ਪਿਛਲੇ ਦਿਨੀਂ ਪੰਜਾਬ ’ਚ ਹਾਦਸਾਗ੍ਰਸਤ ਹੋਏ ਸੇਬਾਂ ਨਾਲ ਭਰੇ ਟਰੱਕ ’ਚੋਂ ਰਾਹਗੀਰਾਂ ਵੱਲੋਂ ਸੇਬ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ ਪੰਜਾਬੀਆਂ ਦੀ ਹਾਲਤ ਉਸ ਵੇਲੇ ਪਤਲੀ ਹੋ ਗਈ ਜਦੋਂ ਟਰੱਕ ਡਰਾਇਵਰ ਨੇ ਇਹ ਆਖਿਆ ਕਿ ਉਸ ਨੂੰ ਲੱਗ ਰਿਹਾ ਜਿਵੇਂ ਉਹ ਬਿਹਾਰ ’ਚ ਆਇਆ ਹੋਵੇ ਉਸ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਬਾਰੇ ਅਜਿਹਾ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ ਵਾਕਿਆਈ ਇਹ ਘਟਨਾ ਨਮੋਸ਼ੀ ਭਰੀ ਹੈ l
ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਪਾਰ ਚੁੱਕੀਆਂ ਹਨ ਜੋ ਬਹੁਤੀਆਂ ਚਰਚਾ ’ਚ ਨਹੀਂ ਆਈਆਂ ਅਸਲ ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਸ਼ਾਨਦਾਰ ਸੀ ਪੰਜਾਬ ਦੇ ਲੋਕ ਤਾਂ ਉਹ ਸਨ ਜਿਹੜੇ ਪਰਦੇਸੀਆਂ ਨੂੰ ਆਸਰਾ ਦਿੰਦੇ ਸਨ ਪੰਜਾਬੀ ਕਦੇ ਅਣਜਾਣ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਉਂਦੇ ਸਨ ਭਾਈ ਕੱਨ੍ਹਈਆ ਜੀ ਦੀ ਮਿਸਾਲ ਦੁਨੀਆਂ ਭਰ ’ਚ ਮੰਨੀ ਹੋਈ ਹੈ ਜੋ ਦੁਸ਼ਮਣ ਫੌਜਾਂ ਦੇ ਸਿਪਾਹੀਆਂ ਦੀ ਮੱਲ੍ਹਮ-ਪੱਟੀ ਕਰਦੇ ਤੇ ਪਾਣੀ ਪਿਆਉਂਦੇ ਸਨ ਪੰਜਾਬੀਆਂ ਨੂੰ ਰਾਤ ਵੇਲੇ ਹੋਇਆ ਉਹ ਰੇਲ ਹਾਦਸਾ ਵੀ ਯਾਦ ਹੈ ਜਦੋਂ ਪਿੰਡਾਂ ਦੇ ਲੋਕਾਂ ਨੇ ਟਰੈਕਟਰਾਂ ਦੀਆਂਬੱਤੀਆਂ ਜਗਾ ਕੇ ਰਾਤ ਨੂੰ ਹੀ ਦਿਨ ਚੜ੍ਹਾ ਦਿੱਤਾ ਤੇ ਬਚਾਓ ਕਾਰਜ ਲਈ ਪੂਰਾ ਸਹਿਯੋਗ ਦਿੱਤਾ ਹੁਣ ਜਿੱਥੋਂ ਤੱਕ ਸੇਬ ਲੁੱਟਣ ਦੀ ਗੱਲ ਹੈ ਸੇਬ ਲੁੱਟਣ ਵਾਲੇ ਕੋਈ ਭਿਖਾਰੀ ਮੰਗਤੇ ਜਾਂ ਉਹ ਲੋਕ ਨਹੀਂ ਜਿਨ੍ਹਾਂ ਨੇ ਕਦੇ ਸੇਬ ਨਹੀਂ ਵੇਖੇ ਹੋਣਗੇ l
ਸਾਰੇ ਰੱਜੇ-ਪੁੱਜੇ ਲੋਕ ਸਨ ਪਰ ਇਨਸਾਨੀਅਤ ਦਾ ਫਰਜ਼ ਭੁੱਲ ਗਏ ਗੱਲ ਤਾਂ ਬੰਦੇ ਦੀ ਸੋਚ ਤੇ ਨੀਅਤ ਦੀ ਹੈ ਮਹਾਂਪੁਰਸ਼ਾਂ ਨੇ ਮਨੁੱਖ ਨੂੰ ਜਖ਼ਮੀਆਂ ਤੇ ਮੁਸੀਬਤ ਦੇ ਮਾਰੇ ਲੋਕਾਂ ਦੀ ਮੱਦਦ ਕਰਨ ਦੀ ਸਿੱਖਿਆ ਦਿੱਤੀ ਹੈ ਚਾਹੀਦਾ ਤਾਂ ਇਹ ਸੀ ਕਿ ਜਿਸ ਸੇਬਾਂ ਵਾਲੇ ਟਰੱਕ ਨਾਲ ਹਾਦਸਾ ਹੋਇਆ ਸੀ ਉਸ ਦੇ ਡਰਾਇਵਰ ਦੀ ਮੱਦਦ ਕੀਤੀ ਜਾਂਦੀ, ਇਹੀ ਇਨਸਾਨੀਅਤ ਹੈ ਤੇ ਇਹ ਭਾਈ ਘਨੱ੍ਹਈਆ ਜੀ ਵਾਲਾ ਰਾਹ ਹੈ ਚੰਗੀ ਗੱਲ ਹੈ ਦੋ ਪੰਜਾਬੀਆਂ ਨੇ ਆਪਣੇ ਭਰਾਵਾਂ ਦੀ ਗਲਤੀ ਸੁਧਾਰਨ ਦੀ ਪਹਿਲ ਕੀਤੀ ਹੈ ਇਹਨਾਂ ਨੇ ਟਰੱਕ ਦੇ ਡਰਾਇਵਰ ਨੂੰ ਉਸ ਦੇ ਨੁਕਸਾਨ ਦੀ ਪੂਰਤੀ ਲਈ ਨੌਂ ਲੱਖ ਰੁਪਏ ਦੀ ਮੱਦਦ ਕੀਤੀ ਹੈ ਚੰਗਾ ਹੋਵੇ ਜੇਕਰ ਸੇਬ ਲੁੱਟਣ ਵਾਲੇ ਲੋਕ ਹੁਣ ਟਰੱਕ ਵਾਲੇ ਦੀ ਮੱਦਦ ਲਈ ਦਿੱਤੇ ਗਏ ਪੈਸਿਆਂ ’ਚ ਆਪਣਾ ਹਿੱਸਾ ਵੀ ਪਾਉਣ ਦੋ ਪੰਜਾਬੀਆਂ ਵੱਲੋਂ ਮੱਦਦ ਲਈ ਵਿਖਾਈ ਗਈ ਹਿੰਮਤ ਨੇ ਫਿਰ ਇਹ ਆਸ ਬੰਨ੍ਹਾਅ ਦਿੱਤੀ ਹੈ ਕਿ ਇਨਸਾਨੀਅਤ ਮਰੀ ਨਹੀਂ ਹੈ ਜ਼ਰੂਰਤ ਇਸ ਗੱਲ ਦੀ ਹੈ ਕਿ ਇਹ ਭਾਵਨਾ ਆਮ ਲੋਕਾਂ ’ਚ ਹੋਵੇ ਤਾਂ ਹਰ ਰਾਹਗੀਰ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਜੇਕਰ ਧਰਮਾਂ ਅਨੁਸਾਰ ਚੱਲਿਆ ਜਾਵੇ ਤਾਂ ਪੰਜਾਬ ਦਾ ਚੱਪਾ-ਚੱਪਾ ਇਨਸਾਨੀਅਤ ਨਾਲ ਰੌਸ਼ਨ ਹੋ ਸਕਦਾ ਹੈ ਵਿਰਸਾ ਸਿਰਫ਼ ਗਾਉਣ ਲਈ ਨਹੀਂ ਸਗੋਂ ਜਿਉਣ ਲਈ ਵੀ ਹੁੰਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ