ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਪਤੀ ਵੱਲੋਂ ਬੇਰ...

    ਪਤੀ ਵੱਲੋਂ ਬੇਰਹਿਮੀ ਨਾਲ ਪਤਨੀ ਤੇ ਤਿੰਨ ਬੱਚਿਆਂ ਦਾ ਕਤਲ

    ਪਤੀ ਵੱਲੋਂ ਬੇਰਹਿਮੀ ਨਾਲ ਪਤਨੀ ਤੇ ਤਿੰਨ ਬੱਚਿਆਂ ਦਾ ਕਤਲ

    ਨਵੀਂ ਦਿੱਲੀ (ਏਜੰਸੀ)। ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ‘ਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ। ਦੱਖਣੀ ਦਿੱਲੀ ਦੇ ਪੁਲਿਸ ਕਮਿਸ਼ਨਰ ਵਿਜੈ ਕੁਮਾਰ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਮਹਿਰੌਲੀ ‘ਚ ਉਪੇਂਦਰ ਸ਼ੁਕਲਾ (42) ਨਾਂਅ ਦੇ ਵਿਅਕਤੀ ਨੇ ਸ਼ੁੱਕਰਵਾਰ ਦੇਰ ਰਾਤ ਆਪਣੀ ਪਤਨੀ, ਇੱਕ ਪੁੱਤਰ ਤੇ ਦੋ ਧੀਆਂ ਦਾ ਗਲ ਵੱਢ ਕੇ ਕਤਲ ਕਰ ਦਿੱਤਾ।

    ਪਤਨੀ ਦਾ ਨਾਂਅ ਅਰਚਨਾ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਮੁਲਜ਼ਮ ਡਿਪ੍ਰੇਸ਼ਨ ਦਾ ਸ਼ਿਕਾਰ ਸੀ। ਉਸ ਨੇ ਇੱਕ ਨੋਟ ‘ਚ ਇਹ ਗੱਲ ਲਿਖੀ ਹੈ ਕਿ ਚਾਰੇ ਕਤਲ ਉਸੇ ਨੇ ਕੀਤੇ ਹਨ। ਬੱਚਿਆਂ ਦੀ ਉਮਰ ਕ੍ਰਮਵਾਰ 6 ਸਾਲ, 5 ਸਾਲ ਤੇ 2 ਮਹੀਨੇ ਹੈ।

    ਉਨ੍ਹਾਂ ਦੱਸਿਆ ਕਿ ਉਪੇਂਦਰ ਨੇ ਖੁਦ ਨੋਟ ਲਿਖ ਕੇ ਕਤਲ ਦੀ ਗੱਲ ਕਬੂਲੀ ਹੈ ਪਰ ਉਸ ਨੇ ਇਸ ਦੇ ਪਿੱਛੇ ਦਾ ਕਾਰਨ ਫਿਲਹਾਲ ਨਹੀਂ ਦੱਸਿਆ ਹੈ। ਪੁਲਿਸ ਨੇ ਉਪੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here