ਮਾਂ ਮੈਨੂੰ ਲੱਗਦੀ
ਹਰ ਇੱਕ ਵਾਂਗੂੰ ਲੱਗਦੀ ਮੈਨੂੰ ਮਾਂ ਪਿਆਰੀ,
ਵੱਸਦੀ ਜਾਪੇ ਓਹਦੇ ਵਿੱਚ ਦੁਨੀਆ ਸਾਰੀ।
ਤੜਕੇ-ਤੜਕੇ ਸੰਦੇਹਾਂ ਮੈਨੂੰ ਰੋਜ ਉਠਾਉਂਦੀ ਮਾਂ,
ਅੱਖਾਂ ਮੀਚ ਕੇ ਪੀ ਜਾ ਮੂੰਹ ਨੂੰ ਲਾਉਂਦੀ ਚਾਹ।

ਉਸ ਤੋਂ ਬਾਅਦ ’ਚ ਬੁਰਸ਼ ਕਰਵਾਉਂਦੀ ਰੋਜ਼,
ਲਾਡਾਂ ਨਾਲ ਇਸ਼ਨਾਨ ਕਰਵਾਉਂਦੀ ਰੋਜ਼।
ਪਰੌਂਠੇ ਕਦੇ ਬਣਾ ਕੇ ਖਵਾਵੇ ਸੁਆਦੀ ਚੂਰੀ,
ਨਾ ਖਾਵਾਂ ਤਾਂ ਮੇਰੇ ਵੱਲ ਫਿਰ ਵੱਟਦੀ ਘੂਰੀ।
ਸੋਹਣੀ ਵਰਦੀ ਪਾ ਰੀਝਾਂ ਲਾ ਕੇ ਕਰੇ ਤਿਆਰ,
ਜੂੜੇ ਉੱਤੇ ਬੰਨ੍ਹ ਕੇ ਤੋਰਦੀ ਚਿੱਟਾ-ਚਿੱਟਾ ਰੁਮਾਲ ।
ਹੱਲਾਸ਼ੇਰੀ ਹਰ ਵੇਲੇ ਮੈਨੂੰ ਦਿੰਦੀ ਰਹਿੰਦੀ ਯਾਰ,
ਵੱਡਾ ਹੋ ਕੇ ਪੁੱਤ ਅਕਲੀਆ ਦੇਖਿਓ ਕਰੂ ਕਮਾਲ ।
ਬਲਜੀਤ ਸਿੰਘ ਅਕਲੀਆ,
ਸ.ਹ.ਸ. ਕੁਤਬਾ (ਬਰਨਾਲਾ)।ਮੋ. 98721-21002
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














