ਸੈਂਸੈਕਸ 1491 ਅੰਕ ਹੇਠਾਂ, 52,842 ‘ਤੇ ਬੰਦ ਹੋਇਆ
(ਏਜੰਸੀ) ਮੁੰਬਈ। ਰੂਸ-ਯੂਕਰੇਨ ਜੰਗ ਕਾਰਨ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 1,491.06 (2.74%) ਡਿੱਗ ਕੇ 52,842.75 ‘ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 382.20 (2.35%) ਦੀ ਗਿਰਾਵਟ ਨਾਲ 15,863.15 ‘ਤੇ ਪਹੁੰਚ ਗਿਆ। ਬਾਜ਼ਾਰ ‘ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 5.68 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬੀਐਸਈ ਦੀ ਲਿਸਟੇਡ ਫਰਮ ਦਾ ਮਾਰਕੀਟ ਕੈਪ ਸ਼ੁੱਕਰਵਾਰ ਨੂੰ 246.79 ਲੱਖ ਕਰੋੜ ਸੀ, ਜੋ ਸੋਮਵਾਰ ਨੂੰ ਘੱਟ ਕੇ 241.10 ਲੱਖ ਕਰੋੜ ‘ਤੇ ਆ ਗਿਆ।
ਬਾਜ਼ਾਰ ‘ਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਰੂਸ-ਯੂਕਰੇਨ ਜੰਗ ਹੈ। ਇਸ ਕਾਰਨ ਨਿਵੇਸ਼ਕ ਭਾਰੀ ਵਿਕਰੀ ਕਰ ਰਹੇ ਹਨ। ਜੰਗ ਨਾ ਸਿਰਫ਼ ਸੋਨੇ ਅਤੇ ਕੱਚੇ ਤੇਲ ਨੂੰ ਪ੍ਰਭਾਵਿਤ ਕਰ ਰਹੀ ਹੈ, ਸਗੋਂ ਦੁਨੀਆ ਭਰ ਵਿੱਚ ਹਰ ਚੀਜ਼ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਰੂਸ ਵਿਰੁੱਧ ਨਵੀਆਂ ਪਾਬੰਦੀਆਂ ਕਾਰਨ ਸੋਨੇ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਉਛਾਲ ਆਇਆ। ਇਸ ਨਾਲ ਮਹਿੰਗਾਈ ਦੀ ਚਿੰਤਾ ਫਿਰ ਵਧ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ