ਇਨਸਾਨ ’ਚ ਜ਼ਜ਼ਬਾ ਅਤੇ ਜਨੂੰਨ ਹੋਵੇ ਤਾਂ ਕੋਈ ਮੰਜ਼ਿਲ ਦੂਰ ਨਹੀਂ

Poonam Rai

ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਫਨਿਆਂ ’ਚ ਜਾਨ ਹੰੁਦੀ ਹੈ ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਨ ਹੁੰਦੀ ਹੈ… ਭਾਵ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਨਸਾਨ ਲੱਖ ਲਾਚਾਰੀਆਂ ਦੇ ਬਾਵਜ਼ੂਦ ਮੰਜ਼ਿਲ ਹਾਸਲ ਕਰ ਹੀ ਲੈਂਦਾ ਹੈ ਮਹਿਲਾ ਚਿੱਤਰਕਾਰ ਪੂਨਮ ਰਾਇ ਅਤੇ ਅੰਜੁਮ ਮਲਿਕ ਇਸ ਦੀ ਉਦਾਹਰਨ ਹਨ ਮਜ਼ਬੂਤ ਇਰਾਦੇ ਦੇ ਬਲ ’ਤੇ ਸਰੀਰਕ ਅਸਮਰੱਥਾ ਨੂੰ ਮਾਤ ਦਿੰਦੇ ਹੋਏ ਇਸ ਮਹਿਲਾ ਚਿੱਤਰਕਾਰ ਪੂਨਮ ਨੇ ਕਲਾ ਕਲਪਨਾਵਾਂ ਦੀ ਉੱਚੀ ਉਡਾਣ ਦੀ ਬਦੌਲਤ ਜ਼ਿੰਦਗੀ ਦੇ ਰਾਹ ਸੌਖੇ ਬਣਾਏ ਹਨ ਬੀਐਚਯੂ ਤੋਂ ਫਾਈਨ ਆਰਟਸ ਦੀ ਪੜ੍ਹਾਈ ਕਰਨ ਵਾਲੀ ਪਟਨਾ ਨਿਵਾਸੀ ਪੂਨਮ 1997 ’ਚ ਛੱਤ ਤੋਂ ਡਿੱਗ ਗਈ ਸਨ, ਜਿਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ’ਚ ਅਜਿਹੀ ਸੱਟ ਲੱਗੀ ਕਿ ਉਨ੍ਹਾਂ ਦੇ ਦੋਵੇਂ ਪੈਰ ਖਲੋ ਗਏ। (Poonam Rai)

ਉਹ ਵਾਕਰ ਦੇ ਸਹਾਰੇ ਤੁਰਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਨ ਮਨ ਅਤੇ ਦਿਮਾਗ ਤੋਂ ਦਿਵਿਆਂਗ ਹੁੰਦਾ ਹੈ ਕੁਝ ਸਮੇਂ ਬਾਅਦ ਪਾਂਡੇਪੁਰ ’ਚ ਉਨ੍ਹਾਂ ਨੇ ਬੀਆਰ ਸਕੂਲ ਦੀ ਸਥਾਪਨਾ ਕਰਕੇ ਉੱਥੇ ਗਰੀਬ ਪਰਿਵਾਰ ਦੇ ਬੱਚਿਆਂ, ਔਰਤਾਂ ਨੂੰ ਕਲਾ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਅੱਜ-ਕੱਲ੍ਹ ਉਹ ਪੇਂਟਿੰਗ ਦੇ ਦਮ ’ਤੇ ਪੈਸੇ ਨਾਲ ਹੀ ਸ਼ੋਹਰਤ ਵੀ ਕਮਾ ਰਹੇ ਹਨ ਮੋਢੈਲਾ ’ਚ ਮਹਿਤਾ ਆਰਟ ਗੈਲਰੀ ਦੀ ਕਲਾ ਪ੍ਰਦਰਸ਼ਨੀ ’ਚ ਉਨ੍ਹਾਂ ਦੀ ਪੇਂਟਿੰਗ ਪ੍ਰਦਰਸ਼ਿਤ ਕੀਤੀ ਗਈ ਹੈ ਇਸ ਤਰ੍ਹਾਂ ਦਿੱਲੀ ਦੀ ਦਿਵਿਆਂਗ ਅੰਜੁਮ ਮਲਿਕ ਦੇ ਦੋਵੇਂ ਪੈਰ ਨਕਾਰਾ ਹਨ ਉਹ ਚੱਲ ਨਹੀਂ ਸਕਦੇ ਪਰ ਕਲਾ ਦੇ ਹੁਨਰ ਨੇ ਉਨ੍ਹਾਂ ਦੀ ਜਿਉਣ ਦਾ ਰਾਹ ਆਸਾਨ ਕਰ ਦਿੱਤਾ ਹੈ ਉਨ੍ਹਾਂ ਦੀ ਚਿੱਤਰਕਲਾ ਨੂੰ ਦੇਸ਼ਭਰ ’ਚ ਪਸੰਦ ਕੀਤਾ ਜਾ ਰਿਹਾ ਹੈ ਕੁਦਰਤੀ ਪ੍ਰੇਮ ਅਤੇ ਵਾਤਾਵਰਨ ’ਤੇ ਉਨ੍ਹਾਂ ਦੇ ਚਿੱਤਰਾਂ ਨੂੰ ਖੂਬ ਸ਼ਲਾਘਾ ਮਿਲੀ ਹੈ। (Poonam Rai)

ਇਹ ਵੀ ਪੜ੍ਹੋ : ਲਹਿਰਾਗਾਗਾ ਦਾ ਓਵਰ ਬ੍ਰਿਜ ਦੇ ਵਿਚਕਾਰ ਟੁੱਟੀ ਹੋਈ ਰੋਲਿੰਗ ਦੇ ਰਹੀ ਐ ਹਾਦਸੇ ਨੂੰ ਸੱਦਾ

ਇਨਸਾਨ ਸਰੀਰ ਤੋਂ ਨਹੀਂ ਦਿਲੋ-ਦਿਮਾਗ ਤੋਂ ਦਿਵਿਆਂਗ ਹੁੰਦਾ ਹੈ ਇਹ ਸਾਬਤ ਕਰ ਦਿਖਾਇਆ ਹੈ ਨੇਵਾਦਾ ਦੇ ਕ੍ਰਿਕੇਟ ਸੁਬੋਧ ਰਾਇ ਨੇ ਜਨਮ ਤੋਂ ਸਾਲ ਭਰ ਬਾਅਦ ਪੋਲੀਓ ਦੇ ਸ਼ਿਕਾਰ ਹੋਏ ਸੁਬੋਧ ਰਾਇ ਇੰਡੀਅਨ ਕ੍ਰਿਕੇਟ ਪ੍ਰੀਮੀਅਰ ਲੀਗ ਤੋਂ ਇਲਾਵਾ ਰਾਸ਼ਟਰੀ ਪੱਧਰ ਦੇ ਕਈ ਟੂਰਨਾਮੈਂਟ ਖੇਡ ਚੁੱਕੇ ਹਨ ਅਨੰਤਪੁਰ ’ਚ 2013 ’ਚ ਹੋਈ ਕ੍ਰਿਕੇਟ ਲੀਗ ’ਚ ਉਹ ਉਪ ਕਪਤਾਨ ਦੀ ਜਿੰਮੇਵਾਰੀ ਸੰਭਾਲ ਚੁੱਕੇ ਹਨ ਉਹ ਸਾਲ 2012 ’ਚ ਸੰਪੂਰਨਾਨੰਦ ਸਿਗਰਾ ਸਟੇਡੀਅਮ ’ਚ ਪਹਿਲੀ ਵਾਰ ਪਿਚ ’ਤੇ ਉੱਤਰੇ ਸਨ ਉਦੋਂ ਤੋਂ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇੱਛਾ-ਸ਼ਕਤੀ ਹੋਵੇ ਤਾਂ ਆਦਮੀ ਮੰਜ਼ਿਲ ਹਰ ਹਾਲ ’ਚ ਹਾਸਲ ਕਰ ਸਕਦਾ ਹੈ। (Poonam Rai)

ਦਿਵਿਆਂਗ ਕ੍ਰਿਕੇਟ ਦੇ ਅੰਤਰਰਾਸ਼ਟਰੀ ਖਿਡਾਰੀ ਅਤੇ ਡੀਏਵੀ ਕਾਲਜ ’ਚ ਕੋਚ ਅਜੈ ਯਾਦਵ ਇਸ ਵਿਧਾ ਦੇ ਸੂਬੇ ਦੇ ਪਹਿਲੇ ਖਿਡਾਰੀ (1997) ਬਣੇ ਉਨ੍ਹਾਂ ਦੇ ਮਨ ’ਚ ਇਹ ਸਪੱਸ਼ਟ ਸੀ ਕਿ ਉਨ੍ਹਾਂ ਨੇ ਖੁਦ ਨੂੰ ਸਾਬਤ ਕਰਨ ਦੇ ਨਾਲ ਹੀ ਹੋਰ ਅਜਿਹੇ ਬੱਚਿਆਂ ਨੂੰ ਅੱਗੇ ਲਿਜਾਣਾ ਹੈ ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਲਈ ਵੱਖ-ਵੱਖ ਜਿਲ੍ਹਿਆਂ ’ਚ ਖਿਡਾਰੀਆਂ ਦੀ ਭਾਲ ਕੀਤੀ ਤੇ ਲੋਕਾਂ ਨੂੰ ਖੇਡ ਦੇ ਪ੍ਰਤੀ ਪੇ੍ਰਰਿਤ ਕੀਤਾ ਉਨ੍ਹਾਂ ਦੀ ਅਗਵਾਈ ’ਚ ਵਾਰਾਣਸੀ ਦੀ ਟੀਮ ਨੇ ਲਗਾਤਾਰ ਕਈ ਸਾਲ ਸੂਬੇ ’ਚ ਆਪਣਾ ਦਬਦਬਾ ਬਣਾਇਆ ਇਨ੍ਹੀਂ ਦਿਨੀਂ ਉਨ੍ਹਾਂ ਦੀ ਸਿਖਲਾਈ ਲਿਸਟ ’ਚ ਦੋ ਸੌ ਤੋਂ ਜ਼ਿਆਦਾ ਦਿਵਿਆਂਗ ਬੱਚਿਆਂ ਦੇ ਨਾਂਅ ਰਜਿਸਟ੍ਰਡ ਹਨ। (Poonam Rai)

LEAVE A REPLY

Please enter your comment!
Please enter your name here