ਆਧਾਰ ਕਾਰਡ ’ਚ ਪਤਾ ਬਦਲਣ ਲਈ ਘਰ ਦੇ ਮੁਖੀ ਦੀ ਮਨਜ਼ੂਰੀ ਜ਼ਰੂਰੀ

Aadhaar Card
How to Update Aadhaar Card?

ਆਧਾਰ ਕਾਰਡ ਵਿੱਚ ਪਤਾ ਕਿਵੇਂ ਬਦਲੀਏ? | How to Change the Address in Aadhar Card

ਨਵੀਂ ਦਿੱਲੀ। ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿੱਚ ਪਤਾ ਅਪਡੇਟ ਕਰਾਉਣਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਆਪਣੇ ਘਰ ਦੇ ਮੁਖੀ ਦੀ ਸਹਿਮਤੀ ਨਾਲ ਆਨਲਾਈਨ ਪਤਾ ਅਪਡੇਟ ਕਰਾਉਣਾ ਹੋਵੇਗਾ। ਪਰਿਵਾਰ ਦੇ ਮੁਖੀ ਦੀ ਸਹਿਮਤੀ ਦੇ ਬਿਨਾ ਤੁਸੀਂ ਆਧਾਰ ਕਾਰਡ ਵਿਚ ਤਬਦੀਲੀ ਨਹੀਂ ਕਰਵਾ ਸਕੋਗੇ ਕਿਉਂਕਿ ਆਧਾਰ ਅਥਾਰਿਟੀ ਨੇ ਹੁਣ ਦੇਸ਼ ਦੇ ਹਰ ਨਾਗਰਿਕ ਲਈ ਪਰਿਵਾਰ ਦੇ ਮੁਖੀਆ ਦੀ ਸਹਿਮਤੀ ਤੋਂ ਆਧਾਰ ਵਿਚ ਪਤੇ ਨੂੰ ਆਨਲਾਈਨ ਅਪਡੇਟ ਕਰਨ ਦੀ ਇਜਾਜ਼ਤ ਦਿੱਤੀ ਹੈ।

ਅਰਜ਼ੀਕਰਤਾ ਨੂੰ ਇਸ ਸੇਵਾ ਲਈ 50 ਰੁਪਏ ਦੀ ਫੀਸ ਦੇਣੀ ਹੋਵੇਗੀ। ਭੁਗਤਾਨ ਦੀ ਪ੍ਰਕਿਰਿਆ ਪੂਰੀ ਹੋ ਜਾਣ ਦੇ ਬਾਅਦ ਇਕ ਸੇਵਾ ਅਨੁਰੋਧ ਸੰਖਿਆ (ਐੱਸਆਰਐੱਨ) ਨਿਵਾਸੀ ਨਾਲ ਸਾਂਝੀ ਕੀਤੀ ਜਾਵੇਗੀ ਤੇ ਪਤੇ ਨੂੰ ਬਦਲਣ ਬਾਰੇ ਐੱਚਓਐੱਫ਼ ਨੂੰ ਇਕ ਐੱਸਐੱਮਐੱਸ ਭੇਜ ਦਿੱਤਾ ਜਾਵੇਗਾ ਜਿਸ ਨੂੰ 30 ਦਿਨਾਂ ਦੇ ਅੰਦਰ ਮੇਰਾ ਆਧਾਰ ਪੋਰਟਲ ਵਿਚ ਲਾਗ ਇਨ ਕਰਨਾ ਹੋਵੇਗਾ।

ਪਰਿਵਾਰ ਦੇ ਮੁਖੀ ਦੁਆਰਾ ਕੀਤੇ ਗਏ ਸਵੈ-ਘੋਸ਼ਣਾ ਪੱਤਰ

ਅਥਾਰਟੀ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਅਜਿਹਾ ਕੋਈ ਦਸਤਾਵੇਜ਼ ਨਹੀਂ ਹੈ, ਤਾਂ ਉਹ ਪਰਿਵਾਰ ਦੇ ਮੁਖੀ ਦੁਆਰਾ ਕੀਤੇ ਗਏ ਸਵੈ-ਘੋਸ਼ਣਾ ਪੱਤਰ ਨੂੰ ਇੱਕ ਨਿਰਧਾਰਤ ਫਾਰਮੈਟ ਵਿੱਚ ਜਮ੍ਹਾਂ ਕਰਵਾ ਸਕਦਾ ਹੈ। ਬਿਆਨ ਦੇ ਅਨੁਸਾਰ, ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਇਹ ਸਹੂਲਤ ਦਿੱਤੀ ਜਾ ਸਕਦੀ ਹੈ। ਆਧਾਰ ਵਿੱਚ ਐਡਰੈੱਸ ਨੂੰ ਆਨਲਾਈਨ ਅੱਪਡੇਟ ਕਰਨਾ ਨਜ਼ਦੀਕੀ ਰਿਸ਼ਤੇਦਾਰਾਂ ਜਿਵੇਂ ਕਿ ਬੱਚੇ, ਜੀਵਨ ਸਾਥੀ ਜਾਂ ਨਿਵਾਸੀ ਦੇ ਮਾਤਾ-ਪਿਤਾ ਲਈ ਬਹੁਤ ਮਦਦਗਾਰ ਹੋਵੇਗਾ, ਜਿਨ੍ਹਾਂ ਦੇ ਨਾਂ ‘ਤੇ ਸਹਾਇਕ ਦਸਤਾਵੇਜ਼ ਨਹੀਂ ਹਨ।

No Need For Aadhar Card Bank Account And SIM Now

ਵੱਖ-ਵੱਖ ਕਾਰਨਾਂ ਤੋਂ ਲੋਕ ਸ਼ਹਿਰਾਂ ਜਾਂ ਕਸਬਿਆਂ ਨੂੰ ਬਦਲਦੇ (Address in Aadhar Card) ਰਹਿੰਦੇ ਹਨ। ਅਜਿਹੇ ਵਿਚ ਇਹ ਸਹੂਲਤ ਲੱਖਾਂ ਲੋਕਾਂ ਲਈ ਮਦਦਗਾਰ ਹੋਵੇਗੀ। ਆਧਾਰ ‘ਚ ਦਰਜ ਕੀਤੇ ਪਤੇ ਨੂੰ ਅਪਡੇਟ ਕਰਨ ਦੀ ਇਹ ਨਵੀਂ ਸਹੂਲਤ ਪਹਿਲਾਂ ਦੀ ਸਹੂਲਤ ਤੋਂ ਇਲਾਵਾ ਹੈ। ਆਧਾਰ ਅਥਾਰਿਟੀ ਪਹਿਲਾਂ ਹੀ ਵੈਧ ਦਸਤਾਵੇਜ਼ਾਂ ਦੇ ਆਧਾਰ ‘ਤੇ ਪਤੇ ਨੂੰ ਅਪਡੇਟ ਕਰਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।

ਅਥਾਰਟੀ ਨੇ ਇਹ ਵੀ ਕਿਹਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਪਰਿਵਾਰ ਦਾ ਮੁਖੀਆ ਮੰਨਿਆ ਜਾ ਸਕਦਾ ਹੈ ਤੇ ਉਹ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਪਣਾ ਪਤਾ (Address in Aadhar Card) ਸਾਂਝਾ ਕਰ ਸਕਦਾ ਹੈ। ਅਥਾਰਟੀ ਦੇ ‘ਮਾਈ ਆਧਾਰ’ ਪੋਰਟਲ ‘ਤੇ ਜਾ ਕੇ ਪਤੇ ਨੂੰ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਅਥਾਰਟੀ ਨੇ 50 ਰੁਪਏ ਫੀਸ ਵੀ ਤੈਅ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ