ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਿਖਾਈ ਤਕਨੀਕ | How to plant organic vegetables
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਦੁਪਹਿਰ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਘੱਟ ਜਗ੍ਹਾ ’ਚ ਥੋੜ੍ਹੇ ਜਿਹੇ ਪਾਣੀ ਦੀ ਮੱਦਦ ਨਾਲ ਬਿਹਤਰੀਨ ਆਰਗੈਨਿਕ ਸਬਜ਼ੀਆਂ ਲਾਉਣ ਦੀ ਵਿਧੀ ਬਾਰੇ ਸਮਝਾਇਆ। ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇੱਕ ਪਲਾਸਟਿਕ ਦਾ ਜਾਲੀਦਾਰ ਗਲਾਸ ਲਵੋ। ਇਸ ਤੋਂ ਬਾਅਦ ਗਲਾਸ ’ਚ ਲਾਏ ਹੋਏ ਟ੍ਰੀਟਿਡ ਨਾਰੀਅਲ ਦੇ ਬਰਾਦੇ ਨੂੰ ਗਲਾਸ ’ਚ ਭਰ ਲਓ। ਇਸ ਤੋਂ ਬਾਅਦ ਨਾਰੀਅਲ ਦੇ ਬੁਰਾਦੇ ’ਚ ਹੀ ਉਗਾਏ ਗਏ ਕਿਸੇ ਵੀ ਪੌਦੇ ਨੂੰ ਇਸ ’ਚ ਲਾਓ।
ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਪਾਈ ਨਵੀਂ ਰੀਲ
ਪੂਜਨੀਕ ਗੁਰੂ ਜੀ ਨੇ ਬੰਦਗੋਭੀ ਦੀ ਪੌਧ ਨੂੰ ਗਲਾਸ ’ਚ ਚੰਗੀ ਤਰ੍ਹਾਂ ਲਾ ਕੇ ਦਿਖਾਇਆ। ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਨੇ ਉਸ ਪੌਦੇ ਨੂੰ ਪਲਾਸਟਿਕ ਦੀਆਂ ਮੋਟੀਆਂ ਪਾਈਪਾਂ ’ਚ ਬਣਾਏ ਗਏ ਢਾਂਚੇ ਦੇ ਅੰਦਰ ਬਣਾਏ ਗਏ ਪਾਣੀ ਨਾਲ ਭਰੇ ਹੋਲ ’ਚ ਲਾਇਆ। ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਇਸ ਸਾਂਚੇ ’ਚ ਸਾਰੀਆਂ ਪਾਈਪਾਂ ਆਪਸ ’ਚ ਜੁੜੀਆਂ ਹੋਈਆਂ ਹਨ। ਹੇਠਾਂ ਇੱਕ ਡਰੰਮ ’ਚ ਮੋਟਰ ਲਾਈ ਗਈ ਅਤੇ ਡਰੰਮ ’ਚਂ ਪਾਣੀ ਮੋਟਰ ਦੀ ਮੱਦਦ ਨਾਲ ਪਹਿਲਾਂ ਉੱਪਰ ਵਾਲੀਆਂ ਪਾਈਪਾਂ ਵਿੱਚ ਜਾਂਦਾ ਹੈ ਅਤੇ ਫਿਰ ਉੱਥੋਂ ਸਰਕਲ ਕਰਦਾ ਸਾਰੀਆਂ ਪਾਈਪਾਂ ’ਚ ਘੁੰਮ ਕੇ ਪਹੁੰਚਦਾ ਹੈ।
ਪੌਦਿਆਂ ਨੂੰ ਜਿੰਨੇ ਪਾਣੀ ਦੀ ਲੋੜ ਹੰੁਦੀ ਹੈ, ਉਸ ਨੂੰ ਉਹ ਵਰਤ ਲੈਂਦੇ ਹਨ, ਬਾਕੀ ਪਾਣੀ ਵਾਪਸ ਡਰੰਮ ਵਿੱਚ ਪਹੁੰਚ ਜਾਂਦਾ ਹੈ। ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਨੇ ਟਾਈਮਰ ਲੰਗੀ ਮੋਟਰ ਨੂੰ ਚਲਾ ਕੇ ਵੀ ਦਿਖਾਇਆ, ਜਿਸ ਨਾਲ ਪਾਣੀ ਸਾਰੀਆਂ ਪਾਈਪਾਂ ’ਚ ਪਹੰੁਚਿਆ ਅਤੇ ਬਾਕੀ ਪਾਣੀ ਡਰੰਮ ’ਚ ਵਾਪਸ ਆ ਗਿਆ। ਪੂਜਨੀਕ ਗੁਰੂ ਜੀ ਨੇ ਪਾਈਪਾਂ ਦੇ ਸੁਰਾਖਾਂ ’ਚ ਲਾਈ ਗਈ ਬ੍ਰੋਕਲੀ, ਗੋਭੀ, ਹਰੀ ਮਿਰਚ ਆਦਿ ਵੱਖ-ਵੱਖ ਸਬਜ਼ੀਆਂ ਵੀ ਦਿਖਾਈਆਂ।
ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਥੋੜ੍ਹੀ ਜਗ੍ਹਾ ’ਚ ਅਤੇ ਥੋੜ੍ਹੇ ਪਾਣੀ ਦੀ ਸਿੰਚਾਈ ਨਾਲ ਤੁਸੀਂ ਘਰ ’ਚ ਆਰਗੈਨਿਕ ਸਬਜ਼ੀਆਂ ਉਗਾ ਸਕਦੇ ਹੋ। ਪੂਜਨੀਕ ਗੁਰੂ ਜੀ ਨੇ ਫਮਾਇਆ ਕਿ ਸੁਣਿਆ ਹੈ ਕਿ ਸਰਕਾਰ ਇਸ ’ਤੇ ਸਬਸਿਡੀ ਵੀ ਦਿੰਦੀ ਹੈ। ਤਾਂ ਇਸ ਨੂੰ ਅਪਣਾ ਕੇ ਤੁਸੀਂ ਉਹ ਸਬਸਿਡੀ ਵੀ ਪ੍ਰਾਪਤ ਕਰ ਸਕਦੇ ਹੋ।
How to plant organic vegetables
ਪੂਰਾ ਪ੍ਰੋਸੈੱਸ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ।
https://www.instagram.com/reel/CoWyKDFNSEN/?igshid=MDJmNzVkMjY=