Amloh News: ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਅਮਨਦੀਪ ਸਿੰਘ

Amloh News

Amloh News: ਕਾਂਗਰਸ ਦਫ਼ਤਰ ਅਮਲੋਹ ‘ਚ ਕੀਤਾ ਭਰਵਾਂ ਸਵਾਗਤ, ਕੀਤਾ ਸਨਮਾਨਿਤ

Amloh News: ਅਮਲੋਹ (ਅਨਿਲ ਲੁਟਾਵਾ)। ਕਿਸਾਨ ਕਾਂਗਰਸ ਪੰਜਾਬ ਦਾ ਅਮਨਦੀਪ ਸਿੰਘ ਵਾਸੀ ਰਾਜਗੜ੍ਹ ਛੰਨਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ ਤੇ ਨਿਯੁਕਤੀ ਦਾ ਨਜ਼ਦੀਕੀਆਂ ਵਲੋਂ ਸਵਾਗਤ ਕੀਤਾ ਗਿਆ ਅਤੇ ਕਾਂਗਰਸ ਦਫ਼ਤਰ ਪਹੁੰਚਣ ਤੇ ਬਲਾਕ ਪ੍ਧਾਨ ਜਗਵੀਰ ਸਿੰਘ ਸਲਾਣਾ ਨੇ ਸਿਰਪਾਓ ਪਾਕੇ ਸਨਮਾਨਿਤ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਨੇ ਕਿਹਾ ਕਿ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਵੇਗਾ।

Read Also : ਪੰਜਾਬ ਦੇ ਇਸ ਸ਼ਹਿਰ ’ਚ ਘੁੰਮਦੇ ਵੇਖੇ ਗਏ ਚੀਤੇ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਉੱਥੇ ਹੀ ਕਿਸਾਨੀ ਨਾਲ ਸਬੰਧਿਤ ਮਸਲੇ ਵੀ ਕਾਂਗਰਸ ਪਾਰਟੀ ਦੇ ਧਿਆਨ ਵਿੱਚ ਲਿਆਂਦੇ ਜਾਣਗੇ। ਇਸ ਮੌਕੇ ਅਮਨਦੀਪ ਸਿੰਘ ਵਲੋਂ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਸੁਖਪਾਲ ਸਿੰਘ ਖਹਿਰਾ ਪ੍ਰਧਾਨ ਆਲ ਇੰਡੀਆ ਕਿਸਾਨ ਸੈੱਲ, ਕਿਰਨਜੀਤ ਸਿੰਘ ਸੰਧੂ ਕਿਸਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਅਤੇ ਕਾਂਗਰਸ ਹਾਈ ਕਮਾਂਡ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਐਡਵੋਕੇਟ ਮੇਲਾ ਰਾਮ, ਰਾਕੇਸ਼ ਕੁਮਾਰ ਗੋਗੀ, ਮਹਿੰਦਰ ਪਜਨੀ, ਭੂਸ਼ਣ ਸ਼ਰਮਾ, ਅਮ੍ਰਿਤ ਲੱਲੋਂ, ਰਾਜਵੀਰ ਲੱਲੋਂ, ਸੁੱਖ ਰਾਏਪੁਰ, ਗੁਰਜੰਟ ਸਿੰਘ, ਗੁਰਚਰਨ ਸਿੰਘ, ਸੁਖਵੀਰ ਸਿੰਘ, ਜਗਤਾਰ ਸਿੰਘ ਜਗਮੀਤ ਸਿੰਘ, ਜਸਪਾਲ ਸਿੰਘ, ਪੀ ਏ ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਮੌਜੂਦ ਸਨ।