ਹੈਗ। ਅੰਤਰਰਾਸ਼ਟਰੀ ਅਦਾਲਤ (ਆਈਸੀਜੇ) ਨੇ ਕੁਲਭੂਸ਼ਣ ਜਾਧਵ ਮਾਮਲੇ ਦੀ ਸੋਮਵਾਰ ਤੋਂ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਸੁਣਵਾਈ ਦੌਰਾਨ ਭਾਰਤ ਵੱਲੋਂ ਦੀਪਕ ਮਿੱਤਲ ਨੇ ਅਦਾਲਤ ਨੂੰ ਦੱਸਿਆ ਕਿ ਪਾਕਿਸਤਾਨ ਨੇ ਜਾਧਵ ਖਿਲਾਫ਼ ‘ਮਜਾਕੀਆ ਕਾਰਵਾਈ’ ਕੀਤੀ ਹੈ। ਵਕੀਲ ਹਰੀਸ਼ ਸਾਲਵੇ ਨੇ ਅਦਾਲਤ ਨੂੰ ਕਿਹਾ ਕਿ ਇੱਕ ਭਾਰਤੀ ਨਾਗਰਿਕ ਦਾ ਜੀਵਨ ਖਤਰੇ ‘ਚ ਹੈ ਅਤੇ ਇਹ ਬੜਾ ਮੰਦਭਾਗਾ ਮਾਮਲਾ ਹੈ। ਉਨਾਂ ਆਰੋਪ ਲਾਇਆ ਕਿ ਪਾਕਿਸਤਾਨ ਇਸ ਮਾਮਲੇ ਨੂੰ ਆਪਣੇ ਦੁਸ਼ਪ੍ਰਚਾਰ ਅਭਿਆਨ ਲਈ ਇਸਤੇਮਾਲ ਕਰ ਰਿਹਾ ਹੈ ਅਤੇ ਇਹ ਵਿਅਨਾ ਸਮਝੌਤੇ ਦਾ ਘੋਰ ਉਲੰਘਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।