ਪੰਜਾਬ ਕੈਬਨਿਟ ਦੀ ਮੀਟਿੰਗ ਲਏ ਗਏ ਅਹਿਮ ਫ਼ੈਸਲੇ, ਆਟਾ ਦਾਲ ’ਤੇ ਆਇਆ ਵੱਡਾ ਅਪਡੇਟ

Cabinet Meeting

ਆਟਾ ਦਾਲ ’ਤੇ ਆਇਆ ਵੱਡਾ ਅਪਡੇਟ | Cabinet Meeting

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕੈਬਨਿਟ ਦੀ ਮੀਟਿੰਗ (Cabinet Meeting) ਅੱਜ ਸਿਵਲ ਸਕੱਤਰੇਤ ਵਿਖੇ ਹੋਈ। ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ ਅਤੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੁਫ਼ਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਹੈ ਅਤੇ ਇਸ ਦੇ ਲਈ ਕੈਬਨਿਟ ਮੀਟਿੰਗ ਦੌਰਾਨ ਅਹਿਮ ਫ਼ੈਸਲੇ ਲਏ ਗਏ ਹਨ। ਚੀਮਾ ਨੇ ਕਿਹਾ ਕਿ ਚੋਣਾਂ ਵੇਲੇ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਆਟਾ ਵੰਡਣ ਦੀ ਪ੍ਰਕਿਰਿਆ ਲੋਕਾਂ ਦੇ ਘਰ ਤੱਕ ਲਿਆਂਦੀ ਜਾਵੇਗੀ।

ਘਰ ਘਰ ਆਵੇਗਾ ਰਾਸ਼ਨ | Cabinet Meeting

ਅੱਜ ਮੀਟਿੰਗ ਦੌਰਾਨ ਇਸ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤਹਿਤ ਪੰਜਾਬ ਦੇ ਜਿਹੜੇ ਵੀ ਲਾਭਪਾਤਰੀ ਆਟਾ ਦਾਲ ਸਕੀਮ ਅਧੀਨ ਆਉਂਦੇ ਹਨ, ਜੇਕਰ ਉਹ ਖੁਦ ਨੂੰ ਆਟਾ ਲੈਣ ਲਈ ਰਜਿਸਟਰ ਕਰਾਉਣਗੇ ਤਾਂ ਸਰਕਾਰ ਉਨ੍ਹਾਂ ਦੇ ਘਰ ਤੱਕ ਆਟਾ ਪਹੁੰਚਾਵੇਗੀ। ਇਸ ਦੇ ਮਾਰਕਫੈੱਡ ਵੱਲੋਂ 500 ਹੋਰ ਡਿੱਪੂ ਖੋਲ੍ਹਣੇ ਜਾਣਗੇ ਤਾਂ ਜੋ ਕੋਈ ਵੀ ਵਿਅਕਤੀ ਇਸ ਸਕੀਮ ਤੋਂ ਵਾਂਝਾ ਨਾ ਰਹਿ ਸਕੇ। ਆਟਾ/ਕਣਕ ਦੀ ਵੰਡ ਖੁੱਲ੍ਹੀ ਮਾਤਰਾ, ਸਹੀ ਤੋਲ ’ਚ ਰਾਸ਼ਨ ਡਿੱਪੂਆਂ ਤੋਂ ਜਾਂ ਰਾਸ਼ਨ ਡਿੱਪੂ ਹੋਲਡਰ ਵੱਲੋਂ ਵਿਸ਼ੇਸ਼ ਸੀਲਬੰਦ ਪੈਕਟਾਂ ’ਚ ਲਾਭਪਾਤਰੀਆਂ ਦੇ ਘਰਾਂ ਦੇ ਦਰਵਜ਼ੇ ਦੀਕੀ ਮੋਟਰ ਪੁਆਇੰਟ ’ਤੇ ਪਹੁੰਚਾਉਣ ਦੀ ਇਜਾਜਤ ਦਿੱਤੀ ਗਈ ਹੈ। ਲਾਭਪਾਤਰੀ ਲਈ ਪੈਕੇਜ਼ਡ ਆਟਾ.ਪੈਕੇਜ਼ਡ ਕਣਕ ਪ੍ਰਾਪਤ ਕਰਨ ਦਾ ਇਹ ਜ਼ਿਆਦਾ ਸਨਮਾਨਜਨਕ ਤਰੀਕਾ ਹੋਵੇਗਾ ਕਿਉਂਕਿ ਲਾਭਪਾਤਰੀ ਨੂੰ ਖਾਸ ਤੌਰ ’ਤੇ ਖਰਾਬ ਮੌਸਮ ਦੇ ਹਾਲਾਤ ’ਚ ਲੰਬੀਆਂ ਕਤਾਰਾਂ ’ਚ ਖੜ੍ਹਾ ਹੋਣ ਦੀ ਲੋੜ ਨਹੀਂ ਰਹੇਗੀ। (Cabinet Meeting)

ਕੈਬਨਿਟ ਮੀਟਿੰਗ ਦੌਰਾਨ ਕਾਫ਼ੀ ਸਾਲਾਂ ਤੋਂ ਪੈਂਡਿੰਗ ਪਈ ਸਪੋਰਟਸ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਨਵੀਂ ਸਪੋਰਟਸ ਪਾਲਿਸੀ ਲਿਆਂਦੀ ਗਈ ਹੈ। ਆਉਣ ਵਾਲੇ ਸਮੇਂ ’ਚ ਬਲਾਕ ਤੋਂ ਲੈ ਕੇ ਓਲੰਪਿਕ ਤੱਕ ਦਾ ਸਫ਼ਰ ਪੰਜਾਬ ਦੇ ਬੱਚੇ ਤੈਅ ਕਰਨਗੇ। ਇਸ ਬਾਰੇ ਖਰੜਾ ਖੇਡ ਵਿਭਾਗ ਵੱਲੋਂ ਪੇਸ਼ ਕੀਤਾ ਗਿਆ ਸੀ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅੀਾਰਟੀ ਲਈ ਅਸਾਮੀਆਂ ਮੁੜ ਸੁਰਜੀਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਡੇਂਗੂ ਨੇ ਡਰਾਏ ਲੋਕ, ਸਰਕਾਰ ਕਹਿੰਦੀ ਅਸੀਂ ਪੂਰੀ ਤਰ੍ਹਾਂ ਤਿਆਰ…

ਸੂਬੇ ਦੇ 8-9 ਜ਼ਿਲ੍ਹਿਆਂ ’ਚ ਇਹ ਪੋਸਟਾਂ ਖਾਲੀ ਪਈਆਂ ਸਨ, ਜਿਨ੍ਹਾਂ ਨੂੰ ਭਰਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ 2 ਵੱਡੇ ਸਰਕਾਰੀ ਡੈਂਟਲ ਕਾਲਜ ਪਟਿਆਲਾ ਅਤੇ ਅੰਮਿ੍ਰਤਸਰ ਵਿਖੇ ਪ੍ਰੌਫੈਸਰਾਂ ਅਤੇ ਐਸੋਸੀਏਟ ਪ੍ਰੋਫੈਸਰਾਂ ਦੀਆਂ ਪੋਸਟਾਂ ਕਾਫ਼ੀ ਸਮੇਂ ਤੋਂ ਪੈਂਡਿੰਗ ਸਨ ਅਤੇ ਇਸ ਦੇ ਲਈ 39 ਪੋਸਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਚੀਮਾ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਹੁਸ਼ਿਆਰਪੁਰ ’ਚ ਇੱਕ ਇੱਕ ਸ੍ਰੀ ਗੁਰੂ ਰਵਿਦਾਸ ਜੀ ਆਯੁਰਵੈਦਿਕ ਯੂਨੀਵਰਸਿਟੀ ’ਚ ਪੋਸਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਲੋਕਾਂ ੀ ਸਿਹਤ ਤੰਦਰੁਸਤ ਰੱਖੀ ਜਾ ਸਕੇ।

  • 200 ਦੇ ਕਰੀਬ ਯੋਗਾ ਟ੍ਰੇਨਰ ਭਰਤੀ ਕਰਨਗੇ
  • ਪੰਜਾਬ ਦੀ ਨਵੀਂ ਕਰਸ਼ਰ ਪਾਲਿਸੀ ਚ ਸੁਧਾਰ ਕੀਤੇ ਗਏ ਹਨ
  • ਗੈਰ ਕਾਨੂੰਨੀ ਕਰਸ਼ਰ ਨੂੰ ਖਤਮ ਕੀਤਾ ਜਾ ਰਿਹਾ ਹੈ
  • ਆਟਾ ਵੰਡਣ ਦੀ ਪਾਲਿਸੀ ਚ ਸੋਧ ਕੀਤੀ ਗਈ ਹੈ
  • ਪੁਰਾਣੇ ਵਹੀਕਲ ਸਕਰੇਬ ਪਾਲਿਸੀ ਚ ਸੋਧ ਕੀਤਾ ਗਿਆ ਹੈ
  • ਪੰਜਾਬ ਚ ਵੱਡੇ ਪੱਧਰ ਹੜ੍ਹ ਆਏ ਹਨ
  • ਪੰਜਾਬ ਚ ਬੇਸਿਕ ਇੰਟਰਸਟਕਰ ਦਾ ਨੁਕਸਾਨ ਹੋਇਆ ਹੈ।
  • 6 ਲੱਖ ਏਕੜ ਫਸਲ ਤਬਾਹ ਹੋਈ ਹੈ