ਰੂਸ-ਯੂਕਰੇਨ ਜੰਗ ਦਾ ਅਸਰ: ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਚਿੰਤਤ

27----6, Russia-Ukraine War

 ਜ਼ਿਲ੍ਹਾ ਬਰਨਾਲਾ ਦੇ ਬਲਾਕ ਸ਼ਹਿਣਾ ਦਾ ਇੱਕ ਤੇ ਬਲਾਕ ਮਹਿਲ ਕਲਾਂ ਦੇ ਪੰਜ ਵਿਦਿਆਰਥੀ ਯੂਕਰੇਨ ਵਿਖੇ ਫਸੇ (Russia-Ukraine War)

  • ਕੇਂਦਰ ਸਰਕਾਰ ਯੂਕਰੇਨ ’ਚ ਫਸੇ ਵਿਦਿਆਰਥੀ ਨੂੰ ਵਤਨ ਲਿਆਉਣ ਲਈ ਫੌਰੀ ਤੌਰ ’ਤੇ ਠੋਸ ਕਦਮ ਚੁੱਕੇ : ਮਾਪੇ

(ਜਸਵੀਰ ਸਿੰਘ ਗਹਿਲ) ਬਰਨਾਲਾ। ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦਾ ਅਸਰ ਪੰਜਾਬ ਤੋਂ ਯੂਕਰੇਨ ’ਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੇ ਮਾਪਿਆਂ ’ਤੇ ਵੀ ਪੈ ਰਿਹਾ ਹੈ। ਜੰਗ ਕਾਰਨ ਪੈਦਾ ਹੋਏ ਮਾਹੌਲ ਤੋਂ ਚਿੰਤਤ ਭਾਰਤੀ ਵਿਦਿਆਰਥੀਆਂ ਦੇ ਮਾਪੇ ਬੇਹੱਦ ਚਿੰਤਤ ਹਨ ਤੇ ਲਗਾਤਾਰ ਆਪਣੇ ਬੱਚਿਆਂ ਨੂੰ ਸਹੀ-ਸਲਾਮਤ ਵਤਨ ਵਾਪਸ ਲਿਆਉਣ ਦੀ ਕੇਂਦਰ ਸਰਕਾਰ ਅੱਗੇ ਫਰਿਆਦ ਕਰ ਰਹੇ ਹਨ। (Russia-Ukraine War)

ਪਿੰਡ ਰਾਏਸਰ (ਪਟਿਆਲਾ) ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਗਰੇਵਾਲ ਦੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 2 ਸਾਲ ਪਹਿਲਾਂ ਐਮ.ਬੀ.ਬੀ.ਐੱਸ. ਕਰਨ ਲਈ ਖਾਰਕੇਵ ਨੈਸ਼ਨਲ ਯੂਨੀਵਰਸਿਟੀ, ਯੂਕਰੇਨ ਗਈ ਸੀ, ਜਿੱਥੋਂ ਉਸ ਨੇ ਅਮਰੀਕਾ ਜਾਣਾ ਸੀ। ਇਸ ਦੌਰਾਨ ਹੀ ਜੰਗ ਦਾ ਐਲਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਹੋਸਟਲ ਖ਼ਾਲੀ ਕਰਕੇ ਸੁਰੱਖਿਅਤ ਥਾਵਾਂ ’ਤੇ ਜਾਣ ਲਾਈ ਆਖਿਆ ਗਿਆ ਤਾਂ ਹੁਣ ਉਨ੍ਹਾਂ ਦੀ ਬੇਟੀ ਅਤੇ ਹੋਰ ਵਿਦਿਆਰਥੀ ਮੈਟਰੋ ਸਟੇਸ਼ਨ ਵਿਖੇ ਸਮਾਂ ਲੰਘਾ ਰਹੇ ਹਨ।

ਜਿੱਥੇ ਉਨ੍ਹਾਂ ਨੂੰ ਭੁੰਜੇ ਸੌਣਾ ਪੈਂਦਾ ਹੈ, ਖਾਣ-ਪੀਣ ਲਈ ਸਮਾਨ ਘੱਟ ਹੋਣ ਕਾਰਨ ਉਹ ਦਿਨ ’ਚ ਸਿਰਫ਼ ਇੱਕ ਵਾਰ ਕੁਝ ਖਾ ਅਤੇ ਥੋੜ੍ਹਾ-ਥੋੜ੍ਹਾ ਪਾਣੀ ਪੀ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਆਪਣੇ ਮਨ ਨੂੰ ਕਰੜਾ ਕਰ ਆਪਣੀ ਬੇਟੀ ਨੂੰ ਹੌਸਲਾ ਦਿੰਦੇ ਹਨ, ਪਰ ਉਨ੍ਹਾਂ ਨੂੰ ਇੱਥੇ ਚੈਨ ਨਹੀਂ ਆ ਰਿਹਾ।

27----7

ਕੇਂਦਰ ਸਰਕਾਰ ਯੂਕਰੇਨ ’ਚ ਫਸੇ ਵਿਦਿਆਰਥੀ ਨੂੰ ਵਤਨ ਲਿਆਉਣ ਲਈ ਫੌਰੀ ਤੌਰ ’ਤੇ ਠੋਸ ਕਦਮ ਚੁੱਕੇ

ਮਹਿਲ ਕਲਾਂ ਸੋਢੇ ਵਾਸੀ ਕੇਸਰ ਖ਼ਾਨ ਨੇ ਦੱਸਿਆ ਰੂਸ ਅਤੇ ਯੂਕਰੇਨ ਦਰਮਿਆਨ ਲੱਗੀ ਜੰਗ ਕਾਰਨ ਭਾਰਤੀ ਬੱਚਿਆਂ ਦੇ ਮਾਪਿਆਂ ਦੇ ਮੱਥੇ ’ਤੇ ਚਿੰਤਾ ਦੀ ਲਕੀਰਾਂ ਉੱਘੜ ਆਈਆਂ ਹਨ ਕਿਉਂਕਿ ਯੂਕਰੇਨ ਦੇ ਮੌਜੂਦਾ ਹਾਲਾਤ ਉਥੇ ਫਸੇ ਉਨ੍ਹਾਂ ਦੇ ਬੱਚਿਆਂ ਮੁਤਾਬਕ ਠੀਕ ਨਹੀਂ ਹਨ। ਜਿਸ ਕਾਰਨ ਭਾਰਤ ਤੋਂ ਗਏ ਤੇ ਜੰਗ ਕਾਰਨ ਫਸੇ ਵੱਡੀ ਗਿਣਤੀ ਬੱਚੇ ਸਹਿਮੇ ਹੋਏ ਹਨ। ਕੇਸਰ ਖ਼ਾਨ ਨੇ ਦੱਸਿਆ ਕਿ ਉਸ ਦਾ ਪੁੱਤਰ ਮੁਹਮੰਦ ਸ਼ਕੀਲ 2017 ’ਚ ਕਾਰਾਜ਼ਿਨ ਖਾਰਕੀਵ ਨੈਸ਼ਨਲ ਯੂਨੀਵਰਸਿਟੀ, ਯੂਕਰੇਨ ਵਿਖੇ ਡਾਕਟਰੀ ਦੀ ਪੜ੍ਹਾਈ ਕਰਨ ਗਿਆ ਹੋਇਆ ਹੈ, ਜਿੱਥੇ ਹੁਣ ਉਹ ਫ਼ਸੇ ਬੈਠੇ ਹਨ। ਭਾਵੇਂ ਉਨ੍ਹਾਂ ਦੀ ਸ਼ਕੀਲ ਨਾਲ ਦੋ-ਤਿੰਨ ਮਿੰਟ ਗੱਲ ਤਾਂ ਹੋ ਜਾਂਦੀ ਹੈ ਪਰ ਚੱਲ ਰਹੀ ਜੰਗ ਕਾਰਨ ਉਨ੍ਹਾਂ ਦਾ ਦਿਲ ਘਬਰਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜੰਗ ਲੱਗਣ ਤੋਂ ਪਹਿਲਾਂ ਹੀ ਉਨ੍ਹਾਂ ਸ਼ਕੀਲ ਨੂੰ ਖਰਚਾ ਭੇਜਿਆ ਸੀ। ਪਰ ਹੁਣ ਸ਼ਕੀਲ ਅਤੇ ਉਸ ਦੇ ਸਾਥੀ ਕਦੇ ਨੌਕੋਵਾ ਮੈਟਰੋ ਸਟੇਸ਼ਨ ਖਾਰਕੀਵ, ਕਦੇ ਆਪਣੇ ਹੋਸਟਲ ਦੇ ਹੇਠਾਂ ਬਣੇ ਬੇਸਮੈਂਟ ’ਚ ਡਰ ਦੇ ਛਾਏ ਹੇਠ ਰਾਤਾਂ ਕੱਟਣ ਲਈ ਮਜਬੂਰ ਹਨ। ਜਿਨ੍ਹਾਂ ਕੋਲ ਖਾਣਾ-ਪੀਣ ਦਾ ਸਮਾਨ ਵੀ ਸੀਮਤ ਹੈ।

27----8ਡਾਕਟਰੀ ਦੀ ਪੜ੍ਹਾਈ ਕਰਨ ਗਏ ਵਿਦਿਆਰਥੀ ਰਾਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਬਲਕਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰਾਏਸਰ (ਪਟਿਆਲਾ) ਵੀ ਲਵੀਵ, ਯੂਕਰੇਨ ’ਚ ਡਰ ਦੇ ਮਾਹੌਲ ’ਚ ਦਿਨ-ਕਟੀਆਂ ਕਰ ਰਹੇ ਹਨ। ਪਿੰਡ ਗੰਗੋਹਰ ਨਾਲ ਸਬੰਧਿਤ ਜਰਨੈਲ ਸਿੰਘ ਦੀ ਬੇਟੀ ਕਰਮਜੀਤ ਕੌਰ ਤਕਰੀਬਨ 2019 ਸਾਲ ਪਹਿਲਾਂ ਖਾਰਕੇਵ ਮੈਡੀਕਲ ਨੈਸ਼ਨਲ ਯੂਨੀਵਰਸਿਟੀ, ਯੂਕਰੇਨ ’ਚ ਐਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਗਈ ਸੀ। ਜਿਸ ਨੂੰ ਲੈ ਕੇ ਸਮੁੱਚਾ ਪਰਿਵਾਰ ਫਿਕਰਾਂ ’ਚ ਡੁੱਬਾ ਪਿਆ ਹੈ। ਮਾਪਿਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਬੱਚਿਆਂ ਦੇ ਯੂਨੀਵਰਸਿਟੀਆਂ, ਮੌਜੂਦਾ ਰਿਹਾਇਸ਼ ਦੇ ਟਿਕਾਣੇ, ਪਾਸਪੋਰਟ ਕਾਪੀ ਅਤੇ ਹੋਰ ਜ਼ਰੂਰੀ ਵੇਰਵੇ ਮੰਗੇ ਹਨ, ਪਰ ਅਜੇ ਤੱਕ ਵਿਦਿਆਰਥੀਆਂ ਤੱਕ ਕੋਈ ਮਦਦ ਨਹੀਂ ਪਹੁੰਚੀ।

ਪੰਜ ਵਿਦਿਆਰਥੀ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਨਾਲ ਸਬੰਧਿਤ

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਤੁਰੰਤ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਉੱਥੋਂ ਕੱਢ ਕੇ ਵਤਨ ਵਾਪਸ ਲਿਆਂਦਾ ਜਾਵੇ। ਇਕੱਤਰ ਜਾਣਕਾਰੀ ਅਨੁਸਾਰ ਯੂਕਰੇਨ ਵਿਖੇ ਵੱਖ-ਵੱਖ ਥਾਂਵਾਂ ’ਤੇ ਫ਼ਸੇ ਪੰਜ ਵਿਦਿਆਰਥੀ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਨਾਲ ਸਬੰਧਿਤ ਹਨ। ਜਦਕਿ ਇੱਕ ਵਿਦਿਆਰਥੀ ਬਲਾਕ ਸ਼ਹਿਣਾ ਦਾ ਰਹਿਣ ਵਾਲਾ ਹੈ। ਉਕਤ ਸਮੂਹ ਮਾਪਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਯੂਕਰੇਨ ’ਚ ਵੱਖ-ਵੱਖ ਥਾਂਵਾਂ ’ਤੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਲਈ ਫੌਰੀ ਤੌਰ ’ਤੇ ਠੋਸ ਕਦਮ ਚੁੱਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ