ਪੈਰਿਸ (ਏਜੰਸੀ)। ਫਰਾਂਸ ਦੇ ਕਪਤਾਨ ਅਤੇ ਗੋਲਕੀਪਰ ਹਿਊਗੋ ਲੋਰਿਸ (Hugo Lloris International Football) ਨੇ ਅਰਜਨਟੀਨਾ ਹੱਥੋਂ 2022 ਫੀਫਾ ਵਿਸਵ ਕੱਪ ਫਾਈਨਲ ਦੀ ਹਾਰ ਤੋਂ ਤਿੰਨ ਹਫਤਿਆਂ ਬਾਅਦ ਅੰਤਰਰਾਸਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇੱਕ ਅਖਬਾਰ ਨਾਲ ਇੰਟਰਵਿਊ ’ਚ ਲੋਰਿਸ ਨੇ ਕਿਹਾ ਕਿ ਮੈਂ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਇਸ ਵਿਚਾਰ ਨਾਲ ਖਤਮ ਕਰਨ ਦਾ ਫੈਸਲਾ ਕੀਤਾ ਹੈ ਕਿ ਮੈਂ ਆਪਣਾ ਸਭ ਕੁਝ ਦੇ ਦਿੱਤਾ ਹੈ। ਹੁਣ ਇਸ ਦਾ ਐਲਾਨ ਕਰਨਾ ਜਰੂਰੀ ਹੈ, ਕਿਉਂਕਿ ਢਾਈ ਮਹੀਨਿਆਂ ਬਾਅਦ ਯੂਰਪੀਅਨ ਚੈਂਪੀਅਨਸ਼ਿਪ ਲਈ ਕੁਆਲੀਫਾਇਰ ਸ਼ੁਰੂ ਹੋਣਗੇ।
ਕੀ ਹੈ ਮਾਮਲਾ
ਨਵੰਬਰ 2008 ’ਚ ਉਗਰੂਗਵੇ ਦੇ ਖਿਲਾਫ਼ ਇੱਕ ਦੋਸਤਾਨਾ ਮੈਚ ’ਚ ਅਹੁਦਾ ਲੈਣ ਵਾਲੇ ਲੋਰਿਸ ਫਰਾਂਸ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਹਨ। ਫਰਾਂਸ ਨੇ ਲੋਰਿਸ ਦੀ ਕਪਤਾਨੀ ’ਚ ਫੀਫਾ ਵਿਸ਼ਵ ਕੱਪ 2018 ਦਾ ਖਿਤਾਬ ਜਿੱਤਿਆ ਸੀ, ਜਦੋਂਕਿ ਉਹ ਆਪਣੇ ਦੇਸ਼ ਨੂੰ ਯੂਈਐੱਫ਼ਏ ਯੂਰੋ 2016 ਅਤੇ ਵਿਸ਼ਵ ਕੰਪ 2022 ਦੇ ਫਾਈਨਲ ਤੱਕ ਲੈ ਜਾ ਚੁੱਕੇ ਹਨ। ਲੋਰਿਸ ਨੇ ਕਿਹਾ ਕਿ ਮੈਂ ਅਸਲ ਵਿੱਚ ਵਿਸ਼ਵ ਕੱਪ ਦੀ ਸਮਾਪਤੀ ਤੋਂ ਬਾਅਦ ਇਸ ਬਾਰੇ ਸੋਚ ਰਿਹਾ ਹਾਂ, ਪਰ ਸ਼ਾਇਦ ਛੇ ਮਹੀਨਿਆਂ ਤੋਂ ਮੇਰੇ ਅੰਦਰ ਕੁਝ ਵਿਚਾਰ ਸਨ, ਅਤੇ ਜੋ ਟੂਰਨਾਮੈਂਟ ਦੌਰਾਨ ਵਧੇ, ਜਿਸ ਨੇ ਮੈਨੂੰ ਇਹ ਫ਼ੈਸਲਾ ਲੈਣ ਲਈ ਪ੍ਰੇਰਿਤ ਕੀਤਾ। Hugo Lloris International Football
ਇੱਕ ਸਮਾਂ ਆਉਂਦਾ ਹੈ ਜਦੋਂ ਤੁਹਾਨੂੰ ਇੱਕ ਪਾਸੇ ਕਦਮ ਵਧਾਉਣ ਦੀ ਜ਼ਰੂਰਤ ਹੰੁਦੀ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਫਰਾਂਸ ਦੀ ਰਾਸ਼ਟਰੀ ਟੀਮ ਕਿਸੇ ਇੱਕ ਵਿਅਕਤੀ ਦੀ ਨਹੀਂ ਹੈ। ਮੈਨੂੰ ਉਮੀਦ ਹੈ ਕਿ ਖੁਦ ਲਈ ਕੁਝ ਸਮਾਂ ਕੱਖਣ ਨਾਲ ਮੈਨੂੰ ਕੁਝ ਹੋਰ ਸਾਲਾਂ ਤੱਕ ਉੱਚਤਮ ਪੱਧਰ ’ਤੇ ਖੇਡ ਸਕਾਂਗਾ।