WTC Final : ਰਹਾਣੇ ਅਤੇ ਸ਼ਾਰਦੁਲ ਠਾਕੁਰ ਨੇ ਭਾਰਤ ਨੂੰ ਸੰਕਟ ’ਚੋਂ ਕੱਢਿਆ

India-Australia WTC Final

ਦੋਵੇਂ ਬੱਲੇਬਾਜ ਕ੍ਰੀਜ ’ਤੇ ਮੌਜ਼ੂਦ | India-Australia WTC Final

  • ਰਹਾਣੇ ਸੈਂਕੜੇ ਦੇ ਨੇੜੇ
  • ਦੋਵੇਂ ਬੱਲੇਬਾਜਾਂ ਵੱਲੋਂ ਸੈਂਕੜੇ ਵਾਲੀ ਸਾਂਝੇਦਾਰੀ

ਲੰਡਨ (ਏਜੰਸੀ)। ਵਿਸ਼ਵ ਟੈਸਟ ਚੈਂਪੀਅਨਸ਼ਿਪ (India-Australia WTC Final) ਫਾਈਨਲ ਮੈਚ ਦੇ ਤੀਜੇ ਦਿਨ ਦਾ ਪਹਿਲਾ ਸੈਸ਼ਨ ਭਾਰਤ ਦੇ ਨਾਂਅ ਰਿਹਾ। ਮੈਚ ’ਚ ਰਹਾਣੇ-ਸ਼ਾਰਦੁਲ ਅਤੇ ਕਿਸਮਤ ਨੇ ਭਾਰਤ ਨੂੰ ਵਾਪਸੀ ਦਿਵਾਈ। ਇਸ ਸੈਸ਼ਨ ’ਚ ਭਾਰਤੀ ਬੱਲੇਬਾਜ਼ ਤਿੰਨ ਕੈਚਾਂ ਤੋਂ ਖੁੰਝੇ। ਹੁਣ ਭਾਰਤ ਫਾਲੋਆਨ ਤੋਂ ਸਿਰਫ਼ 10 ਦੌੜਾਂ ਦੂਰ ਹੈ। ਅਸਟਰੇਲੀਆ ਨੇ ਪਹਿਲੀ ਪਾਰੀ ’ਚ 469 ਦੌੜਾਂ ਬਣਾਈਆਂ ਸਨ।

Cricket

ਜਵਾਬ ’ਚ ਲੰਚ ਤੱਕ ਭਾਰਤ ਨੇ ਪਹਿਲੀ ਪਾਰੀ ’ਚ 6 ਵਿਕਟਾਂ ’ਤੇ 260 ਦੌੜਾਂ ਬਣਾ ਲਈਆਂ ਹਨ। ਅਜਿੰਕਿਆ ਰਹਾਣੇ 89 ਅਤੇ ਸ਼ਾਰਦੁਲ ਠਾਕੁਰ 36 ਦੌੜਾਂ ਬਣਾ ਕੇ ਨਾਬਾਦ ਹਨ। ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ। ਰਹਾਣੇ ਨੇ ਆਪਣੇ ਕਰੀਅਰ ਦਾ 26ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ। ਉਸ ਦੀਆਂ 5000 ਟੈਸਟ ਦੌੜਾਂ ਵੀ ਹੋ ਚੁੱਕੀਆਂ ਹਨ। ਕੇਐਸ ਭਰਤ 5 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਸਕਾਟ ਬੋਲੈਂਡ ਨੇ ਬੋਲਡ ਕੀਤਾ।

ਇਹ ਵੀ ਪੜ੍ਹੋ : ਪਠਾਨਕੋਟ ‘ਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ

ਪਹਿਲਾ ਸੈਸ਼ਨ ਰਹਾਣੇ-ਸ਼ਾਰਦੁਲ ਦੇ ਨਾਂਅ ਰਿਹਾ | India-Australia WTC Final

ਤੀਜੇ ਦਿਨ ਦਾ ਪਹਿਲਾ ਸੈਸ਼ਨ ਭਾਰਤੀ ਬੱਲੇਬਾਜ਼ ਅਜਿੰਕਿਆ ਰਹਾਣੇ ਅਤੇ ਸ਼ਾਰਦੁਲ ਠਾਕੁਰ ਦੇ ਨਾਂਅ ਰਿਹਾ। ਦੋਵਾਂ ਨੇ ਸੈਂਕੜੇ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਫਾਲੋਆਨ ਦੇ ਖਤਰੇ ਤੋਂ ਬਚਾਇਆ। ਇਸ ਸੈਸ਼ਨ ’ਚ ਭਾਰਤ ਨੇ ਇਕ ਵਿਕਟ ਗੁਆ ਕੇ 109 ਦੌੜਾਂ ਬਣਾਈਆਂ। ਰਹਾਣੇ ਨੇ ਇਸੇ ਸੈਸ਼ਨ ’ਚ ਆਪਣੇ ਕਰੀਅਰ ਦਾ 26ਵਾਂ ਅਰਧ ਸੈਂਕੜਾ ਅਤੇ 5000 ਟੈਸਟ ਦੌੜਾਂ ਵੀ ਪੂਰੀਆਂ ਕੀਤੀਆਂ, ਜਦਕਿ ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਸਟਾਕ ਬੋਲੈਂਡ ਨੇ ਦਿਨ ਦੀ ਦੂਜੀ ਗੇਂਦ ’ਤੇ ਵਿਕਟਕੀਪਰ ਬੱਲੇਬਾਜ਼ ਸ਼੍ਰੀਕਰ ਭਰਤ ਨੂੰ ਬੋਲਡ ਕੀਤਾ। ਭਰਤ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਨੂੰ ਤਿੰਨ ਜੀਵਨਦਾਨ ਮਿਲੇ।

ਟਾਪ ਆਰਡਰ ਫੇਲ, ਕੋਈ ਵੀ ਬੱਲੇਬਾਜ਼ 20 ਦਾ ਅੰਕੜਾ ਪਾਰ ਨਹੀਂ ਕਰ ਸਕਿਆ | India-Australia WTC Final

ਕੰਗਾਰੂਆਂ ਦੇ 469 ਦੌੜਾਂ ਦੇ ਜਵਾਬ ’ਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲਾਂ ਤਾਂ ਰੋਹਿਤ ਅਤੇ ਗਿੱਲ ਨੇ ਕੁਝ ਚੰਗੇ ਸ਼ਾਰਟਸ ਦਿਖਾਏ ਪਰ ਦੋਵੇਂ ਸਲਾਮੀ ਬੱਲੇਬਾਜ਼ ਆਪਣੀ ਪਾਰੀ ਨੂੰ ਅੱਗੇ ਨਹੀਂ ਵਧਾ ਸਕੇ। ਪਹਿਲਾਂ ਰੋਹਿਤ ਸ਼ਰਮਾ 15 ਦੌੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣੇ। ਫਿਰ ਗਿੱਲ ਨੇ ਵੀ 13 ਦੌੜਾਂ ਦੇ ਨਿੱਜੀ ਸਕੋਰ ’ਤੇ ਰੋਹਿਤ ਦਾ ਪਿੱਛਾ ਕੀਤਾ। ਅਜਿਹੇ ’ਚ ਪੁਜਾਰਾ ਅਤੇ ਕੋਹਲੀ ਤੋਂ ਉਮੀਦਾਂ ਸਨ ਪਰ ਇਹ ਦੋਵੇਂ ਦਿੱਗਜ ਵੀ 14-14 ਦੌੜਾਂ ਬਣਾ ਕੇ ਚੱਲਦੇ ਰਹੇ। 71 ਦੇ ਸਕੋਰ ’ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਰਹਾਣੇ ਅਤੇ ਜਡੇਜਾ ਨੇ 100 ਗੇਂਦਾਂ ’ਤੇ 71 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਪਾਰੀ ਨੂੰ ਕੁਝ ਸਮੇਂ ਲਈ ਵਿਗੜਨ ਤੋਂ ਰੋਕਿਆ। ਜਡੇਜਾ ਆਪਣੇ ਅਰਧ ਸੈਂਕੜੇ ਤੋਂ ਮਹਿਜ਼ ਦੋ ਦੌੜਾਂ ਦੂਰ ਸਨ ਜਦੋਂ ਲਾਇਨ ਨੇ ਉਸ ਨੂੰ ਸਮਿਥ ਦੇ ਹੱਥੋਂ ਕੈਚ ਕਰਵਾ ਕੇ ਪਵੇਲਿਅਨ ਭੇਜ ਦਿੱਤਾ।

ਤੀਜਾ ਸੈਸ਼ਨ : ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ | India-Australia WTC Final

ਪਿਛਲੇ ਸੈਸ਼ਨ ’ਚ ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਇਸ ’ਚ ਟੀਮ ਇੰਡੀਆ ਨੇ 114 ਦੌੜਾਂ ਦੇ ਸਕੋਰ ’ਤੇ 3 ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ। ਪੁਜਾਰਾ ਅਤੇ ਕੋਹਲੀ 14-14 ਦੌੜਾਂ ਬਣਾ ਕੇ ਆਊਟ ਹੋਏ ਅਤੇ ਜਡੇਜਾ ਨੇ 48 ਦੌੜਾਂ ਬਣਾਈਆਂ। ਕੰਗਾਰੂ ਟੀਮ ਦੇ 5 ਗੇਂਦਬਾਜ਼ਾਂ ਨੇ ਇਕ-ਇਕ ਵਿਕਟ ਲਈ।