ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਪਠਾਨਕੋਟ &#821...

    ਪਠਾਨਕੋਟ ‘ਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ

    Double Murder
    ਪਠਾਨਕੋਟ 'ਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ

    ਖੂਨ ਨਾਲ ਲੱਥਪੱਥ ਲਾਸ਼ ਮਿਲੀ (Double Murder)

    (ਸੱਚ ਕਹੂੰ ਨਿਊਜ਼) ਪਠਾਨਕੋਟ। ਸ਼ਹਿਰ ਪਠਾਨਕੋਟ ’ਚ ਇੱਕ ਰੂਹ ਕਬਾਊ ਘਟਨਾ ਸਾਹਮਣੇ ਆਈ ਹੈ। ਇੱਕ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਮਿਲੀਆਂ। (Double Murder) ਔਰਤ ਦੇ ਮੂੰਹ ‘ਚ ਪਲਾਸਟਿਕ ਦੇ ਲਿਫਾਫੇ ਭਰ ਦਿੱਤੇ ਗਏ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਦੁਸ਼ਮਣੀ ਜਾਂ ਲੁੱਟ ਦੇ ਦੋਵੇਂ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ। ਇਹ ਘਟਨਾ ਮਨਵਾਲ ਬਾਗ ਦੀ ਹੈ।

    ਡੀਐਸਪੀ ਨੇ ਦੱਸਿਆ ਕਿ ਚੰਪਾ ਦੇਵੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਮੂੰਹ ਵਿੱਚ ਪਾ ਕੇ ਮਾਰਿਆ ਗਿਆ ਤਾਂ ਜੋ ਚੀਕਣ ਦੀ ਆਵਾਜ਼ ਨਾ ਆਵੇ। ਇਹ ਘਟਨਾ ਰੰਜਿਸ਼ ਕਾਰਨ ਅੰਜਾਮ ਦਿੱਤਾ ਗਿਆ ਜਾਂ ਫਿਰ ਲੁੱਟ ਦੀ ਵਾਰਦਾਤ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਮਾਮਲੇ ਦੀ ਦੋਵਾਂ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਬੱਚਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

    ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ

    ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 62 ਸਾਲਾ ਰਾਜਕੁਮਾਰ ਅਤੇ ਉਸ ਦੀ 57 ਸਾਲਾ ਪਤਨੀ ਚੰਪਾ ਦੇਵੀ ਵਜੋਂ ਹੋਈ ਹੈ। ਮ੍ਰਿਤਕ ਜੋੜਾ ਘਰ ਵਿੱਚ ਇਕੱਲਾ ਰਹਿੰਦਾ ਸੀ। ਉਨ੍ਹਾਂ ਦੇ 2 ਬੇਟੇ ਅਤੇ ਇਕ ਬੇਟੀ ਹੈ। ਦੋਵੇਂ ਪੁੱਤਰ ਇੰਗਲੈਂਡ ‘ਚ ਹਨ ਅਤੇ ਬੇਟੀ ਚੰਡੀਗੜ੍ਹ ‘ਚ ਪੜ੍ਹ ਰਹੀ ਹੈ। ਕਤਲ ਵੀਰਵਾਰ ਸ਼ਾਮ ਨੂੰ ਹੋਇਆ ਸੀ ਪਰ ਘਟਨਾ ਦਾ ਦੇਰ ਰਾਤ ਨੂੰ ਪਤਾ ਲੱਗਾ।

    LEAVE A REPLY

    Please enter your comment!
    Please enter your name here