨੂੰ ਮੁਲਤਾਨ ’ਚ ਖੇਡਿਆ ਜਾਵੇਗਾ, ਜਦਕਿ ਭਾਰਤ 2 ਸਤੰਬਰ ਨੂੰ ਸ੍ਰੀਲੰਕਾ ਦੇ ਕੈਂਡੀ ’ਚ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇੱਕਰੋਜ਼ਾ ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਇਹ ਟੂਰਨਾਮੈਂਟ 50 ਓਵਰਾਂ ਦੇ ਫਾਰਮੈਟ ’ਚ ਖੇਡਿਆ ਜਾਵੇਗਾ। ਵਿਸ਼ਵ ਕੱਪ ਭਾਰਤ ’ਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ

LEAVE A REPLY

Please enter your comment!
Please enter your name here