ICC Test Ranking 2024: ICC ਵੱਲੋਂ ਫਿਰ ਤੋਂ ਟੈਸਟ ਰੈਂਕਿੰਗ ਜਾਰੀ, ਜਾਣੋ ਕਿਹੜੇ ਖਿਡਾਰੀ ਨੂੰ ਕਿੰਨਾ ਹੋਇਆ ਫਾਇਦਾ…

ICC Test Ranking 2024

ਸਾਬਕਾ ਕਪਤਾਨ ਵਿਰਾਟ ਕੋਹਲੀ ਵੀ ਛਾਏ | ICC Test Ranking 2024

  • ਬੁਮਰਾਹ ਫਿਰ ਤੋਂ ਆਈਸੀਸੀ ਟੈਸਟ ਰੈਂਕਿੰਗ ’ਚ ਨੰਬਰ-1 ’ਤੇ ਪਹੁੰਚੇ
  • ਬੱਲੇਬਾਜ਼ੀ ’ਚ ਜਾਇਸਵਾਲ ਨੰਬਰ-2 ’ਤੇ ਪਹੁੰਚੇ

ਸਪੋਰਟਸ ਡੈਸਕ। ICC Test Ranking 2024: ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ’ਚ ਇੱਕ ਵਾਰ ਫਿਰ ਚੋਟੀ ’ਤੇ ਪਹੁੰਚ ਗਏ ਹਨ। ਆਈਸੀਸੀ ਨੇ ਬੁੱਧਵਾਰ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ। ਬੁਮਰਾਹ ਨੇ ਹਾਲ ਹੀ ’ਚ ਪਰਥ ਟੈਸਟ ’ਚ ਅਸਟਰੇਲੀਆ ਖਿਲਾਫ਼ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਅੱਠ ਵਿਕਟਾਂ ਲਈਆਂ ਸਨ। ਬੁਮਰਾਹ ਨੂੰ ‘ਪਲੇਅਰ ਆਫ ਦਾ ਮੈਚ’ ਵੀ ਚੁਣਿਆ ਗਿਆ। ਬੁਮਰਾਹ ਨੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਨੂੰ ਪਿੱਛੇ ਛੱਡਿਆ ਤੇ ਕੈਲੰਡਰ ਸਾਲ ’ਚ ਦੂਜੀ ਵਾਰ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ।

ਇਹ ਖਬਰ ਵੀ ਪੜ੍ਹੋ : Sirhind News: ਸਰਹਿੰਦ ਵਿਖੇ ਹੋਈ ਪਸ਼ੂ ਹੱਤਿਆ ਦੇ ਦੋਸ਼ੀਆਂ ਦੇ ਖਿਲਾਫ਼ ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ : ਡੀਐਸਪੀ

ਅਸਟਰੇਲੀਆ ਖਿਲਾਫ਼ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਬੁਮਰਾਹ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਰਬਾਡਾ ਤੇ ਜੋਸ਼ ਹੇਜ਼ਲਵੁੱਡ ਤੋਂ ਬਾਅਦ ਤੀਜੇ ਸਥਾਨ ’ਤੇ ਸਨ। ਬੁਮਰਾਹ ਨੂੰ ਪਹਿਲੇ ਟੈਸਟ ਮੈਚ ’ਚ ਆਪਣੇ ਦਮਦਾਰ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਤੇ ਇੱਕ ਵਾਰ ਫਿਰ ਚੋਟੀ ’ਤੇ ਪਹੁੰਚ ਗਏ। ਸ਼੍ਰੀਲੰਕਾ ਖਿਲਾਫ ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰ ਰਹੇ ਰਬਾਡਾ ਦੂਜੇ ਸਥਾਨ ’ਤੇ ਖਿਸਕ ਗਏ ਹਨ। ਭਾਰਤ ਖਿਲਾਫ ਪਹਿਲੇ ਟੈਸਟ ਮੈਚ ’ਚ ਪੰਜ ਵਿਕਟਾਂ ਲੈਣ ਦੇ ਬਾਵਜੂਦ ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਤੀਜੇ ਸਥਾਨ ’ਤੇ ਹਨ। ICC Test Ranking 2024

ਜਾਇਸਵਾਲ ਨੇ ਲਾਈ ਲੰਬੀ ਛਾਲ | ICC Test Ranking 2024

ਭਾਰਤ ਦੀ ਅਸਟਰੇਲੀਆ ’ਤੇ 295 ਦੌੜਾਂ ਦੀ ਜਿੱਤ ’ਚ ਅਹਿਮ ਯੋਗਦਾਨ ਪਾਉਣ ਵਾਲੇ ਭਾਰਤ ਦੇ ਓਪਨਰ ਯਸ਼ਸਵੀ ਜਾਇਸਵਾਲ ਨੇ ਵੀ ਰੈਂਕਿੰਗ ’ਚ ਛਾਲ ਮਾਰੀ ਹੈ। ਯਸ਼ਸਵੀ ਬੱਲੇਬਾਜ਼ੀ ਰੈਂਕਿੰਗ ’ਚ ਦੋ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਫਿਲਹਾਲ ਇੰਗਲੈਂਡ ਦੇ ਜੋਅ ਰੂਟ ਉਨ੍ਹਾਂ ਤੋਂ ਅੱਗੇ ਹਨ। ਯਸ਼ਸਵੀ ਦਾ ਰੇਟਿੰਗ ਪੁਆਇੰਟ 825 ਹੈ ਜੋ ਉਸ ਦੇ ਕਰੀਅਰ ਦੀ ਸਰਵੋਤਮ ਰੇਟਿੰਗ ਹੈ। ਯਸ਼ਸਵੀ ਨੇ ਅਸਟਰੇਲੀਆ ਖਿਲਾਫ਼ ਪਹਿਲੇ ਟੈਸਟ ਦੀ ਦੂਜੀ ਪਾਰੀ ’ਚ 161 ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ ਉਹ ਪਹਿਲੀ ਪਾਰੀ ’ਚ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ। ਯਸ਼ਸਵੀ ਨੇ ਕੇਐੱਲ ਰਾਹੁਲ ਨਾਲ ਪਹਿਲੀ ਵਿਕਟ ਲਈ 201 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।

ਕੋਹਲੀ ਨੂੰ 9 ਸਥਾਨਾਂ ਦਾ ਫਾਇਦਾ | ICC Test Ranking 2024

ਪਰਥ ਟੈਸਟ ’ਚ ਅਜੇਤੂ ਸੈਂਕੜਾ ਲਾਉਣ ਵਾਲੇ ਭਾਰਤ ਦੇ ਸਾਬਕਾ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵੀ 9 ਸਥਾਨ ਦਾ ਫਾਇਦਾ ਹੋਇਆ ਹੈ ਤੇ ਉਹ 13ਵੇਂ ਸਥਾਨ ’ਤੇ ਆ ਗਏ ਹਨ। ਕੋਹਲੀ ਨੇ ਅਸਟਰੇਲੀਆ ਖਿਲਾਫ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਅਜੇਤੂ 100 ਦੌੜਾਂ ਬਣਾਈਆਂ ਸਨ। ਇਹ ਟੈਸਟ ’ਚ ਉਨ੍ਹਾਂ ਦਾ 30ਵਾਂ ਸੈਂਕੜਾ ਸੀ। ਅਸਟਰੇਲੀਆ ਦਾ ਮਾਰਨਸ ਲਾਬੂਸ਼ੇਨ ਖਰਾਬ ਫਾਰਮ ਕਾਰਨ 14ਵੇਂ ਸਥਾਨ ’ਤੇ ਖਿਸਕ ਗਿਆ ਹੈ। ਸਟੀਵ ਸਮਿਥ ਤੇ ਉਸਮਾਨ ਖਵਾਜਾ ਨੂੰ ਵੀ 2-4 ਸਥਾਨਾਂ ਦਾ ਨੁਕਸਾਨ ਹੋਇਆ ਹੈ।