ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home Breaking News ਪਤੀ ਨੇ ਪਹਿਲਾਂ...

    ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

    Murder
    ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

    ਫ਼ਿਰੋਜ਼ਾਬਾਦ। ਜ਼ਿਲੇ ਦੇ ਇਕ ਨੌਜਵਾਨ ਵੱਲੋਂ ਕਹਾਸੁਣੀ ਤੋਂ ਬਾਅਦ ਉਸ ਨੇ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ (Murder) ਕੀਤਾ, ਫਿਰ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਕਰੀਬ 1.30 ਵਜੇ ਵਾਪਰੀ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸੀਓ ਦੇਵੇਂਦਰ ਸਿੰਘ, ਸਟੇਸ਼ਨ ਇੰਚਾਰਜ ਹਰਵਿੰਦਰ ਮਿਸ਼ਰਾ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਰਾਤ ਨੂੰ ਹੀ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ।

    ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ, 12 ਲੋਕਾਂ ਦੀ ਦਰਦਨਾਕ ਮੌਤ, 8 ਜ਼ਖਮੀ

    ਜਾਣਕਾਰੀ ਅਨੁਸਾਰ ਬੀਐਸਐਫ ਵਿੱਚ ਤਾਇਨਾਤ ਐਸਆਈ ਰਣਜੀਤ ਸਿੰਘ ਦੇ ਲੜਕੇ ਦੀਪਕ (30 ਸਾਲ) ਅਤੇ ਪਤਨੀ ਸ਼ਸ਼ੀ ਯਾਦਵ (27 ਸਾਲ) ਦਾ ਹਰ ਰੋਜ਼ ਝਗੜਾ ਹੁੰਦਾ ਸੀ। ਐਤਵਾਰ ਨੂੰ ਵੀ ਦੋਹਾਂ ਵਿਚਕਾਰ ਲੜਾਈ ਹੋਈ ਸੀ। ਦੇਰ ਰਾਤ 1:30 ਵਜੇ ਕਮਰੇ ‘ਚੋਂ ਗੋਲੀ ਦੀ ਆਵਾਜ਼ ਆਈ ਤਾਂ (Murder) ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਬਾਹਰ ਕਮਰੇ ‘ਚ ਦੀਪਕ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਜਦਕਿ ਪਤਨੀ ਸ਼ਸ਼ੀ ਦੀ ਲਾਸ਼ ਕਮਰੇ ਦੇ ਅੰਦਰ ਬੈੱਡ ‘ਤੇ ਪਈ ਸੀ। ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ।

    LEAVE A REPLY

    Please enter your comment!
    Please enter your name here