ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ (Cabinet Meeting) ’ਚ ਅੱਜ ਅਹਿਮ ਫ਼ੈਸਲੇ ਲਏ ਗਏ ਹਨ। ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਦੋ ਦਿਨਾਂ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ 28 ਤੇ 29 ਨਵੰਬਰ ਨੂੰ ਸਰਦ ਰੁੱਤ ਸੈਸ਼ਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸੈਸ਼ਨ ਦੌਰਾਨ ਅਹਿਮ ਬਿੱਲ ਪੇਸ਼ ਕੀਤੇ ਜਾਣਗੇ ਤੇ ਪੈਂਡਿੰਗ ਬਿੱਲਾਂ ’ਤੇ ਮੋਹਰ ਲੱਗੇਗੀ। ਇਸ ਤੋਂ ਇਲਾਵਾ ਮੀਟਿੰਗ ’ਚ ਮਹਾਰਾਜਾ ਭੁਪਿੰਦਰ ਸਪੋਰਟਸ ਯੂਨੀਵਰਸਿਟੀ ’ਚ 9 ਅੁਦਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
Trending News : ਬਾਂਦਰ ਦੀ ਗੁਸਤਾਖੀ, ਬੱਚਿਆਂ ’ਤੇ ਪਈ ਭਾਰੀ, ਤਿੰਨ ਬੱਚੇ ਹੋਏ ਸ਼ਿਕਾਰ
ਦੇਖੋ ਪ੍ਰੈੱਸ ਕਾਰਨਫੰਸ ਲਾਈਵ…
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ Harpal Singh Cheema ਦੀ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਤੋਂ Live https://t.co/7xRkTTSBPk
— AAP Punjab (@AAPPunjab) November 20, 2023