ਨਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ‘ਚ ਟ੍ਰੈਫਿਕ ਸਮੱਸਿਆ ਬਣੀ ਜੀਅ ਦਾ ਜੰਜਾਲ

Illegal occupation traffic problems mansa

ਨਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ‘ਚ ਟ੍ਰੈਫਿਕ ਸਮੱਸਿਆ ਬਣੀ ਜੀਅ ਦਾ ਜੰਜਾਲ

ਸਰਦੂਲਗੜ (ਗੁਰਜੀਤ ਸ਼ੀਂਹ) ਨਾਜਾਇਜ਼ ਕਬਜ਼ਿਆਂ  ਕਾਰਨ ਬਾਜ਼ਾਰਾਂ ‘ਚ ਟ੍ਰੈਫਿਕ ਸਮੱਸਿਆ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ ਜਿੱਥੇ ਭੀੜੇ ਬਾਜ਼ਾਰਾਂ ‘ਚ ਲੋਕਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਕਿਉਂਕਿ ਸ਼ਹਿਰ ਵਿਚਲੇ ਸੰਘਣੀ ਆਬਾਦੀ ਵਾਲੇ ਬਾਜ਼ਾਰਾਂ ‘ਚ ਦੁਕਾਨਾਂ ਦੇ ਬਾਹਰ ਸਜਾਵਟ ਦੇ ਤੌਰ ‘ਤੇ ਰੱਖਿਆ ਸਾਮਾਨ ਆਰਜੀ ਨਾਜਾਇਜ ਕਬਜੇ ਦੇ ਰੂਪ ਵਿੱਚ ਜਾਪਦਾ ਹੈ ਜਿਸ ਕਾਰਨ ਟ੍ਰੈਫਿਕ ਸਮੱਸਿਆ ਆਮ ਲੋਕਾਂ ਲਈ ਜੀਅ ਦਾ ਜੰਜਾਲ ਬਣ ਜਾਂਦੀ ਹੈ

  • ਇਸੇ ਤਰ੍ਹਾਂ ਬੱਸ ਸਟੈਂਡ ਦੇ ਸਾਹਮਣੇ ਅਤੇ ਨੇੜੇ ਦੀਆਂ ਦੁਕਾਨਾਂ ਅੱਗੇ ਦੁਕਾਨਦਾਰਾਂ ਨੇ ਪੱਕੇ ਹੀ ਨਾਜਾਇਜ ਕਬਜੇ ਕੀਤੇ ਹੋਏ ਹਨ
  • ਜਿਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਂਦੀ
  • ਇਨ੍ਹਾਂ ਨਖ਼ਾਇਜ ਕਬਜਿਆਂ ਕਾਰਨ ਛੋਟੇ ਵੱਡੇ ਵਾਹਨ ਸੜਕਾਂ ‘ਤੇ ਖੜ੍ਹਨ ਲਈ ਮਜਬੂਰ ਹਨ 
  • ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਵੀ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ
  • ਜਿਸ ਕਾਰਨ ਇੱਥੇ ਕਈ ਦੁਰਘਟਨਾਵਾਂ ਹੋ ਚੁਕੀਆਂ ਹਨ ਤੇ ਕਈ ਜਾਨਾਂ ਵੀ ਜਾ ਚੁੱਕੀਆਂ ਹਨ
  • ਕਈ ਦੁਕਾਨਦਾਰਾਂ ਨੇ ਕਿਹਾ ਇਹਨਾਂ ਕਬਜਿਆਂ ਕਾਰਨ ਉਹਨਾਂ ਦੀਆ ਦੁਕਾਨਾਂ ਵੀ ਲੁਕ ਜਾਂਦੀਆਂ ਹਨ 

ਉਹਨਾਂ ਦੇ ਵਪਾਰ ਤੇ ਡੁੰਘਾ ਅਸਰ ਪੈਂਦਾ ਹੈ  ਏਦਾਂ ਹੀ ਬਿਜਲੀ ਘਰ ਦੇ ਸਾਹਮਣੇ ਮਾਨਸਾ ਰੋਡ ਉਪਰ ਖੇਰਾ ਰੋਡ ਕੋਲ ਦੁਕਾਨਾਂ ਅੱਗੇ ਪਾਈਪਾ, ਮਸ਼ੀਨਾਂ ਅਤੇ ਵੱਡੀ ਗਿਣਤੀ ‘ਚ ਸਾਈਕਲ ਆਦਿ ਸੜਕ ਦੇ ਬਿਲਕੁਲ ਨਾਲ ਖੜ੍ਹੇ ਕੀਤੇ ਜਾਂਦੇ ਹਨ ਜਿਸ ਕਾਰਨ ਅਕਸਰ ਜਾਮ ਲੱਗਾ ਰਹਿੰਦਾ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਚੌੜਾ ਬਾਜ਼ਾਰ, ਮਾਰਕਿਟ, ਰੋੜਕੀ ਰੋਡ ਉਪਰ ਵੀ ਇਸ ਤਰ੍ਹਾਂ ਦੇ ਨਾਜਾਇਜ ਕਬਜਿਆਂ ਕਾਰਣ ਲੱਗੇ ਜਾਮ ਆਮ ਦੇਖਣ ਨੂੰ ਮਿਲਦੇ ਹਨ ਜਦੋਂ ਇਸ ਸਬੰਧ ਵਿੱਚ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।