ਜੰਗ ’ਚ ਡੋਲਦੇ ਮਨੁੱਖੀ ਅਸੂਲ

Russia-Ukraine War

ਰੂਸ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਦੀ ਫੌਜ ਨੇ ਉਸ ਦੇ ਇੱਕ ਜਹਾਜ਼ ’ਤੇ ਹਮਲਾ ਕੀਤਾ ਹੈ ਜਿਸ ਵਿੱਚ ਜੰਗੀ ਕੈਦੀਆਂ ਨੂੰ ਲਿਜਾਇਆ ਜਾ ਰਿਹਾ ਸੀ ਇਸ ਹਮਲੇ ’ਚ 65 ਵਿਅਕਤੀ ਮਾਰੇ ਗਏ ਇਸ ਤੋਂ ਪਹਿਲਾਂ ਅਜਿਹੇ ਹੀ ਦੋਸ਼ ਰੂਸ ’ਤੇ ਲੱਗਦੇ ਆ ਰਹੇ ਹਨ ਕਿ ਜਦੋਂ ਰੂਸ ਦੇ ਹਮਲਿਆਂ ’ਚ ਯੂਕਰੇਨ ਦੇ ਆਮ ਨਾਗਰਿਕ ਮਾਰੇ ਗਏ ਦੋਵਾਂ ਮੁਲਕਾਂ ਨੇ ਇੱਕ-ਦੂਜੇ ਦੇ ਉਹਨਾਂ ਵਿਕਾਸ ਪ੍ਰਾਜੈਕਟਾਂ ਨੂੰ ਵੀ ਨਹੀਂ ਬਖ਼ਸ਼ਿਆ ਜਿਨ੍ਹਾਂ ਦਾ ਜੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਨਹਿਰਾਂ ਦੇ ਤੇ ਰੇਲਵੇ ਪੁਲਾਂ, ਸਕੂਲਾਂ, ਹਸਪਤਾਲਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨੇ ਕੋਈ ਬਹਾਦਰੀ ਵਾਲਾ ਕੰਮ ਨਹੀਂ ਸਮਝਿਆ ਜਾਂਦਾ ਇਸ ਤਰ੍ਹਾਂ ਦੇ ਹੀ ਦੋਸ਼ ਇਜ਼ਰਾਈਲ ਤੇ ਹਮਾਸ ਜੰਗ ਦੌਰਾਨ ਦੋਵਾਂ ਧਿਰਾਂ ’ਤੇ ਲੱਗਦੇ ਰਹੇ ਹਨ ਇਜ਼ਰਾਈਲ ਨੇ ਗਾਜ਼ਾ ਦੇ ਇੱਕ ਹਸਪਤਾਲ ’ਤੇ ਹਮਲੇ ਕੀਤੇ। (Russia-Ukraine War)

ਐੱਮਐੱਸਜੀ ਭੰਡਾਰੇ ’ਤੇ ਪਈਆਂ ਰਾਮ-ਨਾਮ ਦੀਆਂ ਧੂੰਮਾਂ

ਇਸ ਦੇ ਨਾਲ ਹੀ ਆਮ ਫਲਸਤੀਨੀਆਂ ਦੇ ਸ਼ਰਨਾਰਥੀ ਕੈਂਪਾਂ ’ਤੇ ਵੀ ਹਮਲੇ ਹੋਏ ਹਮਾਸ ਨੇ ਅਤਿ ਘਿਨੌਣੀ ਕਾਵਰਾਈ ਕਰਦਿਆਂ ਇਜ਼ਰਾਈਲ ਫੌਜ ਨਾਲ ਮੱਥਾ ਲਾਉਣ ਦੀ ਬਜਾਇ ਬੇਕਸੂਰ ਇਜ਼ਰਾਈਲੀ ਔਰਤਾਂ, ਬੱਚਿਆਂ ਨੂੰ ਬੰਦੀ ਬਣਾ ਕੇ ਉਹਨਾਂ ’ਤੇ ਬੇਅੰਤ ਤਸ਼ੱਦਦ ਢਾਹਿਆ ਇਹਨਾਂ ’ਚੋਂ ਕੋਈ ਵੀ ਘਟਨਾ ਜੰਗ ਦਾ ਹਿੱਸਾ ਨਹੀਂ ਮੰਨੀ ਜਾ ਸਕਦੀ ਇਹ ਘਟਨਾਵਾਂ ਜ਼ੁਲਮ ਦਾ ਸਬੂਤ ਹਨ ਜੰਗ ਤੇ ਜ਼ੁਲਮ ਇੱਕ ਨਹੀਂ ਹੋ ਸਦੇ ਜੰਗ ਦੋ ਤਾਕਤਵਰ ਧਿਰਾਂ ਦੀ ਬਰਾਬਰ ਲੜਾਈ ਹੁੰਦੀ ਹੈ ਜਦੋਂਕਿ ਜ਼ੁਲਮ ਇੱਕ ਤਾਕਤਵਰ ਹਥਿਆਰਬੰਦ ਵਿਅਕਤੀਆਂ ਵੱਲੋਂ ਨਿਹੱਥੇ ਨਿਰਦੋਸ਼ਾਂ ਦਾ ਕਤਲ ਹੁੰਦਾ ਹੈ। (Russia-Ukraine War)

ਉਕਤ ਚਾਰ ਮੁਲਕਾਂ ਦੀ ਲੜਾਈ ਦਾ ਵੱਡਾ ਹਿੱਸਾ ਜੰਗ ਦੀ ਬਜਾਇ ਜ਼ੁਲਮ ਦੀ ਸ੍ਰੇਣੀ ’ਚ ਆਉਂਦਾ ਹੈ ਪ੍ਰਾਚੀਨ ਸਮੇਂ ਦੀ ਜੰਗ ਦਾ ਵੱਡਾ ਅਸੂਲ ਕੱਲੇ ਨੂੰ ਕੱਲਾ ਹੁੰਦਾ ਸੀ ਤੇ ਛਲ-ਕਪਟ ਨੂੰ ਜੰਗ ਨਹੀਂ ਮੰਨਿਆ ਜਾਂਦਾ ਸੀ ਦੁਸ਼ਮਣ ਦੇ ਜਖ਼ਮੀ ਫੌਜੀ ਨੂੰ ਵੀ ਮੱਲ੍ਹਮ ਪੱਟੀ ਕੀਤੀ ਜਾਂਦੀ ਸੀ ਤੇ ਪਾਣੀ ਪਿਆਇਆ ਜਾਂਦਾ ਸੀ ਪਰ ਹੁਣ ਹਸਪਤਾਲਾਂ ਤੇ ਸ਼ਰਨਾਰਥੀ ਕੈਂਪਾਂ ’ਤੇ ਹਮਲੇ ਮਨੁੱਖੀ ਅਸੂਲਾਂ ਨੂੰ ਤੋੜਦੇ ਹਨ ਅਮਨ ਕਾਇਮ ਕਰਨ ਦੇ ਮਕਸਦ ਨਾਲ ਬਣੀਆਂ ਕੌਮਾਂਤਰੀ ਸੰਸਥਾਵਾਂ ਸੰਯੁਕਤ ਰਾਸ਼ਟਰ ਤੇ ਹੋਰ ਸੰਗਠਨਾਂ ਨੂੰ ਜੰਗ ਦੇ ਨਾਂਅ ’ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ ਸੱਚਾਈ ਇਹ ਹੈ ਕਿ ਜੰਗ ਦੀ ਆੜ ’ਚ ਹੰਕਾਰ, ਅੜੀ ਤੇ ਇੱਕ-ਦੂਜੇ ਨੂੰ ਨੀਂਵਾਂ ਵਿਖਾਉਣ ਦੀ ਮੱਕਾਰੀ ਭਰੀ ਭੁੱਖ ਹੀ ਨਜ਼ਰ ਆ ਰਹੀ ਹੈ। (Russia-Ukraine War)