Tramadol and Tipentadol: ਟਰਾਮਾਡੋਲ ਤੇ ਟਿਪੈਂਟਾਡੋਲ ਦੀ ਗੈਰ-ਕਾਨੂੰਨੀ ਵਿੱਕਰੀ ਜਾਰੀ, ਸਿਹਤ ਵਿਭਾਗ ਚੁੱਪ

Tramadol and Tipentadol
Tramadol and Tipentadol: ਟਰਾਮਾਡੋਲ ਤੇ ਟਿਪੈਂਟਾਡੋਲ ਦੀ ਗੈਰ-ਕਾਨੂੰਨੀ ਵਿੱਕਰੀ ਜਾਰੀ, ਸਿਹਤ ਵਿਭਾਗ ਚੁੱਪ

Tramadol and Tipentadol: ਹਰ ਜ਼ਿਲ੍ਹੇ ਦਾ ਇੱਕੋ ਹੀ ਹਾਲ, ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹੈ ਗੈਰ ਕਾਨੂੰਨੀ ਧੰਦਾ

  • ਕਿਵੇਂ ਖ਼ਤਮ ਹੋਏਗਾ ਪੰਜਾਬ ’ਚੋਂ ਨਸ਼ਾ, ਸ਼ਰੇਆਮ ਵੇਚੀ ਜਾ ਰਹੀ ਐ ਪਾਬੰਦੀਸ਼ੁਦਾ ਦਵਾਈ | Tramadol and Tipentadol

Tramadol and Tipentadol: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਾਬੰਦੀਸ਼ੁਦਾ ਦਵਾਈ ਟਰਾਮਾਡੋਲ ਤੇ ਟਿਪੈਂਟਾਡੋਲ ਦੀ ਵਰਤੋਂ ਜਰੂਰਤਮੰਦ ਮਰੀਜ਼ਾਂ ’ਤੇ ਘੱਟ ਜਦੋਂ ਕਿ ਨਸ਼ੇੜੀਆਂ ਵੱਲੋਂ ਨਸ਼ੇ ਦੇ ਰੂਪ ’ਚ ਜਿਆਦਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਇਸ ਪਾਬੰਦੀਸ਼ੁਦਾ ਦੋਵੇਂ ਦਵਾਈਆਂ ਨੂੰ ਮੈਡੀਕਲ ਸਟੋਰ ਧੱੜਲੇ ਨਾਲ ਸਾਰੇ ਨਿਯਮਾਂ ਨੂੰ ਤੋੜਦੇ ਹੋਏ ਵੇਚਣ ’ਚ ਲੱਗੇ ਹੋਏ ਹਨ ਪਰ ਸਿਹਤ ਵਿਭਾਗ ਦੇ ਅਧਿਕਾਰੀ ਕੋਈ ਵੀ ਕਾਰਵਾਈ ਕਰਨ ਤੱਕ ਨੂੰ ਤਿਆਰ ਨਹੀਂ ਹਨ।

ਪੰਜਾਬ ਭਰ ਦੇ ਇੱਕ ਜਾਂ ਫਿਰ ਦੋ ਨਹੀਂ, ਸਗੋਂ ਲਗਭਗ ਹਰ ਜ਼ਿਲ੍ਹੇ ਦਾ ਹੀ ਇਹੋ ਹਾਲ ਹੈ, ਜਿੱਥੇ ਕਿ ਪਿੰਡਾਂ ਤੇ ਸ਼ਹਿਰਾਂ ’ਚ ਖੁੱਲੇ੍ਹ ਹੋਏ ਕੁਝ ਮੈਡੀਕਲ ਸਟੋਰਾਂ ਵੱਲੋਂ ਇਨ੍ਹਾਂ ਦੋਵੇਂ ਪਾਬੰਦੀਸ਼ੁਦਾ ਟਰਾਮਾਡੋਲ ਤੇ ਟਿਪੈਂਟਾਡੋਲ ਦਵਾਈਆਂ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਨਸ਼ੇੜੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵੇਂ ਪਾਬੰਦੀਸ਼ੁਦਾ ਦਵਾਈ ਨੂੰ ਵੇਚਣ ਤੋਂ ਲੈ ਕੇ ਖ਼ਰੀਦ ਤੱਕ ਦਾ ਰਜਿਸਟਰ ਹਰ ਮੈਡੀਕਲ ਸਟੋਰ ਤੇ ਹੋਲਸੇਲਰ ਵੱਲੋਂ ਤਿਆਰ ਕੀਤਾ ਜਾਣਾ ਜਰੂਰੀ ਹੈ

ਪਰ ਹਰ ਜਿਲ੍ਹੇ ’ਚ ਕੁਝ ਮੈਡੀਕਲ ਸਟੋਰ ਤੇ ਦਵਾਈਆਂ ਦੇ ਹੋਲਸੇਲਰ ਨੂੰ ਛੱਡ ਕੇ ਕੋਈ ਵੀ ਜ਼ਿਆਦਾਤਰ ਮੈਡੀਕਲ ਸਟੋਰ ਜਾਂ ਫਿਰ ਹੋਲਸੇਲਰ ਵੱਲੋਂ ਇਸ ਤਰ੍ਹਾਂ ਦਾ ਰਜਿਸਟਰ ਹੀ ਤਿਆਰ ਨਹੀਂ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬ ’ਚ ਨਸ਼ੇ ਨੂੰ ਖ਼ਤਮ ਕਰਨ ਦੀ ਮੁਹਿੰਮ ’ਤੇ ਵੀ ਉਂਗਲ ਉੱਠ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੀ ਨਸ਼ੇ ਲਈ ਵਰਤੋਂ ’ਚ ਲਿਆਉਣ ਵਾਲੀ ਦਵਾਈ ਨੂੰ ਕੰਟਰੋਲ ਨਹੀਂ ਕਰਨ ਕਰਕੇ ਨਸ਼ੇੜੀ ਸ਼ਰੇਆਮ ਇਸ ਦੀ ਵਰਤੋਂ ਕਰ ਰਹੇ ਹਨ।

Tramadol and Tipentadol

ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਬੀਤੇ ਦੋ ਮਹੀਨੇ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ’ਚ ਛਾਪੇਮਾਰੀ ਕਰਦੇ ਹੋਏ ਟਰਾਮਾਡੋਲ ਅਤੇ ਟਿਪੈਂਟਾਡੋਲ ਦੀ ਗੈਰ ਕਾਨੂੰਨੀ ਵਿੱਕਰੀ ਨੂੰ ਰੋਕਣ ਦੀ ਕੋਸ਼ਿਸ਼ ਨਾਲ ਹੀ ਇਨ੍ਹਾਂ ਪਾਬੰਦੀਸ਼ੁਦਾ ਦਵਾਈਆਂ ਨੂੰ ਜ਼ਬਤ ਵੀ ਕੀਤਾ ਗਿਆ ਸੀ ਪਰ ਸਿਹਤ ਵਿਭਾਗ ਦੀ ਇਸ ਕਾਰਵਾਈ ਤੋਂ ਬਾਅਦ ਵੀ ਕਈ ਮੈਡੀਕਲ ਸਟੋਰ ਧੱੜਲੇ ਨਾਲ ਇਨ੍ਹਾਂ ਦਵਾਈਆਂ ਨੂੰ ਵੇਚਣ ’ਚ ਲੱਗੇ ਹੋਏ ਹਨ।

Read Also : CM Punjab: ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਨੂੰ ਸਲਾਹ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਇਸ ਸਬੰਧੀ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਹੀ ਨਹੀਂ ਚੁੱਕਿਆ ਗਿਆ। ਇੱਥੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਮਾਮਲੇ ’ਚ ਵਿਭਾਗੀ ਅਧਿਕਾਰੀਆਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ।

ਸੈਟਿੰਗ ਨਾਲ ਚੱਲਦਾ ਐ ਗੈਰ-ਕਾਨੂੰਨੀ ਸੇਲ ਵੇਚ ਦਾ ਕੰਮ

ਪੰਜਾਬ ਦੇ ਇੱਕ ਮੈਡੀਕਲ ਸਟੋਰ ਮਾਲਕ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ’ਚ ਹੁਣ ਵੀ ਵੱਡੇ ਪੱਧਰ ’ਤੇ ਟਰਾਮਾਡੋਲ ਤੇ ਟਿਪੈਂਟਾਡੋਲ ਦੀ ਰੋਜ਼ਾਨਾ ਵੱਡੇ ਪੱਧਰ ’ਤੇ ਖ਼ਰੀਦ-ਵੇਚ ਹੋ ਰਹੀ ਹੈ ਪਰ ਇਹ ਗੈਰ ਕਾਨੂੰਨੀ ਕੰਮ ਸੈਟਿੰਗ ਨਾਲ ਹੀ ਚੱਲ ਰਿਹਾ ਹੈ। ਜਿਹੜੇ ਵੀ ਮੈਡੀਕਲ ਸਟੋਰ ਵੱਡੀ ਗਿਣਤੀ ’ਚ ਇਸ ਦੀ ਵਿਕਰੀ ਕਰਦੇ ਹਨ ਜਾਂ ਫਿਰ ਆਪਣੇ ਕੋਲ ਸਟਾਕ ਰੱਖਦੇ ਹਨ, ਉਨ੍ਹਾਂ ਦੀ ਪਹਿਲਾਂ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੈਟਿੰਗ ਹੁੰਦੀ ਹੈ ਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਕਿਹਾ ਜਾਂਦਾ ਹੈ। ਜਦੋਂ ਕਿ ਉੱਚ ਅਧਿਕਾਰੀਆਂ ਦੇ ਦਬਾਅ ਹੇਠ ਕਦੇ ਕਦਾਈ ਛੋਟੀ ਮੋਟੀ ਛਾਪੇਮਾਰੀ ਕਰਦੇ ਹੋਏ ਇਨ੍ਹਾਂ ਦਵਾਈਆਂ ਦੀ ਰਿਕਵਰੀ ਜਰੂਰ ਦਿਖਾਈ ਜਾਂਦੀ ਹੈ। ਹਾਲਾਂਕਿ ਇਸ ਗੈਰ ਕਾਨੂੰਨੀ ਕੰਮ ’ਚ ਕੁਝ ਹੀ ਮੈਡੀਕਲ ਸਟੋਰ ਮਾਲਕ ਸ਼ਾਮਲ ਹਨ, ਜਦੋਂ ਕਿ ਜਿਆਦਾਤਰ ਮੈਡੀਕਲ ਸਟੋਰ ਮਾਲਕਾਂ ਵੱਲੋਂ ਇਸ ਕੰਮ ਤੋਂ ਦੂਰੀ ਬਣਾਈ ਹੋਈ ਹੈ।