ਪੰਜਾਬ ਕੈਬਨਿਟ ਦੀ ਮੀਟਿੰਗ ’ਚ ਲਏ ਗਏ ਅਹਿਮ ਫ਼ੈਸਲੇ, ਹੁਣੇ ਪੜ੍ਹੋ

Cabinet Meeting

Cabinet Meeting ਵਿੱਚ ਲਏ ਗਏ ਅਹਿਮ ਫ਼ੈਸਲੇ

ਚੰਡੀਗੜ੍ਹ। ਪੰਜਾਬ ਕੈਬਨਿਟ ਦੀ ਮੀਟਿੰਗ (Cabinet Meeting) ਅੱਜ ਕਮੇਟੀ ਰੂਮ, ਦੂਜੀ ਮੰਜਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਤੋਂ ਪਹਿਲਾਂ ਕੋਈ ਵੀ ਏਜੰਡਾ ਜਾਰੀ ਨਹੀਂ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ, ਸਮੂਹ ਕੈਬਨਿਟ ਮੰਤਰੀਆਂ ਤੇ ਵਿਸ਼ੇਸ਼ ਪ੍ਰੁਮੁੱਖ ਸਕੱਤਰ/ਮੁੱਖ ਮੰਤਰੀ ਪੰਜਾਬ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।

ਅੱਜ ਹੋਈ ਇਸ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ ਹਨ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟਰ ਹੈਂਡਲ ਤੋਂ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਟਵੀਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ।

ਇਹ ਫ਼ੈਸਲੇ ਇਸ ਤਰ੍ਹਾਂ ਹਨ

  • 1. ਸੂਬੇ ਦੀਆਂ ਸੜਕਾਂ ‘ਤੇ ਲੋਕਾਂ ਦੀ ਸੁਰੱਖਿਆ ਲਈ ‘ਸੜਕ ਸੁਰੱਖਿਆ ਫੋਰਸ’ ਨੂੰ ਮਨਜੂਰੀ
  • 2. ‘ਸ਼ਹੀਦ ਸਮਾਰਕ’ ਹਰ ਜ਼ਿਲ੍ਹੇ ਦੇ ਵੱਡੇ ਪਾਰਕ ‘ਚ ਬਣਾਇਆ ਜਾਵੇਗਾ
  • 3. ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਲੋਕਾਂ ਦੀ ਸੇਵਾ ਲਈ ਪੰਜਾਬ ਸਰਕਾਰ ਦੇ ‘ਸਹਾਇਤਾ ਕੇਂਦਰ’ ਨੂੰ ਮਨਜੂਰੀ

ਇਹ ਸਾਰੇ ਫੈਸਲੇ ਲੈਣ ਵਾਲਾ ਪੰਜਾਬ ਪੂਰੇ ਦੇਸ਼ ‘ਚ ਮੋਹਰੀ ਸੂਬਾ ਬਣਿਆ ਹੈ…ਸਾਡੀ ਕੋਸ਼ਿਸ਼ ਹੈ ਕਿ ਹਰ ਉਪਰਾਲੇ ‘ਚ ਪੰਜਾਬ ਮੋਹਰੀ ਹੋਵੇ…

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਸ ਵਰਗ ਲਈ ਖਾਸ ਐਲਾਨ, ਨੌਜਵਾਨਾਂ ਦੀ ਹੋਈ ਬੱਲੇ! ਬੱਲੇ!

LEAVE A REPLY

Please enter your comment!
Please enter your name here