to
ਮਣੀਪੁਰੀ ਰਾਣੀ ਵੱਲੋਂ ਪਾਈ ਜਾਣ ਵਾਲੀ ਰਿਵਾਇਤੀ ਪੋਸ਼ਾਕ ਵੀ ਮੈਰੀਕਾਮ ਨੂੰ ਪਹਿਨਾਈ
ਇੰਫਾਲ, 11 ਦਸੰਬਰ
ਮਣੀਪੁਰ ਸਰਕਾਰ ਨੇ ਦੇਸ਼ ਦੀ ਸਟਾਰ ਮਹਿਲਾ ਮੁੱਕੇਬਾਜ ਐਮਸੀ ਮੈਰੀਕਾਮ ਨੂੰ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 2018 ‘ਚ ਸੋਨ ਤਮਗਾ ਜਿੱਤ ਕੇ ਵਿਸ਼ਵ ਮੁੱਕੇਬਾਜ਼ੀ ‘ਚ ਛੇ ਖ਼ਿਤਾਬ ਜਿੱਤਣ ਦੇ ਇਤਿਹਾਸ ਸਿਰਜਣ ਦੀ ਕਾਮਯਾਬੀ ਲਈ ਸਤਿਕਾਰ ਦੇ ਤੌਰ ‘ਤੇ ਉਸਦੇ ਨਾਂਅ ‘ਤੇ ਸੜਕ ਦਾ ਨਾਂਅ ਰੱਖਣ ਦਾ ਐਲਾਨ ਕੀਤਾ ਅਤੇ ਉਸਨੂੰ 10 ਲੱਖ ਰੁਪਏ ਦਾ ਚੈੱਕ ਸੌਂਪਿਆ

ਮਣੀਪੁਰ ਸਰਕਾਰ ਵੱਲੋਂ ਇੱਥੇ ਖ਼ੁਮਾਨ ਲੰਪਾਕ ਸਪੋਰਟਸ ਕੰਪਲੈਕਸ ‘ਚ ਹੋਏ ਸਮਾਗਮ ‘ਚ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਮੈਰੀਕਾਮ ਨੂੰ ‘ਮਿਥੋਅਲੀਮਾ’ ਖ਼ਿਤਾਬ ਨਾਲ ਨਵਾਜਿਆ ਮੁੱਖਮੰਤਰੀ ਨੇ ਮਣੀਪੁਰੀ ਰਾਣੀ ਵੱਲੋਂ ਪਾਈ ਜਾਣ ਵਾਲੀ ਰਿਵਾਇਤੀ ਪੋਸ਼ਾਕ ਵੀ ਮੈਰੀਕਾਮ ਨੂੰ ਪਹਿਨਾਈ ਜਿਸ ਵਿੱਚ ਸਿਰ ਦਾ ਤਾਜ, ਬੈਲਟ ਅਤੇ ਚਾਦਰ ਆਦਿ ਸ਼ਾਮਲ ਸਨ
ਸਨਮਾਨਤ ਕੀਤੇ ਜਾਣ ਦੌਰਾਨ ਮੌਜ਼ੂਦ ਦਰਸ਼ਕਾਂ?ਨੇ ਖੜ੍ਹੇ ਹੋ ਕੇ ਮੈਰੀਕਾਮ ਦਾ ਸਤਿਕਾਰ ਕੀਤਾ ਸਿੰਘ ਨੇ ਇਸ ਦੌਰਾਨ ਐਲਾਨ ਕੀਤਾ ਕਿ ਖੇਡ ਪਿੰਡ ਤੱਕ ਜਾਣ ਵਾਲੀ ਇੰਫਾਲ ਵੈਸਟ ਡੀਸੀ ਰੋਡ ਦਾ ਨਾਂਅ ਬਦਲ ਕੇ ਐਮਸੀ ਮੈਰੀਕਾਮ ਰੋਡ ਰੱਖਿਆ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਖ਼ਿਤਾਬ ਅਤੇ ਪੋਸ਼ਾਕ ਮੈਰੀਕਾਮ ਦੀਆਂ ਅਦਭੁਤ ਪ੍ਰਾਪਤੀਆਂ ਲਈ ਸਤਿਕਾਰ ਹੈ ਰਾਜਸਭਾ ਦੀ ਮੈਂਬਰ ਮੈਰੀਕਾਮ ਨੇ ਕਿਹਾ ਕਿ ਉਹਨਾਂ ਦੀ ਸਫ਼ਲਤਾ ਲੋਕਾਂ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ ਅਤੇ ਉਹ ਇਸ ਪਿਆਰ ਨੂੰ ਕਦੇ ਲੋਕਾਂ ਨੂੰ ਚੁਕਾ ਨਹੀਂ ਸਕਣਗੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।