PET admit card : 20 ਲੱਖ ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ, ਪੀਈਟੀ 28 ਤੇ 29 ਨੂੰ, ਸੁਰੱਖਿਆ ਦੇ ਸਖ਼ਤ ਇੰਤਜਾਮ

UPSSSC PET Admit Card 2023

PET admit card : ਉੱਤਰ ਪ੍ਰਦੇਸ਼ ਅਧੀਨ ਸੇਵਾ ਚੋਣ ਕਮਿਸ਼ਨ ਨੇ ਪੀਟੀਟੀ ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਉਮੀਦਵਾਰ upsssc.gov.in ’ਤੇ ਜਾ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇੰਨੀ ਵੱਡੀ ਗਿਣਤੀ ’ਚ ਉਮੀਦਵਾਰ ਪ੍ਰੀਖਿਆ ਦੇ ਰਹੇ ਹਨ, ਪ੍ਰਸ਼ਾਸਨ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ। ਐਡਮਿਟ ਕਾਰਡ ਦਾ ਸਿੱਧਾ ਲਿੰਕ ਅੱਜ ਜਾਰੀ ਕੀਤਾ ਗਿਆ ਹੈ। ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਡਿਵੀਜਨਲ ਕਮਿਸ਼ਨਰਾਂ ਅਤੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਮੁੱਢਲੀ ਯੋਗਤਾ ਟੈਸਟ (ਪੀਈਟੀ) ਵਿੱਚ ਨਕਲੀ ਉਮੀਦਵਾਰ ਫੜੇ ਜਾਂਦੇ ਹਨ ਤਾਂ ਤੁਰੰਤ ਐਫਆਈਆਰ ਦਰਜ ਕਰਨ ਦਾ ਪ੍ਰਬੰਧ ਕੀਤਾ ਜਾਵੇ। ਇਸ ਗੱਲ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ ਕਿ ਪ੍ਰੀਖਿਆ ਦੌਰਾਨ ਕਿਸੇ ਕਿਸਮ ਦੀ ਹਫੜਾ-ਦਫੜੀ ਨਾ ਹੋਵੇ। (UPSSSC PET Admit Card)

ਪ੍ਰੀਖਿਆ 28 ਅਤੇ 29 ਅਕਤੂਬਰ ਨੂੰ | UPSSSC PET Admit Card 2023

ਇਹ ਪ੍ਰੀਖਿਆ 28 ਅਤੇ 29 ਅਕਤੂਬਰ ਨੂੰ 35 ਜ਼ਿਲ੍ਹਿਆਂ ਦੇ 1058 ਕੇਂਦਰਾਂ ’ਤੇ ਹੋਵੇਗੀ। ਇਸ ਵਿੱਚ ਕਰੀਬ 20 ਲੱਖ 7 ਹਜ਼ਾਰ ਉਮੀਦਵਾਰ ਹਿੱਸਾ ਲੈਣਗੇ। ਉਮੀਦਵਾਰ UPSSSC ਦੀ ਅਧਿਕਾਰਤ ਵੈੱਬਸਾਈਟ upsssc.gov.in ’ਤੇ ਜਾ ਕੇ ਲਿੰਕ ਐਕਟੀਵੇਟ ਹੁੰਦੇ ਹੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਮੁੱਖ ਸਕੱਤਰ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਅਧੀਨ ਸੇਵਾਵਾਂ ਚੋਣ ਕਮਿਸਨ ਦੇ ਚੇਅਰਮੈਨ ਪ੍ਰਵੀਨ ਕੁਮਾਰ ਦੇ ਨਾਲ ਸਬੰਧਤ ਜ਼ਿਲ੍ਹਿਆਂ ਦੇ ਡੀਐਮਜ ਅਤੇ ਡਿਵੀਜਨਲ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਇਹ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਪੀਈਟੀ ਬਿਨਾਂ ਕਿਸੇ ਧੋਖਾਧੜੀ ਦੇ ਸਾਂਤੀਪੂਰਵਕ ਅਤੇ ਪਾਰਦਰਸੀ ਢੰਗ ਨਾਲ ਕਰਵਾਈ ਜਾਵੇ। ਨਕਲੀ ਮਾਫੀਆ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਇਮਤਿਹਾਨ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਚਿਹਰਾ ਪਛਾਣਨ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਇਸ ਰਾਹੀਂ ਫੜੇ ਗਏ ਡੰਮੀ ਉਮੀਦਵਾਰਾਂ ਖਿਲਾਫ਼ ਐਫਆਈਆਰ ਦਰਜ਼ ਕਰਵਾਈ ਜਾਵੇਗੀ।

Indian Railway: ਤਿਉਹਾਰਾਂ ‘ਤੇ 34 ਵਿਸ਼ੇਸ਼ ਰੇਲ ਗੱਡੀਆਂ, 377 ਗੇੜੇ ਲਾਉਣਗੀਆਂ

ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਵਿੱਚ ਪ੍ਰਸ਼ਨ ਪੱਤਰ ਸਮੇਂ ਸਿਰ ਪਹੁੰਚਾਉਣ, ਪ੍ਰਸਨ ਪੱਤਰਾਂ ਅਤੇ ਓ.ਐਮ.ਆਰ. ਸੀਟਾਂ ਦੀ ਸੁਰੱਖਿਅਤ ਸਾਂਭ-ਸੰਭਾਲ, ਨਿਰਵਿਘਨ ਬਿਜਲੀ ਸਪਲਾਈ, ਸੁਰੱਖਿਆ ਪ੍ਰਬੰਧ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਪ੍ਰੀਖਿਆ ਲਈ ਦੇਸ ਭਰ ਤੋਂ ਉਮੀਦਵਾਰ ਆਉਂਦੇ ਹਨ। ਰੇਲਵੇ ਅਤੇ ਟਰਾਂਸਪੋਰਟ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਪ੍ਰੀਖਿਆਰਥੀ ਸਮੇਂ ਸਿਰ ਪ੍ਰੀਖਿਆ ਕੇਂਦਰ ਵਿੱਚ ਪਹੁੰਚ ਸਕਣ ਅਤੇ ਉਨ੍ਹਾਂ ਨੂੰ ਆਵਾਜਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮਹਿਲਾ ਉਮੀਦਵਾਰ ਵੀ ਪ੍ਰੀਖਿਆ ਵਿੱਚ ਬੈਠਣਗੀਆਂ, ਉਨ੍ਹਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।

UPSSSC PET Admit Card 2023 | ਇੰਜ ਡਾਊਨਲੋਡ ਕਰੋ ਐਡਿਮਟ ਕਾਰਡ

  • ਅਧਿਕਾਰਿਕ ਵੈੱਬਸਾਈਟ upsssc.gov.in ’ਤੇ ਜਾਓ।
  • ਇਸ ਜਗ੍ਹਾ ਦਿੱਤੇ ਗਏ ਲਿੰਕ UPSSSC PET Admit Card 2023 link ’ਤੇ ਜਾਓ।
  • ਡਿਟੇਲ ਭਰੋ ਅਤੇ ਤੁਹਾਡਾ ਐਡਮਿਟ ਕਾਰਡ ਤੁਹਾਡੇ ਸਾਹਮਣੇ ਹੋਵੇਗਾ, ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ।