ਜ਼ਬਰ ‘ਤੇ ਜਿੱਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਸ਼ਹੀਦ ਸ਼ਬਦ ਫਾਰਸੀ ਬੋਲੀ ਦੇ ਸ਼ਬਦ ਸ਼ਹਿਦ ਤੋਂ ਬਣਿਆ ਹੈ, ਜਿਸ ਦੇ ਭਾਵ-ਅਰਥ ਹਨ ਗਵਾਹ ਜਾਂ ਸਾਖੀ। ਇਸ ਤਰ੍ਹਾਂ ਸ਼ਹਾਦਤ ਸ਼ਬਦ ਦਾ ਅਰਥ ਉਹ ਗਵਾਹੀ ਜਾਂ ਸਾਖੀ ਹੈ ਜੋ ਕਿਸੇ ਮਹਾਂਪੁਰਖ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਕਿਸੇ ਮਹਾਨ ਅਤੇ ਆਦਰਸ਼ ਕਾਰਜ ਦੀ ਸਿੱਧੀ ਲਈ ਦਿੱਤੀ ਜਾਂ ਭਰੀ ਹੁੰਦੀ ਹੈ। ਸਿੱਖੀ ਦੇ ਸਿਧਾਂਤਾ...
ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ
ਪਰਮਾਤਮਾ ਦੀ ਸਭ ਤੋਂ ਵੱਡੀ ਦੇਣ ਹੈ ਸਾਹ। ਸਾਹ ਹੈ ਤਾਂ ਜੀਵਨ ਹੈ। ਜੇ ਜੀਵਨ ਹੈ ਤਾਂ ਮੁਸ਼ਕਿਲਾਂ ਵੀ ਨਾਲ ਹੀ ਰਹਿਣਗੀਆਂ। ਜੀਵਨ ਪੰਧ ਵਿੱਚ ਔਂਕੜਾਂ ਉਸ ਸ਼ੀਸ਼ੇ ਦੀ ਤਰ੍ਹਾਂ ਹਨ ਜੋ ਸਮੇਂ-ਸਮੇਂ 'ਤੇ ਸਾਨੂੰ ਸਾਡਾ ਚਿਹਰਾ ਵਿਖਾ ਕੇ ਇਹ ਦੱਸਦੀਆਂ ਹਨ ਕਿ ਅਸੀਂ ਕਿੰਨਾ ਕੁ ਨਿੱਖਰੇ ਹਾਂ ਤੇ ਕਿੰਨਾ ਕੁ ਬਿਖਰੇ ਹਾਂ। ਜੇ...
ਸ਼ਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਸਿੰਗਾਪੁਰ ਸਿਖ਼ਰ ਵਾਰਤਾ ਨੂੰ ਨਾ ਸਿਰਫ਼ ਕੋਰਿਆਈ ਪ੍ਰਾਇਦੀਪ, ਸਗੋਂ ਸੰਸਾਰਕ ਸ਼ਾਂਤੀ ਸਥਾਪਨਾ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਦੋਵਾਂ ਆਗੂਆਂ ਵਿਚਾਲੇ ਦੋ ਦੌਰ ਦੀ ਗੱਲਬਾਤ ਤੋਂ ਬਾਅਦ ਕਿਮ ਜੋਂਗ ਨੇ ਜਿੱਥੇ ਪੂਰੀ...
ਭਾਰਤ ਲਈ ਵਿਸ਼ਵ ਕੱਪ ਦਾ ਰਸਤਾ ਮੁਸ਼ਕਲ ਪਰ ਨਾਮੁਮਕਿਨ ਨਹੀ
ਵਿਸ਼ਵ ਕੱਪ ਦੀਆਂ ਧਮਾਲਾਂ ਦੁਨੀਆਂ ਦੇ ਹਰ ਕੋਨੇ 'ਚ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਭਾਰਤੀ ਖੇਡ ਪ੍ਰੇਮੀਆਂ ਲਈ ਵੀ ਫੁੱਟਬਾਲ ਦਾ ਇਹ ਮਹਾਂਕੁੰਭ ਰੋਮਾਂਚ ਅਤੇ ਮਨੋਰੰਜਨ ਦੀ ਪੰਡ ਲੈ ਕੇ ਬਰੂਹਾਂ 'ਤੇ ਖੜਾ ਹੈ ਪਰ ਇੱਕ ਗੱਲ ਹਰ ਭਾਰਤੀ ਨੂੰ ਇਸ ਮੌਕੇ ਮਹਿਸੂਸ ਹੁੰਦੀ ਹੈ ਕਿ ਭਾਰਤੀ ਟੀਮ ਕਦੋਂ ਵਿਸ਼ਵ ਕੱਪ 'ਚ ਖੇ...
ਨਾਟਕ ਤੇ ਰੰਗਮੰਚ ਦਾ ਧਰੂ ਤਾਰਾ ਸੀ ਪ੍ਰੋ. ਅਜਮੇਰ ਸਿੰਘ ਔਲਖ
ਪੰਜਾਬੀ ਨਾਟਕ ਤੇ ਰੰਗਮੰਚ ਦੇ ਖੇਤਰ ਦਾ ਜ਼ਿਕਰ ਕਰੀਏ ਤਾਂ ਪ੍ਰੋ. ਅਜਮੇਰ ਸਿੰਘ ਔਲਖ ਦਾ ਨਾਂਅ ਮੂਹਰਲੀਆਂ ਸਫਾਂ ਵਿੱਚ ੁਸ਼ੁਮਾਰ ਹੈ ਪੰਜਾਬੀ ਰੰਗਮੰਚ ਦੇ ਅੰਬਰ ਦੇ ਇਸ ਧਰੂ ਤਾਰੇ ਨੂੰ ਨਾਟਕ ਦੇ ਖੇਤਰ ਦਾ ਵੱਡਾ ਥੰਮ੍ਹ ਅਤੇ ਗੁਰਸ਼ਰਨ ਸਿੰਘ ਦੇ ਨਾਟਕਾਂ ਅਤੇ ਰੰਗਮੰਚ ਦਾ ਵਾਰਿਸ ਕਿਹਾ ਜਾ ਸਕਦਾ ਹੈ।
ਪ੍ਰੋ. ਔਲਖ ਦਾ ...
ਪ੍ਰਬੰਧਕੀ ਢਾਂਚੇ ‘ਚ ਨਵੇਂ ਪ੍ਰਯੋਗ ਦੀ ਸਾਰਥਿਕਤਾ
ਦੇਸ਼ ਦੇ ਪ੍ਰਬੰਧਕੀ ਖੇਤਰ ਨੂੰ ਮਜ਼ਬੂਤ ਬਣਾਉਣ ਅਤੇ ਨੌਕਰਸ਼ਾਹੀ ਨੂੰ ਮਾਹਿਰ, ਪ੍ਰਭਾਵਸ਼ਾਲੀ ਅਤੇ ਕਾਰਜਕਾਰੀ ਬਣਾਉਣ ਦੀ ਬਹੁਤ ਲੋੜ ਹੈ। ਨੌਕਰਸ਼ਾਹੀ ਨੂੰ ਪ੍ਰਭਾਵਸ਼ਾਲੀ, ਸਮਰੱਥਾਵਾਨ ਅਤੇ ਕਾਰਜਕਾਰੀ ਬਣਾਉਣ ਅਤੇ ਉਸ ਵਿੱਚ ਨਵੇਂ ਤੌਰ-ਤਰੀਕਿਆਂ ਨੂੰ ਸ਼ਾਮਲ ਕਰਨ ਦੇ ਇਰਾਦੇ ਨਾਲ ਜੁਆਇੰਟ ਸਕੱਤਰ ਅਹੁਦੇ ਦੇ ਪੱਧਰ 'ਤੇ ਨਿੱ...
ਖੂਨਦਾਨ ਕਰੋ ਅਤੇ ਜੀਵਨ ਰੱਖਿਅਕ ਬਣੋ
ਖੂਨਦਾਨ ਜ਼ਿੰਦਗੀ ਨਾਲ ਲੜ ਰਹੇ ਲੋਕਾਂ ਨੂੰ ਨਵਾਂ ਜੀਵਨ ਦਿੰਦਾ ਹੈ ਇਸ ਲਈ ਖੂਨਦਾਨ ਨੂੰ ਮਹਾਨ ਦਾਨ ਤੇ ਜੀਵਨ ਦਾਨ ਕਿਹਾ ਗਿਆ ਹੈ ਖੂਨਦਾਨ ਦੇ ਸੰਦੇਸ਼ ਨੂੰ ਹਰੇਕ ਵਿਅਕਤੀ ਤੱਕ ਪਹੁੰਚਾਉਣ ਤੇ ਖੂਨ ਦੀ ਜ਼ਰੂਰਤ ਪੈਣ 'ਤੇ ਉਸ ਲਈ ਪੈਸੇ ਦੇਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਵਰਗੇ ਟੀਚਿਆਂ ਨੂੰ ਧਿਆਨ 'ਚ ਰੱਖ ਕੇ ਵਿਸ਼ਵ ...
ਸਮੇਂ ਦਾ ਮੁੱਲ ਪਹਿਚਾਣੋ
ਵਿਅਕਤੀ ਦੀ ਆਪਣੀ ਪੂਰੀ ਜ਼ਿੰਦਗੀ 'ਚ 50 ਫੀਸਦੀ ਤੋਂ ਜ਼ਿਆਦਾ ਉਹ ਸਮਾਂ ਹੁੰਦਾ ਹੈ, ਜਿਸ ਨੂੰ ਉਹ ਫਾਲਤੂ ਦੇ ਕੰਮਾਂ ਤੇ ਬੇਕਾਰ ਦੀ ਸੋਚ 'ਚ ਗੁਆ ਦਿੰਦਾ ਹੈ ਜੋ ਵਿਅਕਤੀ ਜਿਉਣ ਦਾ ਅਰਥ ਸਮਝਦੇ ਹਨ, ਉਹ ਹਰ ਪਲ ਨੂੰ ਕੀਮਤੀ ਮੰਨ ਕੇ ਉਸ ਦੀ ਪੂਰੀ ਤੇ ਸਹੀ ਵਰਤੋਂ ਕਰਨ ਦੀ ਕਲਾ 'ਚ ਮਾਹਿਰ ਹੋ ਜਾਂਦੇ ਹਨ ਅਤੇ ਜੀਵਨ 'ਚ...
ਖੇਤੀ ਤੋਂ ਬਾਹਰ ਹੋਣ ਦੇ ਰਾਹ ਪਿਆ ਛੋਟਾ ਕਿਸਾਨ
Small Farmer
ਕੇਂਦਰ ਸਰਕਾਰ ਭਾਵੇਂ 2022 ਤੱਕ ਕਿਸਾਨਾਂ ਦੀ (Small Farmer) ਆਮਦਨ ਦੁੱਗਣੀ ਕਰਨ ਅਤੇ ਖੇਤੀ ਲਾਗਤ ਘਟਾਉਣ ਦੇ ਦਾਅਵੇ ਕਰ ਰਹੀ ਹੈ ਪਰ ਇਹ ਸਾਰਾ ਕੁਝ ਇਸ ਤਰ੍ਹਾਂ ਦੇ ਮਾਹੌਲ ਵਿਚ ਸੰਭਵ ਨਹੀਂ ਹੈ, ਕਿਉਂਕਿ ਅੱਜ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਪਿਛਲੇ ਸਾਲਾਂ ਵਿਚ...
ਕਿਉਂ ਧੁਖ਼ਦੀ ਰਹਿੰਦੀ ਐ ਸ਼ਿਲਾਂਗ ‘ਚ ਹਿੰਸਾ ਦੀ ਅੱਗ?
Violence Burning
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਆਪਣੀ ਕੁਦਰਤੀ (Violence Burning) ਖੂਬਸੂਰਤੀ ਕਾਰਨ ਹਮੇਸ਼ਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਪੂਰਵੀ ਸਕਾਟਲੈਂਡ ਵੀ ਕਿਹਾ ਜਾਂਦਾ ਹੈ। ਪਹਾੜਾਂ 'ਤੇ ਵੱਸਿਆ ਛੋਟਾ ਅਤੇ ਖੂਬਸੂਰਤ ਸ਼ਹਿਰ ਸ਼ਿਲਾਂਗ ਪਿਛਲੀ 31 ਮਈ ਤੋਂ ਲੈ ...