ਬੱਚਿਆਂ ਨੂੰ ਹਮੇਸ਼ਾ ਆਗਿਆਕਾਰੀ ਕਿਵੇਂ ਬਣਾਈਏ?

Children

ਬੱਚਿਆਂ ਨੂੰ ਹਮੇਸ਼ਾ ਆਗਿਆਕਾਰੀ ਕਿਵੇਂ ਬਣਾਈਏ?

ਪੁਰਾਤਨ ਕਾਲ ‘ਚ ਜਦੋਂ ਸਮਾਜ ਇੱਕ ਪਰਿਵਾਰ ਦੀ ਤਰ੍ਹਾਂ ਬੱਝਾ ਹੁੰਦਾ ਸੀ ਉਸ ਵਕਤ ਘਰ ਦੇ ਸਾਰੇ ਮੈਂਬਰ ਇੱਕ ਦੂਜੇ ਦਾ ਪੂਰਾ ਸਤਿਕਾਰ ਕਰਿਆ ਕਰਦੇ ਸਨ ।ਸਮੇਂ ਦੀਆਂ ਕਦਰਾਂ-ਕੀਮਤਾਂ ਨਾਲ ਪਰਿਵਾਰਾਂ ਵਿਚਲਾ ਆਪਸੀ ਮੋਹ ਪਿਆਰ ਘਟਦਾ ਗਿਆ ।ਪਰਿਵਾਰਾਂ ਦਾ ਰੂਪ ਸੁੰਗੜਦਾ ਚਲਾ ਗਿਆ ।ਪੱਛਮੀ ਸੱਭਿਅਤਾ ਦੇ ਵਧਦੇ ਪ੍ਰਭਾਵ ਥੱਲੇ ਜਾਂ ਵਿਦੇਸ਼ੀ ਮੁਲਕਾਂ ਦੀ ਦੇਖਾ ਦੇਖੀ ਭਾਰਤ ‘ਚ ਵੀ ਬੱਚਿਆਂ ਦਾ ਆਪਣੇ ਮਾਪਿਆਂ ਜਾਂ ਵੱਡਿਆਂ ਪ੍ਰਤੀ ਸਤਿਕਾਰ ਘੱਟ ਦਾ  ਜਾ ਰਿਹਾ ਹੈ ।

Children

How to make children always obedient?

ਜੋ ਸਾਡੇ ਮੁਲਕ ਦੀ ਸੱਭਿਅਤਾ  ਜਾਂ ਵਾਤਾਵਰਨ ਦੇ ਬਿਲਕੁੱਲ ਅਨੁਕੂਲ ਨਹੀਂ ਹੈ ਬੇਸ਼ੱਕ ਅੱਜ ਸਾਡੇ ਸਮਾਜ ਨੇ ਪੱਛਮੀ ਸੱਭਿਅਤਾ ਨੂੰ ਕਾਫੀ ਹੱਦ ਤੱਕ ਅਪਣਾ ਲਿਆ ਹੈ ।ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਆਗਿਆਕਾਰ ਬਣਾਉਣਾ ਚਾਹੀਦਾ ਹੈ ਤਾਂ ਜੋ ਸਾਡਾ ਪਰਿਵਾਰ ਅਤੇ ਸਮਾਜ ਇੱਕ ਬੰਧਨ ਵਿਚ ਬੱਝਾ ਰਹੇ ਜੇਕਰ ਤੁਹਾਡਾ ਬੱਚਾ ਆਗਿਆਕਾਰੀ ਨਹੀਂ ਹੈ ਤਾਂ ਸਮਾਜ ਅਤੇ ਦੂਸਰੇ ਲੋਕਾਂ ਦੇ ਮਨ ਵਿੱਚ ਇਹ ਗੱਲ ਜਾਵੇਗੀ ਕਿ ਬੱਚੇ ਦੇ ਮਾਪਿਆਂ ਵੱਲੋਂ ਇਸ ਨੂੰ ਆਗਿਆ ਮੰਨਣ ਦੀ ਤਾਲੀਮ ਹੀ ਨਹੀਂ ਦਿੱਤੀ ਗਈ ਤੇ ਉਹ ਇਹ ਵੀ ਸੋਚ ਸਕਦੇ ਹਨ ਕਿ ਜਿਹੀ ਕੋਕੋ ,ਤੇਹੇ ਬੱਚੇ ।ਜਿੱਥੇ ਬੱਚੇ ਦੇ ਆਗਿਆਕਾਰੀ ਨਾ ਹੋਣ ਦਾ ਉਸ ਨੂੰ ਖੁਦ ਨੂੰ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ ।ਉੱਥੇ ਮਾਪਿਆਂ ਨੂੰ ਵੀ ਇਸ ਦਾ ਥੋੜ੍ਹਾ ਬਹੁਤਾ ਨੁਕਸਾਨ ਜ਼ਰੂਰ ਉਠਾਉਣਾ ਪੈਂਦਾ ਹੈ ।  ਜੇ ਬੱਚੇ ਆਗਿਆਕਾਰੀ ਹੋਣ ਤਾਂ ਸਾਰੇ ਲੋਕ ਉਸਦੀਆਂ ਉਦਾਹਰਨਾਂ  ਜਾਂ ਮਿਸਾਲਾਂ ਦੇ ਕਿ ਉਸ ਦੀ ਪ੍ਰਸੰਸਾ ਕਰਦੇ ਹਨ ।

ਇਸੇ ਤਰ੍ਹਾਂ ਸਕੂਲਾਂ ਵਿੱਚ ਜੋ ਬੱਚੇ ਆਪਣੇ ਅਧਿਆਪਕਾਂ ਦੀ ਆਗਿਆ ਦਾ ਪਾਲਣ ਨਹੀਂ ਕਰਦੇ, ਉਨ੍ਹਾਂ ਨੂੰ ਵੀ ਦੇਰ ਸਵੇਰ ਇਸ ਦਾ ਨੁਕਸਾਨ ਜ਼ਰੂਰ  ਉਠਾਉਣਾ ਪੈਂਦਾ ਹੈ ।  ਜੋ ਬੱਚੇ ਜਾਂ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਆਗਿਆ ਦਾ ਪਾਲਣ ਜਾਂ ਸਤਿਕਾਰ ਕਰਦੇ ਹਨ ਉਨ੍ਹਾਂ ਨੂੰ ਇਸ ਦਾ ਲਾਭ  ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਉੱਤੇ ਜ਼ਰੂਰ ਮਿਲਦਾ ਹੈ । ਸੋ ਸਾਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਆਗਿਆਕਾਰੀ ਬਣਾਉਣਾ ਚਾਹੀਦਾ ਹੈ । ਉਨ੍ਹਾਂ ਵਿੱਚ ਅਜਿਹੇ ਗੁਣ ਪੈਦਾ ਕਰਨੇ ਚਾਹੀਦੇ ਹਨ ਕਿ ਉਹ ਆਪਣੇ ਮਾਤਾ-ਪਿਤਾ, ਭੈਣ ਭਰਾ, ਅਧਿਆਪਕਾਂ ਤੇ ਵੱਡਿਆਂ ਅਤੇ ਸੱਜਣ ਮਿੱਤਰਾਂ ਦੀ ਆਗਿਆ ਦਾ ਪਾਲਣ ਕਰਨ । ਉਨ੍ਹਾਂ ਦਾ ਇਹ ਗੁਣ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਵੱਲ ਸਫ਼ਲਤਾਪੂਰਵਕ ਵਧਣ ‘ਚ ਸਹਾਈ ਹੋਵੇਗਾ।
ਲੈਕਚਰਾਰ ਅਜੀਤ ਸਿੰਘ ਖੰਨਾ
ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ (ਜ਼ਿਲ੍ਹਾ ਲੁਧਿਆਣਾ )
ਮੋਬਾਈਲ : 84376 60510

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.