ਰੋਹਤਕ ਵਿੱਚ ਸਾਧ-ਸੰਗਤ ਦਾ ਭਾਰੀ ਇਕੱਠ, ਸਤਿਗੁਰ ਉਪਰ ਅਟੁੱਟ ਵਿਸ਼ਵਾਸ
ਸਾਧ ਸੰਗਤ ਨੇ 130 ਲੋੜਵੰਦਾਂ ਨੂੰ ਗਰਮ ਕੰਬਲ ਵੰਡੇ
ਰੋਹਤਕ (ਸੱਚਕੰਹੂ/ਨਵੀਨ ਮਲਿਕ) ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸਤਿਕਾਰਯੋਗ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਰੋਹਤਕ ਜ਼ੋਨ ਵੱਲੋਂ ਪੁਰਾਣੇ ਆਈਟੀਆਈ ਗਰਾਊਂਡ ਵਿਖੇ ਨਾਮ ਚਰਚਾ ਕਰਵਾਈ ਗਈ। ਨਾਮਚਰਚਾ ਵਿੱਚ ਸਾਧ-ਸੰਗਤ ਨੇ ਮਾਨਵਤਾ ਭਲਾਈ ਲਈ 135 ਕੰਮਾਂ ਨੂੰ ਤੇਜ਼ ਰਫਤਾਰ ਨਾਲ ਕਰਨ ਦਾ ਸੰਕਲਪ ਦੁਹਰਾਇਆ ਅਤੇ 130 ਲੋੜਵੰਦਾਂ ਨੂੰ ਗਰਮ ਕੱਪੜੇ ਵੀ ਵੰਡੇ। ਇਸ ਮੌਕੇ ਸਾਬਕਾ ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ਸਮੇਤ ਸ਼ਹਿਰ ਦੇ ਕਈ ਪਤਵੰਤਿਆਂ ਨੇ ਵੀ ਨਾਮਚਰਚਾ ਵਿੱਚ ਸ਼ਮੂਲੀਅਤ ਕੀਤੀ।
ਰੋਹਤਕ ਜ਼ਿਲ੍ਹਾ ਬਲਾਕ ਸੰਮਤੀ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਹਰ ਸਾਲ ਸਤਿਕਾਰਯੋਗ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਇਸ ਨਾਮਚਰਚਾ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਸਾਧ ਸੰਗਤ ਨੇ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਿੱਚ ਅਟੁੱਟ ਵਿਸ਼ਵਾਸ ਪ੍ਰਗਟ ਕੀਤਾ ਅਤੇ ਦੋਵੇਂ ਹੱਥ ਉਠਾ ਕੇ ਮਾਨਵਤਾ ਦੇ ਮਾਰਗ ਤੇ ਚੱਲਦੇ ਰਹਿਣ ਦਾ ਸੰਕਲਪ ਦੁਹਰਾਇਆ ਨਾਮਚਰਚਾ ਵਿੱਚ ਆਈ ਸਾਧ-ਸੰਗਤ ਦੀ ਅਨੋਖੀ ਸ਼ਰਧਾ ਅਤੇ ਅਨੁਸ਼ਾਸਨ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਦੱਸ ਦੇਈਏ ਕਿ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਲੋਕਾਂ ਨੇ ਲੋੜਵੰਦਾਂ ਨੂੰ ਰਾਸ਼ਨਦੇਣ, ਬੇਸਹਾਰਾ ਲੋਕਾਂ ਲਈ ਘਰ ਬਣਾਉਣ, ਪਰਿਵਾਰਾਂ ਦੀਆਂ ਧੀਆ ਦੇ ਵਿਆਹ ਸ਼ਾਦੀਆਂ ’ਚ ਆਰਥਿਕ ਮਦਦ ਕਰਨ ਦਾ ਕੰਮ ਕਰਨਾ, ਨਸ਼ੇ ਅਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ, ਖੂਨਦਾਨ, ਮਰਨ ਉਪਰੰਤ ਨੇਤਰਦਾਨ ਅਤੇ ਸਰੀਰਦਾਨ ਆਦਿ ਮਾਨਵਤਾ ਦੇ ਭਲੇ ਲਈ ਲਗਾਤਾਰ 135 ਕਾਰਜ ਕਰ ਰਹੇ ਹਨ। ਕੋਵਿਡ-19 ਦੇ ਮੱਦੇਨਜ਼ਰ ਸਾਧਸੰਗਤ ਨੇ ਨਾਮਚਰਚਾ ਵਿੱਚ ਮਾਸਕ, ਸੈਨੀਟਾਈਜ਼ਿੰਗ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ। ਕਵੀਰਾਜ ਭਰਾਵਾਂ ਨੇ ਭਗਤੀ ਭਜਨ ਰਾਹੀ ਸਮਾਂ ਬੰਨ੍ਹੀ ਰੱਖਿਆ।
ਇਸ ਮੌਕੇ ਨਾਮਚਰਚਾ ਵਿੱਚ ਸੰਦੀਪ ਅੰਨੂੰ ਇੰਸਾਂ, ਰਜਿੰਦਰ ਇੰਸਾਂ ਚੀਕਾ, ਵਿਜੈ ਇੰਸਾਂ ਜੀਂਦ, ਗੁਰਦੀਪ ਇੰਸਾਂ, ਰਮੇਸ਼ ਵਰਮਾ ਇੰਸਾਂ, ਫੌਜੀ ਧਰਮਵੀਰ ਇੰਸਾਂ, ਓਮਪਾਲ ਇੰਸਾਂ, ਸਿਸਟਰ ਨਿਰਮਲ ਇੰਸਾਂ, ਸੰਤੋਸ਼ ਇੰਸਾਂ, ਸ਼ਸੀ ਇੰਸਾਂ ਪ੍ਰਮੁੱਖ ਤੌਰ ‘ਤੇ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ