ਆਈਜੀ ਸੁਖਚੈਨ ਸਿੰਘ ਗਿੱਲ ਨੇ ਅੰਮ੍ਰਿਤਪਾਲ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ

Amritpal Singh

ਅਸੀਂ ਕਿਸੇ ਨੂੰ ਟਾਰਚਰ ਨਹੀਂ ਕੀਤਾ

  • ਹੁਣ ਤੱਕ 207 ਮੁਲਜ਼ਮ ਡਿਟੇਨ ਕੀਤੀ : ਆਈਜੀ
  • ਅੰਮ੍ਰਿਤਪਾਲ ਦੀ ਨਵੀਂ ਲੁਕੇਸ਼ਨ ਹਰਿਆਣਾ ਚ ਮਿਲੀ
  • ਗ੍ਰਿਫਤਾਰ ਕੀਤੇ 207 ਮੁਲਜ਼ਮਾਂ ’ਚੋਂ 30 ਜਣੇ ਹਾਰਡਕੋਰ
  • ਪਪਲਪ੍ਰੀਤ ਨੂੰ ਢਾਈ ਸਾਲਾਂ ਤੋਂ ਜਾਣਦਾ ਸੀ ਅੰਮ੍ਰਿਤਪਾਲ
  • ਅੰਮ੍ਰਿਤਪਾਲ ਨੇ ਹਾਲੇ ਜਿਆਦਾ ਹੁਲੀਆ ਨਹੀਂ ਬਦਲਿਆ, ਮੁੱਛਾ ਦਾੜੀ ਸੈਟ ਕੀਤੀ ਹੋਈ ਹੈ ਪੱਗ ਬੰਨ੍ਹੀ ਹੋਈ ਹੈ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫੰਰਸ ਦੌਰਾਨ ਅਹਿਮ ਖੁਲਾਸੇ ਕੀਤੇ। ਉਨਾਂ ਕਿਹਾ ਕਿ ਅੰਮ੍ਰਿਤਪਾਲ ਦੀ ਨਵੀਂ ਆਖਰੀ ਲੁਕੇਸ਼ਨ ਹਰਿਆਣਾ ਦੇ ਸ਼ਾਹਾਬਾਦ ’ਚ ਮਿਲੀ ਹੈ। ਜਿਵੇਂ ਹੀ ਸਾਨੂੰ ਪਤਾ ਚੱਲਿਆ ਕਿ ਉਹ ਪੰਜਾਬ ਤੋਂ ਬਾਹਰ ਚਲਾ ਗਿਆ ਤਾਂ ਪੁਲਿਸ ਨੇ ਜਾਂਚ ਹੋਰ ਵਧਾ ਦਿੱਤੀ ਹੈ। ਉਨਾਂ ਕਿਹਾ ਕਿ ਜਿਵੇਂ ਜਿਵੇਂ ਸਾਡੇ ਕੋਲ ਜਾਣਕਾਰੀ ਮਿਲ ਰਹੀ ਹੈ ਅਸੀਂ ਉਸ ਨੂੰ ਟਰੈਕ ਕਰ ਰਹੇ ਹਾਂ। ਆਈਜੀ ਨੇ ਕਿਹਾ ਗ੍ਰਿਫਤਾਰੀ ਕੀਤੀ ਔਰਤ ਤੋਂ ਕੀਤੀ ਪੁੱਛਗਿਛ ਅਨੁਸਾਰ ਅੰਮ੍ਰਿਤਪਾਲ ਨੇ ਮੁੱਛਾ ਦਾੜੀ ਸੈਟ ਕੀਤੀ ਹੋਈ ਹੈ ਪੱਗ ਬੰਨ੍ਹੀ ਹੋਈ ਹੈ।

ਅੰਮ੍ਰਿਤਪਾਲ ਦਾ ਸਾਥੀ ਗੋਰਖਾ ਬਾਬਾ ਗ੍ਰਿਫ਼ਤਾਰ

‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ (Amritpal) ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਗੋਰਖਾ ਬਾਬਾ ਪਿੰਡ ਮਾਂਗੇਵਾਲ (ਮਲੌਦ) ਦਾ ਰਹਿਣ ਵਾਲਾ ਹੈ। ਗੋਰਖਾ ਬਾਬਾ ਅਕਸਰ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਸੀ। ਉਹ ਅਜਨਾਲਾ ਕਾਂਡ ਵਿੱਚ ਵੀ ਨਾਮਜਦ ਦੱਸਿਆ ਜਾ ਰਿਹਾ ਹੈ। ਗੋਰਖਾ ਬਾਬਾ ਅੰਮ੍ਰਿਤਪਾਲ (Amritpal) ਦਾ ਗੰਨਮੈਨ ਬਣ ਕੇ ਉਸ ਦੇ ਨਾਲ ਰਹਿੰਦਾ ਸੀ

Amritpal Singh

ਪੰਜਾਬ ਤੋਂ ਮੋਬਾਇਲ ਇੰਟਰਨੈੱਟ ਨਾਲ ਜੁੜੀ ਖ਼ਬਰ, ਵਧਾਈ ਪਾਬੰਦੀ

ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਕਈ ਦਿਨਾਂ ਤੋਂ ਸਰਕਾਰ ਵੱਲੋਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਤਿੰਨ ਦਿਨ ਲਗਾਤਾਰ ਇੰਟਰਨੈੱਟ ਬੰਦ (Internet in Punjab) ਰੱਖਿਆ ਗਿਆ। ਕਿਸੇ ਮੋਬਾਇਲ ਫੋਨ ’ਤੇ ਇੰਟਰਨੈੱਟ ਦੀ ਸੇਵਾ ਨਹੀਂ ਚੱਲੀ ਤੇ ਇਹ ਮਾਮਲਾ ਹਾਈਕੋਰਟ ਵੀ ਪਹੁੰਚ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਚਲਾ ਵੀ ਦਿੱਤਾ ਗਿਆ ਸੀ। ਹੁਣ ਅੱਜ ਇਸੇ ਨਾਲ ਹੀ ਸਰਕਾਰ ਦਾ ਅਪਡੇਟ ਆਇਆ ਹੈ।

ਫਿਰੋਜ਼ਪੁਰ ’ਚ ਇੰਟਰਨੈੱਟ ਕੱਲ੍ਹ 24 ਮਾਰਚ ਤੱਕ ਬੰਦ

ਪੰਜਾਬ ਦੇ ਦੋ ਜ਼ਿਲ੍ਹਿਆਂ ਤਰਨਤਾਰਨ ਅਤੇ ਫਿਰੋਜ਼ਪੁਰ ’ਚ ਇੰਟਰਨੈੱਟ ਕੱਲ੍ਹ 24 ਮਾਰਚ ਤੱਕ ਬੰਦ (Internet in Punjab) ਰਹੇਗਾ। ਇਨ੍ਹਾਂ ਦੋ ਜ਼ਿਲ੍ਹਿਆਂ ਵਿੱਚ ਮੋਬਾਇਲ ਇੰਟਰਨੈੱਟ ’ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਅੱਜ ਦੁਪਹਿਰ 12 ਵਜੇ ਤੋਂ ਅੰਮਿ੍ਰਤਸਰ ਦੇ ਅਜਨਾਲਾ ਅਤੇ ਮੋਗਾ ਤੋਂ ਇਲਾਵਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੰਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਭਲਕੇ 24 ਮਾਰਚ 2023 ਨੂੰ ਦੁਪਹਿਰ 12 ਵਜੇ ਤੱਕ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮੋਬਾਇਲ ਇੰਟਰਨੈੱਟ ਤੇ ਐੱਸਐੱਮਐੱਸ ’ਤੇ ਪਾਬੰਦੀ ਜਾਰੀ ਰਹੇਗੀ।

ਅੰਮ੍ਰਿਤਪਾਲ (Amritpal) ਦੀ ਆਖਰੀ ਲੋਕੇਸ਼ਨ ਫ਼ਿਰੋਜ਼ਪੁਰ-ਮੋਗਾ ਰੋਡ ਦੀ

ਅੰਮ੍ਰਿਤਪਾਲ ਸਿੰਘ ਦਾ ਆਖਰੀ ਲੋਕੇਸ਼ਨ ਫਿਰੋਜ਼ਪੁਰ-ਮੋਗਾ ਰੋਡ ਵੱਲ ਹੈ। ਉਸ ਨੂੰ ਆਖਰੀ ਵਾਰ ਉੱਥੇ ਸੀਸੀਟੀਵੀ ਵਿੱਚ ਦੇਖਿਆ ਗਿਆ ਸੀ। ਪੁਲਿਸ ਅਜੇ ਇਸ ਸਬੰਧੀ ਹੋਰ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਸੀ.ਟੀ.ਵੀ. ਫੁਟੇਜ ਵਿੱਚ ਉਸ ਨੇ ਫਿਰੋਜ਼ਪੁਰ ਵੱਲ ਰੁਖ ਕੀਤਾ ਹੈ। ਨੰਗਲ ਅੰਬੀਆ ਪਿੰਡ ਤੋਂ ਇਹ ਸੜਕ ਫਿਰੋਜ਼ਪੁਰ ਅਤੇ ਮੋਗਾ ਦੋਵਾਂ ਰੂਟਾਂ ਨੂੰ ਮਿਲਾਉਂਦੀ ਹੈ। ਅੰਮ੍ਰਿਤਪਾਲ ਬਠਿੰਡਾ ਜਾਂ ਰਾਜਸਥਾਨ ਨੂੰ ਜਾ ਸਕਦਾ ਹੈ।

ਹੁਣ ਤੱਕ 154 ਵਿਅਕਤੀ ਹਿਰਾਸਤ ’ਚ ਲਏ

ਇਸ ਪੂਰੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੋਂ ਇਲਾਵਾ ਉਸ ਨੂੰ ਭੱਜਣ ਵਿੱਚ ਮੱਦਦ ਕਰਨ ਵਾਲੇ ਕੁੱਲ 154 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਤੋਂ ਇਲਾਵਾ ਹੁਣ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਭੇਜਣ ਦੀ ਯੋਜਨਾ ਹੈ, ਜਿਸ ਲਈ 13 ਜੇਲ੍ਹਾਂ ਦੀ ਸ਼ਨਾਖਤ ਕੀਤੀ ਗਈ ਹੈ।

ਭਗੌੜਾ ਅੰਮ੍ਰਿਤਪਾਲ ਸਿੰਘ ਕੱਪੜੇ ਬਦਲ ਕੇ ਫਰਾਰ ਹੋਇਆ : ਆਈ.ਜੀ ਸੁਖਚੈਨ ਸਿੰਘ ਗਿੱਲ

ਭਗੌੜਾ ਅੰਮ੍ਰਿਤਪਾਲ ਸਿੰਘ (Amritpal ) ਕੱਪੜੇ ਬਦਲ ਕੇ ਫਰਾਰ ਹੋ ਗਿਆ ਹੈ। ਇਸ ਗੱਲ ਦਾ ਖੁਲਾਸਾ ਆਈ.ਜੀ ਸੁਖਚੈਨ ਸਿੰਘ ਗਿੱਲ ਨੇ ਕੀਤਾ ਹੈ। ਪੁਲਿਸ ਤੋਂ ਬਚਣ ਲਈ ਉਹ ਕਈ ਵਾਰ ਆਪਣੇ ਕੱਪੜੇ ਬਦਲ ਚੁੱਕਾ ਹੈ ਅਤੇ ਕਈ ਗੱਡੀਆਂ ਵੀ ਬਦਲ ਚੁੱਕਾ ਹੈ। ਇਸ ਸਬੰਧੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ।

ਪੁਲਿਸ ਨੇ ਇਹ ਵੀ ਕਿਹਾ ਕਿ ਉਹ ਮੋਟਰਸਾਈਕਲ ’ਤੇ ਭੱਜ ਗਿਆ ਸੀ। ਪੰਜਾਬ ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਵਾਰਿਸ ਅੰਮਿ੍ਰਤਪਾਲ ਸਿੰਘ ਨੂੰ ਗਿ੍ਰਫਤਾਰ ਕਰਨ ਲਈ ਸ਼ਨਿੱਚਰਵਾਰ ਤੋਂ ਸੁਰੂ ਕੀਤੇ ਗਏ ਆਪ੍ਰੇਸ਼ਨ ਦੇ ਤਹਿਤ ਸਾਮ ਤੱਕ 154 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਅੰਮਿ੍ਰਤਪਾਲ ਸਿੰਘ ਦੀ ਭਾਲ ਜਾਰੀ ਹੈ।

ਹੁਣ ਤੱਕ ਛੇ ਕੇਸ ਦਰਜ

ਇੰਸਪੈਕਟਰ ਜਨਰਲ ਆਫ ਪੁਲਿਸ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਪਹਿਲੇ ਦਿਨ 78, ਦੂਜੇ ਦਿਨ 34 ਅਤੇ ਤੀਜੇ ਦਿਨ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਮੈਂਬਰਾਂ ਖਿਲਾਫ਼ ਫਰਵਰੀ ਤੋਂ ਹੁਣ ਤੱਕ ਛੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼, ਪੁਲਿਸ ਦੇ ਕੰਮ ਵਿੱਚ ਵਿਘਨ ਪਾਉਣ, ਪੁਲਿਸ ਮੁਲਾਜ਼ਮਾਂ ਨੂੰ ਜਖਮੀ ਕਰਨ, ਅਸਲਾ ਐਕਟ ਦੀ ਉਲੰਘਣਾ ਅਤੇ ਕਤਲ ਦੇ ਦੋਸ਼ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here