ਖੇਡ ਜਗਤ ਲਈ ਵਿਦੇਸ਼ ਤੋਂ ਆਈ ਬੁਰੀ ਖ਼ਬਰ, ਗੁਰਪ੍ਰੀਤ ਪੱਖਰਵੱਡ ਦਾ ਕਤਲ

Kabaddi Player

Gurpreet Pakharvad ਦਾ ਮਨੀਲਾ ‘ਚ ਗੋਲੀਆਂ ਮਾਰ ਕੀਤਾ ਕਤਲ

ਮੋਗਾ (ਵਿੱਕੀ ਕੁਮਾਰ)। ਮੋਗਾ ਜ਼ਿਲ੍ਹੇ ਦੇ ਪਿੰਡ ਪੱਖਰਵੱਡ ਦੇ ਮਸ਼ਹੂਰ ਕਬੱਡੀ ਕੋਚ (Kabaddi Player) ਦਾ ਮਨੀਲਾ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਪ੍ਰੀਤ ਪੱਖਰਵੱਡ ਦਾ ਕਤਲ ਵੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਵਾਂਗ ਹੀ ਗੋਲੀਆਂ ਮਾਰ ਕੇ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਬੱਡੀ ਕੋਚ ਗੁਰਪ੍ਰੀਤ ਸਿੰਘ (Kabaddi Player) ਕਈ ਵਰ੍ਹੇ ਪਹਿਲਾਂ ਰੋਜ਼ਗਾਰ ਅਤੇ ਸੁਹਨਿਰੀ ਭਵਿੱਖ ਲਈ ਫਿਲਪੀਨ ਦੇ ਸ਼ਹਿਰ ਮਨੀਲਾ ਵਿਚ ਗਿਆ ਸੀ। ਜਿੱਥੇ ਉਹ ਆਪਣੇ ਕੰਮਕਾਰ ਦੇ ਨਾਲ-ਨਾਲ ਨੌਜਵਾਨਾਂ ਨੂੰ ਕਬੱਡੀ ਦੀ ਕੋਚਿੰਗ ਵੀ ਦੇ ਰਿਹਾ ਸੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (Gurpreet Pakharvad) ਜਦੋਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ, ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਇਸ ਕਤਲ ਨੂੰ ਗੈਂਗਸਟਰਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਗੁਰਪ੍ਰੀਤ ਦਾ ਖੇਡ ਜਗਤ ਵਿੱਚ ਬਹੁੱਤ ਨਾਂ ਸੀ ਖਾਸਕਰ ਮਨੀਲਾ ਫੈਡਰੇਸ਼ਨ ਚ, ਉਸਦਾ ਕਾਫੀ ਨਾਂ ਸੀ। ਗੁਰਪ੍ਰੀਤ ਦੇ ਕਤਲ ਕਾਰਨ ਖੇਡ ਜਗਤ ਵਿੱਚ ਬਹੁੱਤ ਘਾਟਾ ਪੈ ਗਿਆ ਹੈ। ਇਸ ਦੁਖਦਾਈ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ