SRH vs RCB: ਕੀ ਹੈਦਰਾਬਾਦ ਦੇ ਦੌੜਾਂ ਦੇ ਤੂਫਾਨ ਨੂੰ ਰੋਕ ਪਾਵੇਗੀ RCB, ਅੱਜ ਹੈ ਮੁਕਾਬਲਾ, ਕੋਹਲੀ ਟਾਪ ਸਕੋਰਰ

SRH vs RCB

ਅੱਜ ਹੈਦਰਾਬਾਦ ਖਿਲਾਫ ਆਰਸੀਬੀ ਦੀ ਆਰ-ਪਾਰ ਵਾਲੀ ਜੰਗ, ਕੋਹਲੀ ਟਾਪ ਸਕੋਰਰ

  1. ਟ੍ਰੈਵਿਸ ਹੈੱਡ ਹੈਦਰਾਬਾਦ ਦੇ ਟਾਪ ਸਕੋਰਰ
  2. ਆਰਸੀਬੀ ਵੱਲੋਂ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
  3. ਜੇਕਰ ਆਰਸੀਬੀ ਅੱਜ ਹਾਰੀ ਤਾਂ ਬਿਲਕੁਲ ਪਲੇਆਫ ਦੀ ਹੋੜ ਤੋਂ ਹੋ ਜਾਵੇਗੀ ਬਾਹਰ

ਸਪੋਰਟਸ ਡੈਸਕ। IPL 2024 ਦਾ ਅੱਜ 41ਵਾਂ ਮੈਚ ਖੇਡਿਆ ਜਾਵੇਗਾ। ਇਹ ਮੈਚ ਸਨਰਾਈਜਰਸ ਹੈਦਰਾਬਾਦ ਤੇ ਬੈਂਗਲੁਰੂ ਵਿਚਕਾਰ ਹੋਵੇਗਾ। ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਹੋਵੇਗਾ। ਮੈਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ, ਟਾਸ ਸ਼ਾਮ 7 ਵਜੇ ਹੋਵੇਗਾ। ਆਰਸੀਬੀ ਆਈਪੀਐੱਲ ਦੀ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਉਸ ਨੇ ਹੁਣ ਤੱਕ ਖੇਡੇ ਸਾਰੇ ਮੈਚਾਂ ’ਚ ਸਿਰਫ 1 ਮੁਕਾਬਲਾ ਜਿੱਤਿਆ ਹੈ। ਜਦਕਿ ਹੈਦਰਾਬਾਦ ਆਈਪੀਐੱਲ ਦੀ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ। ਉਸ ਨੇ 7 ਮੈਚਾਂ ’ਚੋਂ 5 ਮੈਚ ਆਪਣੇ ਨਾਂਅ ਕੀਤੇ ਹਨ, ਜਦਕਿ 2 ’ਚ ਉਸ ਨੂੰ ਹਾਰ ਮਿਲੀ ਹੈ। (SRH vs RCB)

ਇਹ ਵੀ ਪੜ੍ਹੋ : ਪਰਮਾਣੂ ਬਿਆਨਬਾਜ਼ੀ ਰਣਨੀਤਿਕ ਬਿਆਨ ਜਾਂ ਧਮਕੀ

ਵਿਕਟਕੀਪਰ | SRH vs RCB

ਵਿਕਟਕੀਪਰ ਦੇ ਤੌਰ ’ਤੇ ਹੈਦਰਾਬਾਦ ਵੱਲੋਂ ਹੈਨਰਿਕ ਕਲਾਸੇਨ ਤੇ ਬੰਗਲੁਰੂ ਵੱਲੋਂ ਦਿਨੇਸ਼ ਕਾਰਤਿਕ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

  • ਹੈਨਰਿਕ ਕਲਾਸੇਨ ਹੈਦਰਾਬਾਦ ਦੇ ਦੂਜੇ ਟਾਸ ਸਕੋਰਰ ਹਨ। ਹੁਣ ਤੱਕ ਖੇਡੇ ਗਏ ਪੰਜ ਮੈਚਾਂ ’ਚ 198.51 ਦੇ ਸਟ੍ਰਾਈਕ ਰੇਟ ਨਾਲ 268 ਦੌੜਾਂ ਬਣਾਈਆਂ ਹਨ। ਜਿਸ ਵਿੱਚ 2 ਅਰਧਸੈਂਕੜੇ ਵੀ ਸ਼ਾਮਲ ਹਨ।
  • ਦਿਨੇਸ਼ ਕਾਰਤਿਕ ਨੇ ਇਸ ਸੀਜ਼ਨ ’ਚ ਖੇਡੇ ਗਏ 8 ਮੈਚਾਂ ’ਚ 196.09 ਦੇ ਸਟ੍ਰਾਈਕ ਰੇਟ ਨਾਲ 251 ਦੌੜਾਂ ਬਣਾਈਆਂ ਹਨ। ਮੁੰਬਈ ਖਿਲਾਫ ਮੈਚ ’ਚ ਉਨ੍ਹਾਂ ਨੇ ਨਾਬਾਦ 83 ਦੌੜਾਂ ਦੀ ਪਾਰੀ ਖੇਡੀ ਸੀ। ਉਹ 2 ਅਰਧਸੈਂਕੜੇ ਵੀ ਜੜ ਚੁੱਕੇ ਹਨ। ਵਿਰਾਟ ਕੋਹਲੀ ਤੋਂ ਬਾਅਦ ਬੈਂਗਲੁਰੂ ਦੇ ਦੂਜੇ ਟਾਪ ਸਕੋਰਰ ਦਿਨੇਸ਼ ਕਾਰਤਿਕ ਹਨ।

ਬੱਲੇਬਾਜ਼ | SRH vs RCB

ਬੱਲੇਬਾਜ਼ ਦੇ ਤੌਰ ’ਤੇ ਵਿਰਾਟ ਕੋਹਲੀ, ਫਾਫ ਡੂ ਪਲੇਸਿਸ, ਟ੍ਰੈਵਿਸ ਹੈਡ ਅਤੇ ਅਭਿਸ਼ੇਕ ਸ਼ਰਮਾ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

  • ਵਿਰਾਟ ਕੋਹਲੀ ਇਸ ਸੀਜ਼ਨ ’ਚ ’ਚ ਟਾਸ ਸਕੋਰਰ ਹਨ। ਉਨ੍ਹਾਂ ਨੇ ਹੁਣ ਤੱਕ ਖੇਡੇ ਗਏ 8 ਮੈਚਾਂ ’ਚ 150. 39 ਦੇ ਸਟ੍ਰਾਈਕ ਰੇਟ ਨਾਲ 379 ਦੌੜਾਂ ਬਣਾਈਆਂ ਹਨ। ਇਸ ਵਿੱਚ ਦੋ ਅਰਧਸੈਂਕੜੇ ਅਤੇ ਇੱਕ ਸੈਂਕੜਾ ਵੀ ਸ਼ਾਮਲ ਹੈ।
  • ਫਾਫ ਡੁ ਪਲੇਸਿਸ ਨੇ 8 ਮੈਚਾਂ ’ਚ 152.22 ਦੇ ਸਟ੍ਰਾਈਕ ਰੇਟ ਨਾਲ 239 ਦੌੜਾਂ ਬਣਾਈਆਂ ਹਨ। ਉਹ ਵੀ 2 ਅਰਧਸੈਂਕੜੇ ਜੜ ਚੁੱਕੇ ਹਨ।
  • ਟ੍ਰੈਵਿਸ ਹੈਡ ਇਸ ਸੀਜ਼ਨ ’ਚ 6 ਮੈਚਾਂ ’ਚ 216.00 ਦੇ ਸਟ੍ਰਾਈਕ ਰੇਟ ਨਾਲ 324 ਦੌੜਾਂ ਬਣਾ ਚੁੱਕੇ ਹਨ। ਉਹ ਇੱਕ ਸੈਂਕੜਾ ਅਤੇ ਦੋ ਅਰਧਸੈਂਕੜੇ ਵੀ ਜੜ ਚੁੱਕੇ ਹਨ।
  • ਅਭਿਸ਼ੇਕ ਸ਼ਰਮਾ : ਹੈਦਰਾਬਾਦ ਦੇ ਤੀਜੇ ਟਾਪ ਸਕੋਰਰ ਹਨ। ਇਸ ਸੀਜ਼ਨ ’ਚ 7 ਮੈਚਾਂ ’ਚ ਉਹ 257 ਦੌੜਾਂ ਬਣਾ ਚੁੱਕੇ ਹਨ। ਜਿਸ ਵਿੱਚ ਇੱਕ ਅਰਧਸੈਂਕੜਾ ਵੀ ਸ਼ਾਮਲ ਹੈ। ਪਿਛਲੇ ਸੀਜ਼ਨ ’ਚ 11 ਮੈਚਾਂ ’ਚ 143.95 ਦੇ ਸਟ੍ਰਾਈਕ ਰੇਟ ਨਾਲ ਇਹ ਦੌੜਾਂ ਬਣਾਈਆਂ ਸਨ ਜਿਸ ਵਿੱਚ ਦੋ ਅਰਧਸੈਂਕੜੇ ਵੀ ਸ਼ਾਮਲ ਰਹੇ ਸਨ।

ਆਲਰਾਉਂਡਰ | SRH vs RCB

ਆਲਰਾਉਂਡਰ ਦੇ ਤੌਰ ’ਤੇ ਟੀਮ ’ਚ ਐਡਨ ਮਾਰਕ੍ਰਮ, ਕੈਮਰੂਨ ਗ੍ਰੀਨ ਅਤੇ ਵਿਲ ਜੈਕਸ ਨੂੰ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

  • ਐਡਨ ਮਾਰਕ੍ਰਮ : 7 ਮੈਚਾਂ ’ਚ 135.59 ਦੇ ਸਟ੍ਰਾਈਕ ਰੇਟ ਨਾਲ 160 ਦੌੜਾਂ ਬਣਾਈਆਂ ਹਨ, ਇੱਕ ਅਰਧਸੈਂਕੜਾ ਵੀ ਸ਼ਾਮਲ ਰਿਹਾ ਹੈ। ਪਿਛਲੇ ਸੀਜ਼ਨ ’ਚ ਉਨ੍ਹਾਂ ਨੇ 248 ਦੌੜਾਂ ਬਣਾਈਆਂ ਸਨ।
  • ਕੈਮਰਨ ਗ੍ਰੀਨ ਇਸ ਸੀਜ਼ਨ ’ਚ 9.23 ਦੀ ਇਕੋਨੋਮੀ ਰੇਟ ਨਾਲ 6 ਮੈਚਾਂ ’ਚ 4 ਵਿਕਟਾਂ ਲੈ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ 110.45 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਵੀ ਬਣਾਈਆਂ ਹਨ।
  • ਵਿਲ ਜੈਕਸ ਦਾ ਇਹ ਆਈਪੀਐੱਲ ਪਹਿਲਾ ਸੀਜ਼ਨ ਹੈ। ਹੁਣ ਤੱਕ ਤਿੰਨ ਮੈਚਾਂ ’ਚ 166.67 ਦੇ ਸਟ੍ਰਾਈਕ ਰੇਟ ਨਾਂਲ 70 ਦੌੜਾਂ ਬਣਾਈਆਂ ਹਨ। ਜਦਕਿ 11.20 ਦੀ ਇਕੋਨੌਮੀ ਰੇਟ ਨਾਲ 1 ਵਿਕਟ ਵੀ ਹਾਸਲ ਕੀਤੀ ਹੈ।

ਗੇਂਦਬਾਜ | SRH vs RCB

ਗੇਂਦਬਾਜ਼ ਦੇ ਤੌਰ ’ਤੇ ਪੈਟ ਕੰਮਿਸ ਕਪਤਾਨ ਹਨ ਤੇ ਇਸ ਤੋਂ ਇਲਾਵਾ ਨਟਰਾਜਨ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ,

  • ਪੈਟ ਕਮਿੰਸ : ਹੈਦਰਾਬਾਦ ਦੇ ਦੂਜੇ ਟਾਪ ਵਿਕਟਾਂ ਲੈਣ ਵਾਲੇ ਬੱਲੇਬਾਜ਼ ਹਨ। ਟੀਮ ਦੇ ਕਪਤਾਨ ਨੇ ਹੁਣ ਤੱਕ ਖੇਡੇ ਗਏ 7 ਮੈਚਾਂ ’ਚ 9 ਵਿਕਟਾਂ ਲੈ ਚੁੱਕੇ ਹਨ। ਆਈਪੀਐੱਲ ’ਚ ਹੁਣ ਤੱਕ ਖੇਡੇ ਗਏ 49 ਮੈਚਾਂ ’ਚ 8.46 ਦੀ ਇਕਾਨਮੀ ਰੇਟ ਨਾਲ ਉਹ 54 ਵਿਕਟਾਂ ਲੈ ਚੁੱਕੇ ਹਨ।
  • ਟੀ ਨਟਰਾਜਨ ਨੇ ਹੁਣ ਤੱਕ ਖੇਡੇ ਗਏ 5 ਮੈਚਾਂ ’ਚ 8.50 ਦੀ ਇਕਾਨਮੀ ਰੇਟ ਨਾਲ 10 ਵਿਕਟਾਂ ਲਈਆਂ ਹਨ। ਉਹ ਹੈਦਰਾਬਾਦ ਦੇ ਟਾਪ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ’ਚ ਸਿਖਰ ’ਤੇ ਹਨ। ਨਾਲ ਹੀ ਪਿਛਲੇ ਸੀਜ਼ਨ ’ਚ ਉਨ੍ਹਾਂ ਨੇ 12 ਮੈਚਾਂ ’ਚ 9.11 ਦੀ ਇਕਾਨਮੀ ਰੇਟ ਨਾਲ 11 ਵਿਕਟਾਂ ਲਈਆਂ ਸਨ। (SRH vs RCB)