ਲਿਟਨ ਦਾਸ ਅਤੇ ਹਸਨ ਦੀਆਂ ਅਰਧਸੈਂਕੜੇ ਵਾਲੀਆਂ ਪਾਰੀਆਂ
- ਮੁਹੰਮਦ ਸਿਰਾਜ ਅਤੇ ਰਵਿੰਦਰ ਜ਼ਡੇਜਾ ਅਤੇ ਜਸਪ੍ਰੀਤ ਬੁਮਰਾਹ ਨੇ ਲਈਆਂ 2-2 ਵਿਕਟਾਂ
ਪੁਣੇ (ਏਜੰਸੀ)। ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਵਿਸ਼ਵ ਕੱਪ 2023 ਦਾ ਮੁਕਾਬਲਾ ਅੱਜ ਮਹਾਰਾਸ਼ਟਰ ਦੇ ਪੁਣੇ ਦੇ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਜਿੱਥੇ ਮੈਚ ’ਚ ਬੰਗਲਾਦੇਸ਼ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਬੰਗਲਾਦੇਸ਼ ਦੀ ਟੀਮ ਨੇ ਆਪਣੇ 50 ਓਵਰਾਂ ’ਚ 8 ਵਿਕਟਾਂ ਗੁਆ ਕੇ 256 ਦੌੜਾਂ ਬਣਾਈਆਂ ਹਨ। ਬੰਗਲਾਦੇਸ਼ ਵੱਲੋਂ ਓਪਨਰ ਲਿਟਨ ਦਾਸ ਅਤੇ ਤੰਜ਼ਿਦ ਹਸਨ ਨੇ ਅਰਧਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਤੰਜਿਦ ਨੇ 51 ਦੌੜਾਂ ਬਣਾਈਆਂ ਅਤੇ ਲਿਟਨ ਦਾਸ ਨੇ 66 ਦੌੜਾਂ ਦਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ : ਕਤਲ ਦੇ ਦੋ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜਾ
ਉਨ੍ਹਾਂ ਤੋਂ ਬਾਅਦ ਮਹਿਮਦੁਲਾਹ ਨੇ ਵੀ 46 ਦੌੜਾਂ ਦੀ ਚੰਗੀ ਪਾਰੀ ਖੇਡੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਇਸ ਵਿਸ਼ਵ ਕੱਪ ’ਚ ਆਪਣੇ ਸ਼ੁਰੂਆਤੀ ਤਿੰਨੇ ਮੈਚ ਜਿੱਤ ਕੇ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਹੈ। ਜੇਕਰ ਉਹ ਇਹ ਮੈਚ ਵੀ ਜਿੱਤ ਲੈਂਦੀ ਹੈ ਤਾਂ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਪਹੁੰਚ ਜਾਵੇਗੀ। ਹੁਣ ਭਾਰਤ ਨੂੰ ਇਹ ਮੈਚ ਜਿੱਤਣ ਲਈ ਬੰਗਲਾਦੇਸ਼ ਵੱਲੋਂ ਮਿਲੇ 257 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਹੈ। ਕਪਤਾਨ ਰੋਹਿਤ ਸ਼ਰਮਾ ਕੋਲ ਇਸ ਵਿਸ਼ਵ ਕੱਪ ’ਚ ਆਪਣਾ ਤੀਜਾ ਸੈਂਕੜਾ ਜੜਨ ਦਾ ਮੌਕਾ ਰਹੇਗਾ। (ICC World Cup 2023)