ਮਰੀਜ਼ਾਂ ਨਾਲ ਕੀਤੀ ਗਲਬਾਤ,ਪ੍ਰਬੰਧਾ ਦਾ ਲਿਆ ਜਾਇਜ਼ਾ | Drug De Addiction Center
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਬਣੇ ਨਸ਼ਾ ਛੁਡਾਊ ਕੇਂਦਰ ਜਿੱਥੇ ਪੁਲਿਸ ਵੱਲੋਂ ਕੁਝ ਨੌਜਵਾਨਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜੋ ਆਪਣੀ ਇੱਛਾ ਅਨੁਸਾਰ ਨਸ਼ਾ ਛੱਡਣਾ ਚਹੁੰਦੇ ਸਨ ਪਰ ਪਿਛਲੇ ਇੱਕ ਹਫਤੇ ’ਚ ਕਰੀਬ ਪੰਜ ਨੌਜਵਾਨ ਇਸ ਸੈਂਟਰ ’ਚੋ ਸੁਰੱਖਿਆ ਕਰਮੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ ਸਨ ਜਿਸ ਤੋਂ ਬਾਅਦ ਅੱਜ ਆਈਜੀ ਫਰੀਦਕੋਟ ਰੇਂਜ ਸ੍ਰ ਗੁਰਸ਼ਰਨ ਸਿੰਘ ਵੱਲੋਂ ਇਸ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਤਾਂ ਜੋ ਇਸ ਸੈਂਟਰ ’ਤੇ ਮਰੀਜ਼ਾਂ ਨੂੰ ਮਿਲਣ ਵਾਲੇ ਇਲਾਜ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਜਾ ਸਕੇ। Drug De Addiction Center
ਇਸ ਮੌਕੇ ਉਨ੍ਹਾਂ ਵੱਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ ਨਾਲ ਹੀ ਇੱਥੋਂ ਦੇ ਸਟਾਫ ਨਾਲ ਗੱਲਬਾਤ ਕਰ ਪ੍ਰਬੰਧਾਂ ਸਬੰਧੀ ਅਤੇ ਇਲਾਜ ਸਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੋਂ ਦੇ ਹਾਲਾਤ ਕਾਫੀ ਬਿਹਤਰ ਹਨ ਅਤੇ ਮੈਡੀਕਲ ਸਟਾਫ ਵੱਲੋਂ ਵੀ ਆਪਣਾ ਬਿਹਤਰ ਦਿੱਤਾ ਜਾ ਰਿਹਾ ਤਾਂ ਜੋ ਇੱਥੇ ਦਾਖਲ ਮਰੀਜ਼ਾਂ ਨੂੰ ਸਹੀ ਇਲਾਜ ਦੇ ਨਾਲ ਨਾਲ ਚੰਗਾ ਮਹੌਲ ਮਿਲ ਸਕੇ ਤਾਂ ਜੋ ਇਹ ਨੌਜਵਾਨ ਠੀਕ ਹੋ ਕੇ ਆਪਣੀ ਨਵੀ ਜ਼ਿੰਦਗੀ ਸ਼ੁਰੂ ਕਰ ਸਕਣ।
ਇਹ ਵੀ ਪੜ੍ਹੋ: ਆਈਜੀ ਫਰੀਦਕੋਟ ਰੇਂਜ ਵੱਲੋਂ ਨਸ਼ਾ ਛੁਡਾਊ ਕੇਂਦਰ ਦਾ ਦੌਰਾ
ਪਿਛਲੇ ਦਿਨੀ ਹਸਪਤਾਲ ਚੋ ਭੱਜਣ ਵਾਲੇ ਮਰੀਜ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੋਵੇ ਜੋ ਇਨ੍ਹਾਂ ਮਰੀਜ਼ਾਂ ਨੂੰ ਚੰਗੀ ਤਰ੍ਹਾਂ ਪ੍ਰੇਰਿਤ ਕਰਨ ’ਚ ਕਸਰ ਰਹੀ ਹੋਵੇ ਜਿਸ ਕਾਰਨ ਉਹ ਇੱਥੋਂ ਗਏ ਨਾਲ ਹੀ ਉਨ੍ਹਾਂ ਕਿਹਾ ਕਿ ਇਥੇ ਇਲਾਜ ਜਾਂ ਸੁਵਿਧਾਵਾਂ ’ਚ ਕੋਈ ਕਮੀ ਨਹੀਂ ਬਸ ਥੋੜਾ ਸੰਜਮ ਰੱਖਣਾ ਜ਼ਰੂਰੀ ਹੁੰਦਾ ਹੈ ਜਿਸ ਨਾਲ ਮਰੀਜ਼ ਆਪਣੀ ਇੱਛਾ ਸ਼ਕਤੀ ਨਾਲ ਜਲਦ ਠੀਕ ਹੋ ਸਕੇ । ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ ਹੈ ਕੇ ਲਾਗਾਤਰ ਅਜਿਹੇ ਨੌਜਵਾਨ ਜੋ ਨਸ਼ੇ ਦੀ ਦਲਦਲ ’ਚ ਜਾਣੇ ਅਣਜਾਣੇ ਫਸ ਚੁਕੇ ਹਨ ਉਨ੍ਹਾਂ ਨੂੰ ਪ੍ਰੇਰਿਤ ਕਰ ਉਨ੍ਹਾਂ ਦਾ ਇਲਾਜ਼ ਕਰਵਾਇਆ ਜਾਵੇ।