ਪਿਛਲੇ ਤਿੰਨ ਸਾਲਾਂ ਤੋ ਖਾਮੋਸ਼ ਹੈ ਕੋਹਲੀ (Virat Kohli) ਦਾ ਬੱਲਾ, ਨਹੀਂ ਖੇਡੀ ਕੋਈ ਵੱਡੀ ਪਾਰੀ
ਨਵੀਂ ਦਿੱਲੀ। ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਦੇ ਚੋਟੀ ਦੇ ਬੱਲੇਬਾਜ਼ਾਂ ’ਚੋਂ ਇੱਕ ਵਿਰਾਟ ਕੋਹਲੀ ਪਿਛਲੀ ਤਿੰਨ ਸਾਲਾਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਹਨ। ਹਾਲੇ ਵੀ ਵਿਰਾਟ ਕੋਹਲੀ ਕੋਲ ਮੌਕਾ ਹੈ ਕਿ ਉਹ ਇੰਗਲੈਂਡ ਖਿਲਾਫ ਬੱਲੇ ਨਾਲ ਦੌੜਾਂ ਬਣਾਉਣ ਤਾਂ ਜੋ ਉਨ੍ਹਾਂ ਦੀ ਟੀਮ ’ਚ ਜਗ੍ਹਾ ਬਰਕਰਾਰ ਰਹੇ ਨਹੀਂ ਤਾਂ ਉਨ੍ਹਾਂ ਨੂੰ ਟੀਮ ਤੋਂ ਬਾਹਰ ਹੋਣ ਪੈ ਸਕਦਾ ਹੈ। ਭਾਰਤੀ ਟੀਮ ਪ੍ਰਬੰਧਨ ਅਤੇ ਚੋਣਕਾਰਾਂ ਦਾ ਮੰਨਣਾ ਹੈ ਕਿ ਵਿਰਾਟ ਹੁਣ ਟੀ-20 ਟੀਮ ਦੇ ਮੱਧਕ੍ਰਮ ‘ਚ ਫਿੱਟ ਨਹੀਂ ਹਨ। ਅਗਲੇ 10 ਦਿਨਾਂ ‘ਚ ਇੰਗਲੈਂਡ ‘ਚ ਦੋ ਟੀ-20 ਅਤੇ ਵਨਡੇ ਸੀਰੀਜ਼ ਖੇਡੀ ਜਾਣੀ ਹੈ। ਅਜਿਹੇ ‘ਚ ਜੇਕਰ ਉਸ ਦਾ ਬੱਲਾ ਇੰਗਲੈਂਡ ਖਿਲਾਫ ਨਹੀਂ ਚੱਲਦਾ ਤਾਂ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਜਾਵੇਗਾ। ਪ੍ਰਬੰਧਨ ਦਾ ਮੰਨਣਾ ਹੈ ਕਿ ਮਿਡਲ ਆਰਡਰ ਲਈ ਕੋਹਲੀ ਤੋਂ ਬਿਹਤਰ ਵਿਕਲਪ ਰਿਸ਼ਭ ਪੰਤ, ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ ਅਤੇ ਦੀਪਕ ਹੁੱਡਾ ਹੋਣਗੇ।
ਟੀਮ ਪ੍ਰਬੰਧਨ ਦੇ ਇਕ ਫੈਸਲੇ ਨੇ ਸੰਕੇਤ ਦਿੱਤਾ ਹੈ ਕਿ ਕੋਹਲੀ ਦਾ ਟੀ-20 ਕੈਰੀਅਰ ਖ਼ਤਰੇ ਵਿਚ ਪੈ ਸਕਦਾ ਹੈ। ਬੁੱਧਵਾਰ ਨੂੰ ਵੈਸਟਇੰਡੀਜ਼ ਦੌਰੇ ਲਈ ਜਿਸ ਟੀਮ ਦੀ ਚੋਣ ਕੀਤੀ ਗਈ ਹੈ, ਉਹ ਸਿਰਫ ਵਨਡੇ ਸੀਰੀਜ਼ ਲਈ ਹੈ। ਅਜਿਹੇ ‘ਚ ਸਾਫ ਹੈ ਕਿ ਕੋਹਲੀ ਦਾ ਪ੍ਰਦਰਸ਼ਨ ਇੰਗਲੈਂਡ ਖਿਲਾਫ ਸੀਰੀਜ਼ ‘ਚ ਵੇਖਿਆ ਜਾਵੇਗਾ। ਸ਼ਿਖਰ ਧਵਨ ਨੂੰ ਵੈਸਟਇੰਡੀਜ਼ ਦੌਰੇ ਦੀ ਕਮਾਨ ਸੌਂਪੀ ਗਈ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਵਰਗੇ ਤਜਰਬੇਕਾਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ।
ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਖਤਰਾ
ਕੋਹਲੀ ਦੀ ਟੀ-20 ਟੀਮ ‘ਚ ਜਗ੍ਹਾ ਨੂੰ ਲੈ ਕੇ ਟੀਮ ਪ੍ਰਬੰਧਨ ਅਤੇ ਚੋਣਕਰਤਾ ਸਪੱਸ਼ਟ ਨਹੀਂ ਹਨ। ਟੀਮ ਦੇ ਚੋਟੀ ਦੇ ਖਿਡਾਰੀ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਦਾ ਹਿੱਸਾ ਹੋਣਗੇ ਪਰ ਵਿਰਾਟ ਨੂੰ ਤਾਂ ਹੀ ਮੌਕਾ ਦਿੱਤਾ ਜਾਵੇਗਾ ਜੇਕਰ ਉਹ ਇੰਗਲੈਂਡ ਖਿਲਾਫ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਕਰਦੇ ਹਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਸ ਨੂੰ ਟੀ-20 ਟੀਮ ਦੇ ਨਾਲ-ਨਾਲ ਵਿਸ਼ਵ ਕੱਪ ਟੀਮ ਤੋਂ ਵੀ ਬਾਹਰ ਦਾ ਰਸਤਾ ਦੇਖਣਾ ਪੈ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ