ਲਧਿਆਣਾ ’ਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ

mader

ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਅਤੇ ਸੇਫ਼ ਸਿਟੀ ਕੈਮਰਿਆਂ ਦੀਆਂ ਫੁਟੇਜ ਖੰਗਾਲ ਰਹੀ ਹੈ

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ’ਚ ਲਗਾਤਾਰ ਕਤਲ ਦੀਆਂ ਵਾਰਦਾਤ ਵੱਧ ਰਹੀਆਂ ਹਨ। ਜ਼ਿਲ੍ਹਾ ਲਧਿਆਣਾ ’ਚ ਬੁੱਧਵਾਰ ਦੇਰ ਰਾਤ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਥਾਣਾ ਸਰਾਭਾ ਨਗਰ ਦੀ ਹੈ. ਸੇਵਾ ਮੁਕਤ ਸੀਪੀਡਬਲਯੂਡੀ ਅਧਿਕਾਰੀ ਤੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਜੋੜਾ ਮੁਹੱਲੇ ਦੇ ਡੀ ਬਲਾਕ ’ਚ ਬਾਬਾ ਇਸ਼ਰ ਸਿੰਘ ਪਬਲਿਕ ਸਕੂਲ ਨਾਲ ਲੱਗਦੀ ਗਲੀ ਦੇ ਸਾਹਮਣੇ ਵਾਲੇ ਮਕਾਨ ’ਚ ਰਹਿੰਦਾ ਸੀ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਲੋਟੇ (60) ਤੇ ਉਸ ਦੀ ਪਤਨੀ ਗੁਰਮੀਤ ਕੌਰ (64) ਵਜੋਂ ਹੋਈ। ਉਨ੍ਹਾਂ ਦੇ ਤਿੰਨ ਬੱਚੇ ਹਨ। ਜਾਣਕਾਰੀ ਅਨੁਸਾਰ ਕਾਤਲ ਘਰ ’ਚ ਕੰਧ ਟੱਪ ਕੇ ਆਇਆ ਤੇ ਕੁਝ ਹੀ ਮਿੰਟਾਂ ’ਚ ਕਤਲ ਕਰ ਕੇ ਫਰਾਰ ਹੋ ਗਿਆ। (Murdered in Ladhiana)

ਮ੍ਰਿਤਕ ਜੋੜੇ ਦੇ ਦੋ ਲੜਕੇ ਲੱਕੀ ਅਤੇ ਰਾਜੂ ਵਿਦੇਸ਼ ਰਹਿੰਦੇ ਹਨ। ਉਸ ਦੀ ਇੱਕ ਧੀ ਰਿੰਪੀ ਦਾ ਵਿਆਹ ਲੁਧਿਆਣਾ ਦੇ ਅਗਰ ਨਗਰ ਵਿੱਚ ਹੀ ਹੋਇਆ ਹੈ। ਉਸ ਦੇ ਪਿਤਾ ਦਾ ਫੋਨ ਬੰਦ ਹੋਣ ‘ਤੇ ਉਹ ਉਸ ਨੂੰ ਮਿਲਣ ਆਈ ਸੀ ਪਰ ਘਰ ਦਾ ਦਰਵਾਜ਼ਾ ਖੁੱਲ੍ਹਾ ਮਿਲਿਆ ਤਾਂ ਉਹ ਸਿੱਧਾ ਅੰਦਰ ਚਲੀ ਗਈ। ਅੰਦਰ ਵੇਖਿਆ ਤਾਂ ਉਸ ਦੇ ਮਾਤਾ-ਪਿਤਾ ਦੀ ਲਾਸ਼ ਪਈ ਸੀ ਜਿਸ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਗੁਆਂਢੀਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਅਤੇ ਸੇਫ਼ ਸਿਟੀ ਕੈਮਰਿਆਂ ਦੀਆਂ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ ਤਾਂ ਜੋ ਕਾਤਲ ਛੇਤੀ ਫੜਿਆ ਜਾ ਸਕੇ।

ਪੁਲਿਸ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਜਿਸ ਕਮਰੇ ਵਿੱਚ ਕਤਲ ਹੋਇਆ ਸੀ, ਉੱਥੋਂ ਪੁਲਿਸ ਨੇ ਕਈ ਸੈਂਪਲ ਵੀ ਲਏ ਹਨ। ਪੁਲੀਸ ਨੂੰ ਕਾਤਲ ਦੇ ਜੁੱਤੀਆਂ ਦੇ ਨਿਸ਼ਾਨ ਵੀ ਮਿਲੇ ਹਨ ਕਿਉਂਕਿ ਜਦੋਂ ਕਾਤਲ ਘਰ ਦੀ ਕੰਧ ਟੱਪ ਕੇ ਗਿਆ ਤਾਂ ਉਸ ਦੇ ਪੈਰ ਘਰ ਦੇ ਬਾਹਰ ਲੱਗੇ ਬਗੀਚੇ ਵਿੱਚ ਮਿੱਟੀ ਵਿੱਚ ਧਸ ਗਏ ਸਨ।

ਪਤੀ-ਪਤਨੀ ਨੇ 15 ਮਈ ਨੂੰ ਕੈਨੇਡਾ ਜਾਣਾ ਸੀ

ਉਨ੍ਹਾਂ ਦੀ ਧੀ ਰਿੰਪੀ ਨੇ ਦੱਸਿਆ ਕਿ ਉਨ੍ਹਾਂ ਨੇ 15 ਮਈ ਨੂੰ ਆਪਣੇ ਬੇਟੇ ਲੱਕੀ ਕੋਲ ਕੈਨੇਡਾ ਜਾਣਾ ਸੀ। ਇਸ ਕਰਕੇ ਉਹ ਸ਼ਾਪਿੰਗ ਆਦਿ ਲਈ ਜਾਂਦਾ ਸੀ। ਸੁਖਦੇਵ ਸਿੰਘ ਦਾ ਦੂਜਾ ਪੁੱਤਰ ਰਾਜੂ ਸਕਾਟਲੈਂਡ ਰਹਿੰਦਾ ਹੈ। ਸੁਖਦੇਵ ਸਿੰਘ ਦੇ ਇਲਾਕੇ ਦੇ ਲੋਕਾਂ ਨਾਲ ਚੰਗੇ ਸਬੰਧ ਸਨ। ਉਸ ਦੀ ਕਿਸੇ ਨਾਲ ਕਿਸ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here