ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home Breaking News ਪਤੀ ਨੇ ਪਤਨੀ ਦ...

    ਪਤੀ ਨੇ ਪਤਨੀ ਦਾ ਕੀਤਾ ਗਲ ਘੁੱਟ ਕੇ ਕਤਲ

    Husband, Kills, Wife, Murder

    ਸ੍ਰੀ ਮੁਕਤਸਰ ਸਾਹਿਬ । ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮਦਰਸਾ ਇਕ ਪਤੀ ਵਲੋਂ ਆਪਣੀ ਪਤਨੀ ਦਾ ਗਲ ਘੁੱਟ ਕੇ ਉਸ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਥਾਣਾ ਲੱਖੇਵਾਲੀ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਪਤਨੀ ਨੂੰ ਮਾਰਨ ਤੋਂ ਬਾਅਦ ਦੋਸ਼ੀ ਪਤੀ ਘਰੋਂ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੋਮਾ ਰਾਣੀ ਪੁੱਤਰੀ ਰਾਮ ਸਿੰਘ ਦਾ ਵਿਆਹ 4 ਸਾਲ ਪਹਿਲਾਂ ਜਲਾਲਾਬਾਦ ਹਲਕੇ ਦੇ ਪਿੰਡ ਪਾਲੀਵਾਲਾ ਵਿਖੇ ਸ਼ਿੰਦਰਪਾਲ ਸਿੰਘ ਪੁੱਤਰ ਬਲਵੀਰ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੀ ਢਾਈ ਸਾਲ ਦੀ ਇਕ ਲੜਕੀ ਵੀ ਹੈ। 3 ਮਹੀਨੇ ਪਹਿਲਾਂ ਸਹੁਰੇ ਪਰਿਵਾਰ ਨਾਲ ਉਸ ਦੀ ਅਣਬਣ ਹੋ ਗਈ ਸੀ ਅਤੇ ਉਹ ਉਦੋਂ ਤੋਂ ਹੀ ਆਪਣੇ ਪੇਕੇ ਪਿੰਡ ਮਦਰੱਸਾ ਵਿਖੇ ਰਹਿ ਰਹੀ ਸੀ। ਗੱਲ ਪੰਚਾਇਤਾਂ ਅਤੇ ਥਾਣੇ ਤੱਕ ਪਹੁੰਚਣ ਦੇ ਬਾਵਜੂਦ ਵੀ ਉਨ੍ਹਾਂ ‘ਚ ਕੋਈ ਸਮਝੌਤਾ ਨਹੀਂ ਹੋਇਆ। ਮ੍ਰਿਤਕ ਔਰਤ ਦੇ ਬਾਪ ਰਾਮ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਸੋਮਾ ਰਾਣੀ ਦੇ ਪਤੀ ਸ਼ਿੰਦਰਪਾਲ ਸਿੰਘ ਦੀ ਉਸ ਨੂੰ ਵੀਡਿਓ ਕਾਲ ਆਈ ਸੀ ਅਤੇ ਉਨ੍ਹਾਂ ਨੇ ਕਾਫ਼ੀ ਸਮਾਂ ਗੱਲਾਂ ਕੀਤੀਆਂ, ਜਿਸ ਤੋਂ ਬਾਅਦ ਅਸੀਂ ਸੌ ਗਏ। ਸਾਨੂੰ ਸਵੇਰੇ ਲੋਕਾਂ ਨੇ ਦੱਸਿਆ ਕਿ ਤੁਹਾਡੀ ਕੁੜੀ ਦੀ ਲਾਸ਼ ਖੇਤਾਂ ‘ਚ ਪਈ ਹੈ। ਸੂਚਨਾ ਮਿਲਣ ‘ਤੇ ਪੁੱਜੇ ਮਲੋਟ ਤੋਂ ਐੱਸ.ਪੀ.ਡੀ. ਇਕਬਾਲ ਸਿੰਘ ਤੇ ਡੀ.ਐੱਸ.ਪੀ. ਭੁਪਿੰਦਰ ਸਿੰਘ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here